ਟਰੈਂਡਿੰਗ ‘ਚ ਚੱਲ ਰਿਹਾ ‘ਦਿਲ ਬੇਚਾਰਾ’ ਦਾ ਟਾਈਟਲ ਟ੍ਰੈਕ, ਪਰਦੇ ‘ਤੇ ਪੇਸ਼ ਕਰਨ ਲਈ ਸੁਸ਼ਾਂਤ ਤੇ ਫਰਾਹ ਖ਼ਾਨ ਨੇ ਇਸ ਤਰ੍ਹਾਂ ਕੀਤੀ ਸੀ ਮਿਹਨਤ, ਦੇਖੋ ਵੀਡੀਓ

Written by  Lajwinder kaur   |  July 12th 2020 06:47 PM  |  Updated: July 12th 2020 06:49 PM

ਟਰੈਂਡਿੰਗ ‘ਚ ਚੱਲ ਰਿਹਾ ‘ਦਿਲ ਬੇਚਾਰਾ’ ਦਾ ਟਾਈਟਲ ਟ੍ਰੈਕ, ਪਰਦੇ ‘ਤੇ ਪੇਸ਼ ਕਰਨ ਲਈ ਸੁਸ਼ਾਂਤ ਤੇ ਫਰਾਹ ਖ਼ਾਨ ਨੇ ਇਸ ਤਰ੍ਹਾਂ ਕੀਤੀ ਸੀ ਮਿਹਨਤ, ਦੇਖੋ ਵੀਡੀਓ

ਸੁਸ਼ਾਂਤ ਸਿੰਘ ਰਾਜਪੂਤ ਦੀ ਅਖੀਰਲੀ ਫ਼ਿਲਮ 'ਦਿਲ ਬੇਚਾਰਾ' ਦਾ ਟਾਈਟਲ ਟ੍ਰੈਕ ਕੁਝ ਦਿਨ ਪਹਿਲਾਂ ਹੀ ਦਰਸ਼ਕਾਂ ਦੇ ਰੁਬਰੂ ਹੋਇਆ ਹੈ । ਰਿਲੀਜ਼ ਤੋਂ ਬਾਅਦ ਹੀ ਗਾਣਾ ਅਜੇ ਤੱਕ ਟਰੈਂਡਿੰਗ ‘ਚ ਚੱਲ ਰਿਹਾ ਹੈ ।

  ਇਸ ਗੀਤ ਨੂੰ ਤਿਆਰ ਕਰਨ ‘ਚ ਕਿੰਨੀ ਮਿਹਨਤ ਲੱਗੀ ਹੈ ਉਸ ਦਾ ਇੱਕ ਵੀਡੀਓ ਫ਼ਿਲਮ ਦੀ ਅਦਾਕਾਰਾ ਸੰਜਨਾ ਸੰਘੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸ਼ੇਅਰ ਕੀਤਾ ਹੈ । ਜਿਸ ‘ਚ ਕ੍ਰੋਰੀਓਗ੍ਰਾਫ ਫਰਾਹ ਖ਼ਾਨ ਤੇ ਸੁਸ਼ਾਂਤ ਸਿੰਘ ਰਾਜਪੂਤ ਖੂਬ ਮਿਹਨਤ ਕਰਦੇ ਹੋਏ ਦਿਖਾਈ ਦੇ ਰਹੇ ਨੇ । ਇਸ ਵੀਡੀਓ ਨੂੰ 6 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਨੇ।

‘ਦਿਲ ਬੇਚਾਰਾ’ ਗੀਤ ਨੂੰ ਮਸ਼ਹੂਰ ਗਾਇਕ ਏਆਰ ਰਹਿਮਾਨ ਨੇ ਗਾਇਆ ਹੈ । ਇਸ ਗਾਣੇ 'ਚ ਸੁਸ਼ਾਂਤ ਨੇ ਆਪਣੇ ਸ਼ਾਨਦਾਰ ਡਾਂਸ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ । ਇਸ ਗੀਤ 'ਚ ਅਦਾਕਾਰਾ ਸੰਜਨਾ ਸੰਘੀ ਵੀ ਨਜ਼ਰ ਆ ਰਹੇ ਨੇ । ਇਸ ਗੀਤ ਦੇ ਬੋਲ ਅਮਿਤਾਬ ਭੱਟਾਚਾਰਿਆ ਨੇ ਲਿਖੇ ਹਨ । ਗੀਤ ਨੂੰ ਕ੍ਰੋਰੀਓਗ੍ਰਾਫ ਫ਼ਰਹਾ ਖ਼ਾਨ ਨੇ ਕੀਤਾ ਹੈ । ਇਸ ਗੀਤ ਨੂੰ ਸੋਨੀ ਮਿਊਜ਼ਿਕ ਇੰਡੀਆ ਦੇ ਯੂਟਿਊਬ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਨੂੰ ਇਹ ਗੀਤ ਬਹੁਤ ਪਸੰਦ ਆ ਰਿਹਾ ਹੈ । ਅਜੇ ਤੱਕ 33 ਮਿਲੀਅਨ ਤੋਂ ਵੱਧ ਵਿਊਜ਼ ਇਸ ਗੀਤ ਨੂੰ ਮਿਲ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network