ਟਰੈਂਡਿੰਗ ‘ਚ ਚੱਲ ਰਿਹਾ ‘ਦਿਲ ਬੇਚਾਰਾ’ ਦਾ ਟਾਈਟਲ ਟ੍ਰੈਕ, ਪਰਦੇ ‘ਤੇ ਪੇਸ਼ ਕਰਨ ਲਈ ਸੁਸ਼ਾਂਤ ਤੇ ਫਰਾਹ ਖ਼ਾਨ ਨੇ ਇਸ ਤਰ੍ਹਾਂ ਕੀਤੀ ਸੀ ਮਿਹਨਤ, ਦੇਖੋ ਵੀਡੀਓ

written by Lajwinder kaur | July 12, 2020

ਸੁਸ਼ਾਂਤ ਸਿੰਘ ਰਾਜਪੂਤ ਦੀ ਅਖੀਰਲੀ ਫ਼ਿਲਮ 'ਦਿਲ ਬੇਚਾਰਾ' ਦਾ ਟਾਈਟਲ ਟ੍ਰੈਕ ਕੁਝ ਦਿਨ ਪਹਿਲਾਂ ਹੀ ਦਰਸ਼ਕਾਂ ਦੇ ਰੁਬਰੂ ਹੋਇਆ ਹੈ । ਰਿਲੀਜ਼ ਤੋਂ ਬਾਅਦ ਹੀ ਗਾਣਾ ਅਜੇ ਤੱਕ ਟਰੈਂਡਿੰਗ ‘ਚ ਚੱਲ ਰਿਹਾ ਹੈ ।

  ਇਸ ਗੀਤ ਨੂੰ ਤਿਆਰ ਕਰਨ ‘ਚ ਕਿੰਨੀ ਮਿਹਨਤ ਲੱਗੀ ਹੈ ਉਸ ਦਾ ਇੱਕ ਵੀਡੀਓ ਫ਼ਿਲਮ ਦੀ ਅਦਾਕਾਰਾ ਸੰਜਨਾ ਸੰਘੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸ਼ੇਅਰ ਕੀਤਾ ਹੈ । ਜਿਸ ‘ਚ ਕ੍ਰੋਰੀਓਗ੍ਰਾਫ ਫਰਾਹ ਖ਼ਾਨ ਤੇ ਸੁਸ਼ਾਂਤ ਸਿੰਘ ਰਾਜਪੂਤ ਖੂਬ ਮਿਹਨਤ ਕਰਦੇ ਹੋਏ ਦਿਖਾਈ ਦੇ ਰਹੇ ਨੇ । ਇਸ ਵੀਡੀਓ ਨੂੰ 6 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਨੇ। ‘ਦਿਲ ਬੇਚਾਰਾ’ ਗੀਤ ਨੂੰ ਮਸ਼ਹੂਰ ਗਾਇਕ ਏਆਰ ਰਹਿਮਾਨ ਨੇ ਗਾਇਆ ਹੈ । ਇਸ ਗਾਣੇ 'ਚ ਸੁਸ਼ਾਂਤ ਨੇ ਆਪਣੇ ਸ਼ਾਨਦਾਰ ਡਾਂਸ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ । ਇਸ ਗੀਤ 'ਚ ਅਦਾਕਾਰਾ ਸੰਜਨਾ ਸੰਘੀ ਵੀ ਨਜ਼ਰ ਆ ਰਹੇ ਨੇ । ਇਸ ਗੀਤ ਦੇ ਬੋਲ ਅਮਿਤਾਬ ਭੱਟਾਚਾਰਿਆ ਨੇ ਲਿਖੇ ਹਨ । ਗੀਤ ਨੂੰ ਕ੍ਰੋਰੀਓਗ੍ਰਾਫ ਫ਼ਰਹਾ ਖ਼ਾਨ ਨੇ ਕੀਤਾ ਹੈ । ਇਸ ਗੀਤ ਨੂੰ ਸੋਨੀ ਮਿਊਜ਼ਿਕ ਇੰਡੀਆ ਦੇ ਯੂਟਿਊਬ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਨੂੰ ਇਹ ਗੀਤ ਬਹੁਤ ਪਸੰਦ ਆ ਰਿਹਾ ਹੈ । ਅਜੇ ਤੱਕ 33 ਮਿਲੀਅਨ ਤੋਂ ਵੱਧ ਵਿਊਜ਼ ਇਸ ਗੀਤ ਨੂੰ ਮਿਲ ਚੁੱਕੇ ਨੇ ।

0 Comments
0

You may also like