Advertisment

ਸੰਜੇ ਦੱਤ ਹਸਪਤਾਲ ‘ਚ ਦਾਖ਼ਲ, ਸਾਹ ਲੈਣ 'ਚ ਸੀ ਤਕਲੀਫ਼, ਟਵੀਟ ‘ਚ ਕੋਰੋਨਾ ਨੂੰ ਲੈ ਕੇ ਆਖੀ ਇਹ ਗੱਲ

author-image
By Lajwinder kaur
New Update
ਸੰਜੇ ਦੱਤ ਹਸਪਤਾਲ ‘ਚ ਦਾਖ਼ਲ, ਸਾਹ ਲੈਣ 'ਚ ਸੀ ਤਕਲੀਫ਼, ਟਵੀਟ ‘ਚ ਕੋਰੋਨਾ ਨੂੰ ਲੈ ਕੇ ਆਖੀ ਇਹ ਗੱਲ
Advertisment
ਬਾਲੀਵੁੱਡ ਐਕਟਰ ਸੰਜੇ ਦੱਤ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ । ਦੱਸ ਦਈਏ, ਸੰਜੇ ਦੱਤ ਨੂੰ ਸਾਹ ਲੈਣ 'ਚ ਤਕਲੀਫ਼ ਆ ਰਹੀ ਸੀ ।publive-image ਉਨ੍ਹਾਂ ਦੀ ਕੋਵਿਡ-19 ਜਾਂਚ ਦੀ ਰਿਪੋਰਟ ਨੈਗੇਟਿਵ ਆਈ ਹੈ । ਉਨ੍ਹਾਂ ਨੂੰ ਆਈਸੀਯੂ 'ਚ ਦਾਖ਼ਲ ਕੀਤਾ ਗਿਆ ਹੈ। ਸੰਜੇ ਦੱਤ ਦੀ ਭੈਣ ਪ੍ਰਿਆ ਦੱਤ ਨੇ ਦੱਸਿਆ ਕਿ ਸਾਹ ਲੈਣ 'ਚ ਤਕਲੀਫ਼ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ । ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ । ਚੰਗੀ ਗੱਲ ਹੈ ਕਿ ਉਨ੍ਹਾਂ ਨੂੰ ਕੋਰੋਨਾ ਇਨਫੈਕਸ਼ਨ ਨਹੀਂ ਹੈ । ਸੱਜੇ ਦੱਤ ਨੇ ਟਵੀਟ ਦੇ ਰਾਹੀਂ ਦੱਸਿਆ ਹੈ ਕਿ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗਟਿਵ ਹੈ । ਉਹ ਡਾਕਟਰਾਂ ਦੀ ਨਿਗਰਾਨੀ ਹੇਠ ਰਹਿਣਗੇ, ਇੱਕ ਜਾਂ ਦੋ ਦਿਨਾਂ ‘ਚ ਉਹ ਘਰ ਵਾਪਿਸ ਆ ਜਾਣਗੇ । ਦੁਆਵਾਂ ਕਰਨ ਲਈ ਉਨ੍ਹਾਂ ਨੇ ਚਾਹੁਣ ਵਾਲਿਆਂ ਦਾ ਧੰਨਵਾਦ ਕੀਤਾ ਹੈ ।publive-image ਸੰਜੇ ਦੱਤ ਬਹੁਤ ਜਲਦ ਡਿਜ਼ੀਟਲ ਪਲੇਟਫਾਰਮ 'ਤੇ ਨਜ਼ਰ ਆਉਣਗੇ । ਉਹ  ਡਿਜ਼ੀਟਲ ਪਲੇਟਫਾਰਮ ‘ਤੇ ਰਿਲੀਜ਼ ਹੋਣ ਵਾਲੀ ਮਹੇਸ਼ ਭੱਟ ਦੇ ਨਿਰਦੇਸ਼ਨ ਵਾਲੀ ਫਿਲਮ ਸੜਕ-2 'ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ ।publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment