22 ਸਾਲ ਬਾਅਦ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ ਸੰਜੇ ਦੱਤ ਅਤੇ ਮਾਧੁਰੀ ਦੀਕਸ਼ਿਤ, ਦੋਨਾਂ ਦੇ ਅਫੇਅਰ ਨੇ ਖੱਟੀ ਸੀ ਖੂਬ ਚਰਚਾ

Written by  Aaseen Khan   |  March 12th 2019 03:47 PM  |  Updated: March 12th 2019 03:47 PM

22 ਸਾਲ ਬਾਅਦ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ ਸੰਜੇ ਦੱਤ ਅਤੇ ਮਾਧੁਰੀ ਦੀਕਸ਼ਿਤ, ਦੋਨਾਂ ਦੇ ਅਫੇਅਰ ਨੇ ਖੱਟੀ ਸੀ ਖੂਬ ਚਰਚਾ

22 ਸਾਲ ਬਾਅਦ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ ਸੰਜੇ ਦੱਤ ਅਤੇ ਮਾਧੁਰੀ ਦੀਕਸ਼ਿਤ, ਦੋਨਾਂ ਦੇ ਅਫੇਅਰ ਨੇ ਖੱਟੀ ਸੀ ਖੂਬ ਚਰਚਾ : ਬਾਲੀਵੁੱਡ ਦੇ ਖਲਨਾਇਕ ਸੰਜੇ ਦੱਤ ਅਤੇ ਮਾਧੁਰੀ ਦੀਕਸ਼ਿਤ ਨੇ ਮਿਲ ਕੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਦੋਨਾਂ ਦੇ ਅਫੇਅਰ ਦੀ ਚਰਚਾ ਵੀ ਬਾਲੀਵੁੱਡ 'ਚ ਕਾਫੀ ਚੱਲੀ ਸੀ। ਪਰ ਦੋਵਾਂ ਦੇ ਰਿਸ਼ਤੇ 'ਚ ਫੁੱਟ ਪੈ ਗਈ ਅਤੇ ਫ਼ਿਲਮਾਂ ਤੋਂ ਲੈ ਕੇ ਅਸਲ ਜ਼ਿੰਦਗੀ 'ਚ ਵੀ ਦੋਨਾਂ 'ਚ ਕਾਫੀ ਦੂਰੀਆਂ ਆ ਗਈਆਂ। ਪਰ ਪ੍ਰਸ਼ੰਸ਼ਕਾਂ ਦੇ ਮਨ 'ਚ ਦੋਨਾਂ ਨੂੰ ਦੋਬਾਰਾ ਇਕੱਠੇ ਦੇਖਣ ਦੀ ਇੱਛਾ ਹਾਲੇ ਵੀ ਉਸੇ ਤਰਾਂ ਹੈ। ਪਰ ਹੁਣ ਦੋਨੋਂ 22 ਸਾਲ ਬਾਅਦ ਪਰਦੇ 'ਤੇ ਦੁਬਾਰਾ ਨਜ਼ਰ ਆਉਣ ਵਾਲੇ ਹਨ ਫਿਲਮ ਕਲੰਕ 'ਚ।

 

View this post on Instagram

 

#KalankTeaserTomorrow

A post shared by Sanjay Dutt (@duttsanjay) on

ਖਬਰਾਂ ਸਨ ਕਿ ਮਾਧੁਰੀ ਦੀਕਸ਼ਿਤ ਅਤੇ ਸੰਜੇ ਦੱਤ ਕਲੰਕ ਫਿਲਮ 'ਚ ਇੱਕ ਫਰੇਮ 'ਚ ਨਜ਼ਰ ਨਹੀਂ ਆਉਣ ਵਾਲੇ ਹਨ। ਪਰ ਕਰਨ ਜੌਹਰ ਦੀ ਫਿਲਮ ਕਲੰਕ ਦੇ ਟੀਜ਼ਰ ਨੇ ਸਭ ਖਬਰਾਂ ਨੂੰ ਗਲਤ ਸਾਬਿਤ ਕਰ ਦਿੱਤਾ ਹੈ। ਟੀਜ਼ਰ ਲੌਂਚ ਦੇ ਮੌਕੇ ਜਦੋਂ ਮੀਡੀਆ ਨੇ ਸੰਜੇ ਦੱਤ ਨੂੰ ਪੁੱਛਿਆ ਕਿ ਉਹ ਕਈ ਸਾਲਾਂ ਬਾਅਦ ਮਾਧੁਰੀ ਦੀਕਸ਼ਿਤ ਨਾਲ ਕੰਮ ਕਰ ਰਹੇ ਹਨ ਉਹਨਾਂ ਨੂੰ ਕਿਹੋ ਜਿਹਾ ਲੱਗ ਰਿਹਾ ਹੈ ਤਾਂ ਸੰਜੇ ਦੱਤ ਦਾ ਕਹਿਣਾ ਸੀ ਕਿ ਉਹ ਖੁਸ਼ ਕਿਸਮਤ ਹਨ ਕਿ ਮਾਧੁਰੀ ਦੀਕਸ਼ਿਤ ਨਾਲ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਪੂਰੀ ਟੀਮ ਨਾਲ ਕੰਮ ਕਰਨ ਦਾ ਅਨੁਭਵ ਕਾਫੀ ਵਧੀਆ ਰਿਹਾ ਹੈ।

ਹੋਰ ਵੇਖੋ : ਸੰਜੇ ਦੱਤ ਦੀ ਬਲਾਕਬਸਟਰ ਫਿਲਮ ਸੜਕ ਦੇ ਦੂਜੇ ਭਾਗ ਦਾ ਐਲਾਨ , ਇਹ ਹੋਵੇਗੀ ਫਿਲਮ ਦੀ ਸਟਾਰ ਕਾਸਟ

ਸੰਜੇ ਦੱਤ ਅਤੇ ਮਾਧੁਰੀ ਦੀਕਸ਼ਿਤ ਨੇ 22 ਸਾਲ ਪਹਿਲਾਂ 1997 'ਚ 'ਮਹਾਨਤਾ' ਫਿਲਮ 'ਚ ਕੰਮ ਕੀਤਾ ਸੀ। ਦੋਨਾਂ ਨੇ 1988 'ਚ ਫਿਲਮ ਖਤਰੋਂ ਕੇ ਖਿਲਾੜੀ, ਇਲਾਕਾ, ਸਾਜਨ, ਖਲਨਾਇਕ ਵਰਗੀਆਂ ਕਈ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ। ਉਹਨਾਂ ਵੇਲਿਆਂ 'ਚ ਦੋਨਾਂ ਦਾ ਅਫੇਅਰ ਵੀ ਕਾਫੀ ਚਰਚਾ 'ਚ ਸੀ। ਦਰਸ਼ਕ ਦੋਨਾਂ ਨੂੰ ਹੁਣ ਮੁੜ ਤੋਂ ਸਕਰੀਨ ਸ਼ੇਅਰ ਕਰਦੇ ਵੇਖ ਕਾਫੀ ਉਤਸਾਹਿਤ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network