ਸੰਜੇ ਦੱਤ ਇਲਾਜ ਦਰਮਿਆਨ ਪਹੁੰਚੇ ਸੈਲੂਨ, ਮੀਡੀਆ ਕਰਮੀਆਂ ਦੇ ਨਾਲ ਬਿਮਾਰੀ ਨੂੰ ਲੈ ਕੇ ਕੀਤੀ ਗੱਲਬਾਤ

written by Shaminder | October 15, 2020

ਸੰਜੇ ਦੱਤ ਆਪਣੇ ਲੰਗ ਕੈਂਸਰ ਦਾ ਏਨੀਂ ਦਿਨੀਂ ਇਲਾਜ ਕਰਵਾ ਰਹੇ ਹਨ । ਇਸੇ ਦੌਰਾਨ ਉਨ੍ਹਾਂ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਇੱਕ ਸੈਲੂਨ ਤੋਂ ਬਾਹਰ ਆਉਂਦੇ ਹੋਏ ਵਿਖਾਈ ਦੇ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਉਹ ਮੀਡੀਆ ਕਰਮੀਆਂ ਦੇ ਕਹਿਣ ‘ਤੇ ਤਸਵੀਰਾਂ ਵੀ ਖਿਚਵਾਉਂਦੇ ਹਨ ।

Sanjay Dutt Sanjay Dutt

ਇਸ ਵੀਡੀਓ 'ਚ ਸੰਜੇ ਦੱਤ ਮੀਡੀਆ ਨਾਲ ਆਪਣੀ ਬਿਮਾਰੀ ਨੂੰ ਲੈ ਕੇ ਗੱਲਬਾਤ ਕਰ ਰਹੇ ਹਨ। ਸੰਜੇ ਦੱਤ ਦਾ ਇਹ ਵੀਡੀਆ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : ਸੰਜੇ ਦੱਤ ਦੇ ਕੈਂਸਰ ਦਾ ਇਲਾਜ਼ ਕੀਮੋਥਰੈਪੀ ਨਾਲ ਨਹੀਂ ਬਲਕਿ ਇਸ ਤਕਨੀਕ ਨਾਲ ਹੋ ਰਿਹਾ ਹੈ, ਘੱਟਦੇ ਵਜ਼ਨ ਦਾ ਖੁੱਲਿਆ ਰਾਜ਼

sanjay Dutt sanjay Dutt

ਇਸ ਵੀਡੀਓ 'ਚ ਉਹ ਹੇਅਰ ਸਟਾਈਲਿਸਟ ਆਲਿਮ ਹਕੀਮ ਦੇ ਸੈਲੂਨ ਤੋਂ ਬਾਹਰ ਆਉਂਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੂੰ ਦੇਖ ਕੇ ਫੋਟੋਗ੍ਰਾਫਰ ਉਨ੍ਹਾਂ ਨਾਲ ਗੱਲਬਾਤ ਕਰਦੇ ਹਨ। ਸੰਜੇ ਜਦੋਂ ਬਾਹਰ ਆਉਂਦੇ ਹਨ ਤਾਂ ਉਨ੍ਹਾਂ ਦਾ ਮਾਸਕ ਉਨ੍ਹਾਂ ਦੇ ਹੱਥ 'ਚ ਹੁੰਦਾ ਹੈ। ਇਸ 'ਤੇ ਫੋਟੋਗ੍ਰਾਫਰ ਕਹਿੰਦੇ ਹਨ ਕਿ ਬਾਬਾ ਮਾਸਕ ਪਾ ਲਵੋ ਸੰਜੇ ਦੱਤ ਨੇ ਉਨ੍ਹਾਂ ਦੀ ਗੱਲ ਮਾਸਕ ਪਾ ਲਿਆ ਤੇ ਫਿਰ ਫੋਟੋਗ੍ਰਾਫਰ ਉਨ੍ਹਾਂ ਦੀ ਫੋਟੋ ਕਲਿੱਕ ਕਰਦੇ ਹਨ।

sanjay Dutt sanjay Dutt

ਇਸ ਤੋਂ ਬਾਅਦ ਤੁਸੀਂ ਵੀਡੀਓ 'ਚ ਸੁਣ ਸਕਦੇ ਹਨ ਕਿ ਸੰਜੇ ਦੱਤ ਮੀਡੀਆ ਕਰਮੀਆਂ ਨੂੰ ਕਹਿੰਦੇ ਹਨ 'ਹਾਲੇ ਮੈਂ ਬਿਮਾਰ ਨਹੀਂ ਹਾਂ, ਇਸ ਤਰ੍ਹਾਂ ਨਾਲ ਕਰੋ। ਇਸ ਤੋਂ ਬਾਅਦ ਸਾਰੇ ਜ਼ੋਰ-ਜ਼ੋਰ ਨਾਲ ਹੱਸਣ ਲੱਗੇ। ਇਹ ਵੀਡੀਓ 'ਚ ਫੋਟੋਗ੍ਰਾਫਰ ਨੂੰ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਦੂਜੇ ਪਾਸੇ ਇਸ ਦੌਰਾਨ ਸੰਜੇ ਦੱਤ ਬਲੈਕ ਟੀ-ਸ਼ਰਟ ਤੇ ਬ੍ਰਾਊਨ ਪੈਂਟ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਬਲੈਕ ਕਲਰ ਦੀ ਐਨਕ ਵੀ ਲਾਈ ਹੋਈ ਸੀ।

 

View this post on Instagram

 

@duttsanjay snapped today at #hakimaalim salon..? #sanjaydutt#sanjayduttismyhero#sanjaydatt

A post shared by CRISPY BOLLYWOOD? (@crispybollywood) on

You may also like