Advertisment

ਕੈਂਸਰ ਨੂੰ ਮਾਤ ਦੇਣ ਤੋਂ ਬਾਅਦ ਸੰਜੇ ਦੱਤ ਨੇ ਬਦਲੀ ਆਪਣੀ ਲੁੱਕ, ਤਸਵੀਰਾਂ ਵਾਇਰਲ

author-image
By Rupinder Kaler
New Update
ਕੈਂਸਰ ਨੂੰ ਮਾਤ ਦੇਣ ਤੋਂ ਬਾਅਦ ਸੰਜੇ ਦੱਤ ਨੇ ਬਦਲੀ ਆਪਣੀ ਲੁੱਕ, ਤਸਵੀਰਾਂ ਵਾਇਰਲ
Advertisment
ਕੈਂਸਰ ਵਰਗੀ ਭਿਆਨਕ ਬਿਮਾਰੀ ਨੂੰ ਮਾਤ ਦੇਣ ਤੋਂ ਬਾਅਦ ਸੰਜੇ ਦੱਤ ਬਦਲੇ ਬਦਲੇ ਦਿਖਾਈ ਦੇ ਰਹੇ ਹਨ ।ਭਿਆਨਕ ਬਿਮਾਰੀ ਨੂੰ ਮਾਤ ਦੇਣ ਬਾਅਦ
Advertisment
ਸੰਜੂ ਬਾਬਾ ਇਕ ਨਵੇਂ ਰੂਪ ਵਿਚ ਦਿਖਾਈ ਦੇ ਰਹੇ ਹਨ। ਸੰਜੇ ਦੱਤ ਦੀ ਇਸ ਲੁੱਕ ਨੂੰ ਉਹਨਾਂ ਦੇ ਪ੍ਰਸ਼ੰਸਕ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਉਹਨਾਂ ਨੇ ਆਪਣੇ ਵਾਲਾਂ ਦੇ ਸਟਾਈਲ ਨੂੰ ਬਦਲਿਆ ਹੈ । ਆਪਣੀ ਨਵੀਂ ਲੁੱਕ ਦੀਆਂ ਸੰਜੇ ਦੱਤ ਨੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । sanjay
Advertisment
ਹੋਰ ਪੜ੍ਹੋ :- publive-image ਜਿਨ੍ਹਾਂ ਤੇ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਮੈਂਟ ਵੀ ਕੀਤੇ ਜਾ ਰਹੇ ਹਨ । ਉਹਨਾਂ ਨੇ ਆਪਣੇ ਵਾਲਾਂ ਦਾ ਰੰਗ 'ਪਲੈਟੀਨਮ ਬਲੌਂਡ' ਕਰਵਾ ਲਿਆ ਹੈ। ਸੰਜੇ ਦੱਤ ਦੇ ਇਸ ਨਵੇਂ ਲੁੱਕ ਨੂੰ ਉਨ੍ਹਾਂ ਦੇ ਹੇਅਰ ਸਟਾਈਲਿਸਟ
Advertisment
ਅਲੀਮ ਹਕੀਮ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਅਲੀਮ ਨੇ ਸੰਜੇ ਦੱਤ ਦੀਆਂ ਕਈ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। sanjay ਤਸਵੀਰਾਂ 'ਚ ਸੰਜੂ ਬਾਬੇ ਦੀ ਦਾੜ੍ਹੀ ਵੀ ਚਿੱਟੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਸੰਜੇ ਦੱਤ ਆਪਣੀਆਂ ਅੱਖਾਂ 'ਤੇ ਕਾਲਾ ਚਸ਼ਮਾ ਨੀਲੀ ਟੀ-ਸ਼ਰਟ ਪਹਿਨੇ ਇਸ ਲੁੱਕ' ਚ ਕਾਫੀ ਆਤਮਵਿਸ਼ਵਾਸ ਅਤੇ ਕੂਲ ਦਿਖਾਈ ਦਿੱਤੇ। ਸੰਜੇ ਦੱਤ ਦੇ ਕੋਲ ਇਸ ਸਮੇਂ ਤਿੰਨ ਵੱਡੇ ਪ੍ਰੋਜੈਕਟ ਹਨ। ਯਸ਼ ਰਾਜ ਫਿਲਮਜ਼ ਦੀ ਸ਼ਮਸ਼ੇਰਾ ਵਿੱਚ, ਜਿੱਥੇ ਉਹ ਰਣਬੀਰ ਕਪੂਰ ਨਾਲ ਮੁਕਾਬਲਾ ਕਰਦੇ ਦਿਖਾਈ ਦੇਣਗੇ। ਇਸ ਦੇ ਨਾਲ ਹੀ ਸੰਜੇ ਦੱਤ ਅਕਸ਼ੇ ਕੁਮਾਰ ਦੇ ਨਾਲ ਯਸ਼ ਰਾਜ ਫਿਲਮਜ਼ ਦੇ ਪ੍ਰਿਥਵੀਰਾਜ ਵਿੱਚ ਵੀ ਨਜ਼ਰ ਆਉਣਗੇ।
Advertisment

Stay updated with the latest news headlines.

Follow us:
Advertisment
Advertisment
Latest Stories
Advertisment