ਬਾਲੀਵੁੱਡ ਤੋਂ ਆਈ ਇੱਕ ਹੋਰ ਬੁਰੀ ਖ਼ਬਰ, ਅਦਾਕਾਰ ਸੰਜੇ ਦੱਤ ਨੂੰ ਫੇਫੜਿਆਂ ਦਾ ਕੈਂਸਰ

written by Rupinder Kaler | August 12, 2020 08:07am

ਬਾਲੀਵੁੱਡ ਤੋਂ ਇੱਕ ਹੋਰ ਬੁਰੀ ਖ਼ਬਰ ਆਈ ਹੈ, ਅਦਾਕਾਰ ਸੰਜੇ ਦੱਤ ਨੂੰ ਫੇਫੜਿਆਂ ਦਾ ਕੈਂਸਰ ਹੈ। ਇਸ ਸਭ ਦਾ ਖੁਲਾਸਾ ਉਨ੍ਹਾਂ ਦੇ ਨਜ਼ਦੀਕੀ ਦੋਸਤ ਨੇ ਕੀਤਾ ਹੈ। ਸੰਜੇ ਦੋ ਦਿਨ ਪਹਿਲਾਂ ਹੀ ਲੀਲਾਵਤੀ ਹਸਪਤਾਲ 'ਚ ਦਾਖ਼ਲ ਹੋਏ ਸਨ, ਜਦੋਂ ਉਨ੍ਹਾਂ ਨੂੰ ਸਾਹ ਲੈਣ 'ਚ ਤਕਲੀਫ਼ ਦੀ ਸ਼ਿਕਾਇਤ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਕੋਰੋਨਾ ਟੈਸਟ ਕੀਤਾ ਕੀਤਾ ਗਿਆ ਜੋ ਨੈਗੇਟਿਵ ਆਇਆ ਸੀ। ਹੁਣ ਜਦੋਂ ਇਹ ਖ਼ਬਰ ਸਾਹਮਣੇ ਆਈ ਹੈ ਤਾਂ ਉਹ ਇਲਾਜ ਲਈ ਅਮਰੀਕਾ ਰਵਾਨਾ ਹੋ ਗਏ ਹਨ।

https://twitter.com/AdhyayanSsuman/status/1293234312121159680

ਫਿਲਮ ਸਮੀਖਿਅਕ ਕੋਮਲ ਨਾਹਟਾ ਅਤੇ ਅਭਿਨੇਤਾ ਸ਼ੇਖਰ ਸੁਮਨ ਦੇ ਬੇਟੇ ਅਧਿਐਨ ਸੁਮਨ ਨੇ ਟਵੀਟ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਅਧਿਐਨ ਸੁਮਨ ਨੇ ਮੰਗਲਵਾਰ ਨੂੰ ਆਪਣੇ ਟਵਿੱਟਰ 'ਤੇ ਲਿਖਿਆ, 'ਸੰਜੂ ਸਰ ਨੂੰ ਫੇਫੜੇ ਦੇ ਕੈਂਸਰ ਦਾ ਪਤਾ ਲੱਗਿਆ ਹੈ।' ਇਸ ਤੋਂ ਪਹਿਲਾਂ ਸੰਜੇ ਨੇ ਅੱਜ ਆਪਣੇ ਇੰਸਟਗ੍ਰਾਮ 'ਤੇ ਇਕ ਨੋਟ ਪੋਸਟ ਕਰਦੇ ਹੋਏ ਕਿਹਾ ਸੀ ਕਿ ਉਹ ਕੁਝ ਇਲਾਜ ਲਈ ਕੰਮ ਤੋਂ ਛੁੱਟੀ ਲੈ ਰਹੇ ਹਨ।

https://www.instagram.com/p/CDvzBVAnKnx/

ਸੰਜੇ ਨੇ ਲਿਖਿਆ, 'ਹਾਇ ਦੋਸਤੋ! ਮੈਂ ਕੁਝ ਮੈਡੀਕਲ ਟ੍ਰੀਟਮੈਂਟ ਲਈ ਕੰਮ ਤੋਂ ਥੋੜ੍ਹਾ ਬ੍ਰੇਕ ਲੈ ਰਿਹਾ ਹਾਂ। ਮੇਰਾ ਪਰਿਵਾਰ ਅਤੇ ਦੋਸਤ ਮੇਰੇ ਨਾਲ ਹਨ ਅਤੇ ਮੈਂ ਆਪਣੇ ਸ਼ੁੱਭਚਿੰਤਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਚਿੰਤਾ ਨਾ ਕਰਨ ਜਾਂ ਗ਼ੈਰ ਜ਼ਰੂਰੀ ਤੌਰ 'ਤੇ ਕਿਆਸਅਰਾਈਆਂ ਨਾ ਲਗਾਉਣ। ਤੁਹਾਡੇ ਪਿਆਰ ਅਤੇ ਸ਼ੁੱਭਕਾਮਨਾਵਾਂ ਦੇ ਨਾਲ, ਮੈਂ ਜਲਦ ਵਾਪਸ ਆਵਾਂਗਾ।'

https://www.instagram.com/p/CC7p0ctDAC-/

You may also like