ਸੰਜੇ ਦੱਤ ਲਈ ਯੁਵਰਾਜ ਸਿੰਘ ਨੇ ਮੰਗੀ ਦੁਆ, ਭਾਵੁਕ ਪੋਸਟ ਪਾ ਕੇ ਕਿਹਾ ਮੈਂ ਵੀ ਇਸ ਦਰਦ ਤੋਂ ਗੁਜ਼ਰਿਆਂ

written by Rupinder Kaler | August 12, 2020

61 ਸਾਲ ਦੇ ਸੰਜੇ ਦੱਤ ਨੂੰ ਲੰਗ ਕੈਂਸਰ ਹੈ, ਥਰਡ ਸਟੇਜ ਦਾ । ਐਡਵਾਂਸ ਸਟੇਜ ਜਿਸ ਵਿੱਚ ਸਭ ਤੋਂ ਜ਼ਿਆਦਾ ਖਤਰਾ ਮੰਨਿਆ ਜਾਂਦਾ ਹੈ । ਕੈਂਸਰ ਨਾਲ ਸੰਜੇ ਦੱਤ ਦਾ ਪਾਲਾ ਪਹਿਲੀ ਵਾਰ ਨਹੀਂ ਪਿਆ ਇਸ ਤੋਂ ਪਹਿਲਾਂ ਉਹ ਆਪਣੀ ਮਾਂ ਨਰਗਿਸ ਤੇ ਪਤਨੀ ਰਿਚਾ ਨੂੰ ਵੀ ਇਸੇ ਬਿਮਾਰੀ ਕਰਕੇ ਗਵਾ ਚੁੱਕੇ ਹਨ । ਸੰਜੇ ਦੱਤ ਦੇ ਕੈਂਸਰ ਦੀ ਪੁਸ਼ਟੀ ਹੋਣ ਤੋਂ ਬਾਅਦ ਅਦਾਕਾਰ ਅਨੁਮਪ ਖੇਰ ਤੇ ਸਾਬਕਾ ਕ੍ਰਿਕੇਟਰ ਯੁਵਰਾਜ ਦੀ ਸਲਾਮਤੀ ਦੀ ਦੁਆ ਕੀਤੀ ਹੈ ਤੇ ਭਾਵੁਕ ਪੋਸਟ ਪਾਈ ਹੈ । https://twitter.com/AnupamPKher/status/1293405048966230016 ਅਨੁਪਮ ਖੇਰ ਨੇ ਸੰਜੇ ਦੱਤ ਨੂੰ ਟਵੀਟ ਟੈਗ ਕਰਦੇ ਹੋਏ ਉਹਨਾਂ ਨੂੰ ਸੰਦੇਸ਼ ਭੇਜਿਆ ਹੈ । ਕੈਂਸਰ ਵਰਗੀ ਬਿਮਾਰੀ ਨਾਲ ਜੂਝ ਚੁੱਕੇ ਯੁਵਰਾਜ ਸਿੰਘ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ‘ਤੁਸੀਂ ਹਮੇਸ਼ਾ ਫਾਈਟਰ ਰਹੇ ਹੋ ਸੰਜੇ ਦੱਤ ….ਮੈਂ ਜਾਣਦਾ ਹਾਂ ਕਿ ਇਹ ਦਰਦ ਕਿਸ ਤਰ੍ਹਾਂ ਦਾ ਹੁੰਦਾ ਹੈ …ਪਰ ਮੈਂ ਇਹ ਵੀ ਜਾਣਦਾ ਹਾਂ ਕਿ ਤੁਸੀਂ ਮਜ਼ਬੂਤ ਇਨਸਾਨ ਹੋ । ਤੁਸੀਂ ਇਸ ਦੌਰ ਨੂੰ ਆਪਣੇ ਅੰਦਾਜ਼ ਵਿੱਚ ਜਿਓਗੇ ….ਮੇਰੀਆਂ ਪ੍ਰਾਥਨਾਵਾਂ ਤੇ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ …ਤੁਸੀਂ ਛੇਤੀ ਠੀਕ ਹੋ ਜਾਓਗੇ’ । https://twitter.com/YUVSTRONG12/status/1293254323665657856 https://www.instagram.com/p/CDtmbXwDVCJ/

0 Comments
0

You may also like