
ਅੱਜ ਯਾਨੀ 6 ਜੂਨ ਬਾਲੀਵੁੱਡ ਜਗਤ ਦੇ ਦਿੱਗਜ ਅਭਿਨੇਤਾ ਸੁਨੀਲ ਦੱਤ ਦਾ ਜਨਮਦਿਨ ਹੈ। ਉਨ੍ਹਾਂ ਦਾ ਜਨਮ 1929 ਵਿੱਚ ਜੇਹਲਮ (ਪਾਕਿਸਤਾਨ) ਵਿੱਚ ਹੋਇਆ ਸੀ। ਇੱਕ ਅਭਿਨੇਤਾ ਦੇ ਰੂਪ ਵਿੱਚ, ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਵਿੱਚ ਬਹੁਤ ਵਧੀਆ ਕੰਮ ਕੀਤਾ। 25 ਮਈ 2005 ਨੂੰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ।
ਹੋਰ ਪੜ੍ਹੋ : ਸਲਮਾਨ ਖ਼ਾਨ ਅਤੇ ਪਿਤਾ ਸਲੀਮ ਖ਼ਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ‘ਮੂਸੇਵਾਲਾ ਵਰਗਾ ਹਾਲ ਕਰਨ’ ਦੀ ਧਮਕੀ ਵਾਲਾ ਮਿਲਿਆ ਖਤ
ਫਿਲਮਾਂ ਤੋਂ ਲੈ ਕੇ ਰਾਜਨੀਤੀ ਤੱਕ ਉਨ੍ਹਾਂ ਨੇ ਕਮਾਲ ਦਾ ਕੰਮ ਕੀਤਾ ਸੀ, ਤੇ ਹੁਣ ਉਨ੍ਹਾਂ ਦਾ ਨਾਂ ਸੰਜੇ ਦੱਤ ਦੇ ਰੂਪ 'ਚ ਚਮਕ ਰਿਹਾ ਹੈ । ਸੰਜੇ ਦੱਤ ਜੋ ਕਿ ਅਕਸਰ ਹੀ ਆਪਣੇ ਮਾਤਾ-ਪਿਤਾ ਦੇ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਾਰ ਵੀ ਆਪਣੇ ਪਿਤਾ ਨੂੰ ਯਾਦ ਕਰਦੇ ਬਹੁਤ ਹੀ ਪਿਆਰੀ ਜਿਹੀ ਪੋਸਟ ਪਾਈ ਹੈ।
ਉਨ੍ਹਾਂ ਦੇ ਬੇਟੇ ਸੰਜੇ ਦੱਤ ਨੇ ਸੋਸ਼ਲ ਮੀਡੀਆ 'ਤੇ ਦਿਲੋਂ ਪੋਸਟ ਸ਼ੇਅਰ ਕੀਤੀ ਹੈ। ਪੋਸਟ ਵਿੱਚ ਫਿਲਮ ਮੁੰਨਾ ਭਾਈ M.B.B.S. ਦੀਆਂ ਦੋ ਤਸਵੀਰਾਂ ਦਾ ਕੋਲਾਜ ਸ਼ੇਅਰ ਕੀਤਾ ਹੈ। ਦੱਸ ਦਈਏ ਇਸ ਫ਼ਿਲਮ ਚ ਸੁਨੀਲ ਦੱਤ ਅਤੇ ਸੰਜੇ ਦੱਤ ਪਿਤਾ ਅਤੇ ਪੁੱਤਰ ਦੀ ਭੂਮਿਕਾ ਵਿੱਚ ਨਜ਼ਰ ਆਏ ਸਨ। ਦੋ ਫੋਟੋਆਂ ਵਿੱਚ ਪਿਤਾ-ਪੁੱਤਰ ਦੇ ਦਿਲ ਨੂੰ ਛੂਹ ਜਾਣ ਵਾਲੇ ਪਲ ਦੇਖਣ ਨੂੰ ਮਿਲ ਰਹੇ ਹਨ।
ਇਸ ਪੋਸਟ ਦੇ ਰਾਹੀਂ, ਸੰਜੇ ਦੱਤ ਨੇ ਆਪਣੇ ਪਿਤਾ ਨੂੰ ਬਰਥਡੇਅ ਵਿਸ਼ ਕੀਤਾ ਹੈ। ਉਨ੍ਹਾਂ ਨੇ ਲਿਖਿਆ, ''ਤੁਹਾਡੇ ਵਿਸ਼ਵਾਸ ਅਤੇ ਪਿਆਰ ਨੇ ਮੈਨੂੰ ਬਣਾਇਆ ਹੈ ਜੋ ਮੈਂ ਅੱਜ ਹਾਂ... ਤੁਸੀਂ ਮੇਰੇ ਹੀਰੋ ਸੀ, ਹੋ ਅਤੇ ਹਮੇਸ਼ਾ ਰਹੋਗੇ। ਜਨਮਦਿਨ ਮੁਬਾਰਕ, ਪਿਤਾ ਜੀ," ਉਨ੍ਹਾਂ ਨੇ ਨਾਲ ਹੀ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਹਨ।
ਮੁੰਨਾ ਭਾਈ M.B.B.S. ਇਹ ਆਖਰੀ ਫਿਲਮ ਸੀ ਜਿਸ ਵਿੱਚ ਸੁਨੀਲ ਦੱਤ ਨੇ ਅਭਿਨੈ ਕੀਤਾ ਸੀ ਅਤੇ ਇਸਨੂੰ ਸੰਜੇ ਦੱਤ ਦੀਆਂ ਸਭ ਤੋਂ ਵਧੀਆ ਫਿਲਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਫ਼ਿਲਮ ‘ਚ ਸੁਨੀਲ ਦੱਤ ਸੰਜੇ ਦੱਤ ਦੇ ਪਿਤਾ ਦੀ ਹੀ ਭੂਮਿਕਾ ਚ ਨਜ਼ਰ ਆਏ ਸਨ।
View this post on Instagram