ਸੰਜੇ ਦੱਤ ਨੇ ਆਪਣੀ ਪਤਨੀ ਦੇ ਜਨਮ ਦਿਨ 'ਤੇ ਇਕ ਰੋਮਾਂਟਿਕ ਵੀਡੀਓ ਸਾਂਝੀ ਕੀਤੀ

written by Shaminder | July 23, 2021

ਸੰਜੇ ਦੱਤ ਦੀ ਪਤਨੀ ਦਾ ਬੀਤੇ ਦਿਨ ਜਨਮ ਦਿਨ ਸੀ । ਜਨਮ ਦਿਨ ਨੂੰ ਉਨ੍ਹਾਂ ਨੇ ਆਪਣੇ ਪਰਿਵਾਰ ਦੇ ਨਾਲ ਮਨਾਇਆ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ । ਇਸ ਦੇ ਨਾਲ ਹੀ ਸੰਜੇ ਦੱਤ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਮਾਨਿਅਤਾ ਦੇ ਨਾਲ ਉਨ੍ਹਾਂ ਦੇ ਯਾਦਗਾਰ ਪਲਾਂ ਦੀਆਂ ਤਸਵੀਰਾਂ ਹਨ ।

sanjay Image From Instagram

ਹੋਰ ਪੜ੍ਹੋ : ਰਾਜ ਕੁੰਦਰਾ ਦੀ ਗ੍ਰਿਫਤਾਰੀ ਤੋਂ ਬਾਅਦ ਪਹਿਲੀ ਵਾਰ ਸ਼ਿਲਪਾ ਸ਼ੈੱਟੀ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਇਹ ਪੋਸਟ, ਕਹੀ ਵੱਡੀ ਗੱਲ 

Sanjay Dutt Wife Image From Instagram

ਇਸ ਵੀਡੀਓ ‘ਚ ਸੰਜੇ ਦੱਤ ਦੀ ਫ਼ਿਲਮ ਦਾ ਗੀਤ ਚੱਲ ਰਿਹਾ ਹੈ । ਸੰਜੇ ਦੱਤ ਦੇ ਫੈਨਸ ਵੀ ਉਨ੍ਹਾਂ ਨੂੰ ਮਾਨਿਅਤਾ ਦੇ ਜਨਮ ਦਿਨ ‘ਤੇ ਵਧਾਈ ਦੇ ਰਹੇ ਹਨ । ਸੰਜੇ ਦੱਤ ਨੇ ਕੁਝ ਸਾਲ ਪਹਿਲਾਂ ਮਾਨਿਅਤਾ ਦੇ ਨਾਲ ਵਿਆਹ ਕਰਵਾਇਆ ਸੀ ।ਜਿਸ ਤੋਂ ਉਨ੍ਹਾਂ ਦੇ ਦੋ ਬੱਚੇ ਹਨ ।

Sanjay Dutt With Family Image From Instagram

 

ਇਸ ਤੋਂ ਪਹਿਲਾਂ ਉਨ੍ਹਾਂ ਦੀ ਇੱਕ ਵੱਡੀ ਧੀ ਵੀ ਹੈ ।ਸੰਜੇ ਦੱਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਵਾਸਤਵ, ਖਲਨਾਇਕ ਵਰਗੀਆਂ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਬੀਤੇ ਸਾਲ ਉਨ੍ਹਾਂ ਨੂੰ ਲੰਗਸ ਕੈਂਸਰ ਹੋਣ ਦਾ ਖੁਲਾਸਾ ਹੋਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਦਾ ਇਲਾਜ ਮੁੰਬਈ ਦੇ ਇੱਕ ਹਸਪਤਾਲ ‘ਚ ਚੱਲਿਆ ਸੀ । ਹੁਣ ਉਹ ਠੀਕ ਹਨ ਅਤੇ ਆਪਣੇ ਅਗਲੇ ਪ੍ਰਾਜੈਕਟਸ ‘ਚ ਰੁੱਝੇ ਹੋਏ ਹਨ ।

 

View this post on Instagram

 

A post shared by Sanjay Dutt (@duttsanjay)

 

You may also like