Advertisment

ਲੰਗ ਕੈਂਸਰ ਦੀ ਜਾਨ ਲੇਵਾ ਸਟੇਜ ਨਾਲ ਜੂਝ ਰਹੇ ਹਨ ਸੰਜੇ ਦੱਤ, 39 ਸਾਲ ਪਹਿਲਾ ਮਾਂ ਨਰਗਿਸ ਤੇ 24 ਸਾਲ ਪਹਿਲਾਂ ਪਤਨੀ ਰਿਚਾ ਦੀ ਕੈਂਸਰ ਨੇ ਲਈ ਸੀ ਜਾਨ

author-image
By Rupinder Kaler
New Update
ਲੰਗ ਕੈਂਸਰ ਦੀ ਜਾਨ ਲੇਵਾ ਸਟੇਜ ਨਾਲ ਜੂਝ ਰਹੇ ਹਨ ਸੰਜੇ ਦੱਤ, 39 ਸਾਲ ਪਹਿਲਾ ਮਾਂ ਨਰਗਿਸ ਤੇ 24 ਸਾਲ ਪਹਿਲਾਂ ਪਤਨੀ ਰਿਚਾ ਦੀ ਕੈਂਸਰ ਨੇ ਲਈ ਸੀ ਜਾਨ
Advertisment
61 ਸਾਲ ਦੇ ਸੰਜੇ ਦੱਤ ਨੂੰ ਲੰਗ ਕੈਂਸਰ ਹੈ, ਥਰਡ ਸਟੇਜ ਦਾ । ਐਡਵਾਂਸ ਸਟੇਜ ਜਿਸ ਵਿੱਚ ਸਭ ਤੋਂ ਜ਼ਿਆਦਾ ਖਤਰਾ ਮੰਨਿਆ ਜਾਂਦਾ ਹੈ । ਕੈਂਸਰ ਨਾਲ ਸੰਜੇ ਦੱਤ ਦਾ ਪਾਲਾ ਪਹਿਲੀ ਵਾਰ ਨਹੀਂ ਪਿਆ ਇਸ ਤੋਂ ਪਹਿਲਾਂ ਉਹ ਆਪਣੀ ਮਾਂ ਨਰਗਿਸ ਨੂੰ ਵੀ ਇਸੇ ਬਿਮਾਰੀ ਕਰਕੇ ਗਵਾ ਚੁੱਕੇ ਹਨ । ਨਰਗਿਸ ਦੀ ਮੌਤ 1981 ਵਿੱਚ ਕੈਂਸਰ ਕਰਕੇ ਹਈ ਸੀ । ਉਸ ਸਮਂੇ ਸੰਜੇ ਦੀ ਉਮਰ ਸਿਰਫ 22 ਸਾਲ ਸੀ । 2 ਅਗਸਤ 1980 ਨੂੰ ਨਰਗਿਸ ਰਾਜ ਸਭਾ ਦੇ ਸੈਸ਼ਨ ਦੇ ਦੌਰਾਨ ਬਿਮਾਰ ਹੋਈ ਸੀ । https://www.instagram.com/p/CCP_Bi2HzFV/ ਸ਼ੁਰੂ ਵਿੱਚ ਉਸ ਨੂੰ ਪੀਲੀਆ ਦੱਸਿਆ ਗਿਆ ਸੀ । ਪਰ ਬਾਅਦ ਵਿੱਚ ਉਹਨਾਂ ਨੂੰ ਕੈਂਸਰ ਦੱਸਿਆ ਗਿਆ । ਉਹਨਾਂ ਦਾ ਇਲਾਜ਼ ਅਮਰੀਕਾ ਵਿੱਚ ਕਰਵਾਇਆ ਗਿਆ ਸੀ ਪਰ ਉਹਨਾਂ ਦੀ ਹਾਲਤ ਵਿੱਚ ਸੁਧਾਰ ਨਹੀਂ ਆਇਆ ਤੇ ਅਖਿਰ ਉਹਨਾਂ ਦੀ ਮੌਤ ਹੋ ਗਈ । publive-image ਸੰਜੇ ਦੱਤ ਦੀ ਪਹਿਲੀ ਪਤਨੀ ਰਿਚਾ ਸ਼ਰਮਾ ਦੀ ਮੌਤ ਵੀ ਕੈਂਸਰ ਕਰਕੇ ਹੋਈ ਸੀ । ਰਿਚਾ ਨੂੰ ਬਰੇਨ ਟਿਊਮਰ ਸੀ । ਰਿਚਾ ਨੇ ਲੰਦਨ ਵਿੱਚ ਕਾਫੀ ਸਮਾਂ ਆਪਣਾ ਇਲਾਜ਼ ਕਰਵਾਇਆ ਪਰ 1996 ਵਿੱਚ ਰਿਚਾ ਦੀ ਮੌਤ ਹੋ ਗਈ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment