ਸੰਜੇ ਦੱਤ ਦੀ ਇਸ ਗੱਲ ਦਾ ਖੁਲਾਸਾ ਕਰਦੇ ਹੋਏ ਰੋ ਪੈਂਦੀ ਹੈ ਮਾਨਿਅਤਾ ਦੱਤ

written by Rupinder Kaler | September 13, 2019

ਸੰਜੇ ਦੱਤ ਨੇ ਫ਼ਿਲਮੀ ਦੁਨੀਆ ਵਿੱਚ ਜਿੰਨੀ ਸ਼ੌੋਹਰਤ ਹਾਸਲ ਕੀਤੀ ਹੈ, ਉਸ ਤੋਂ ਕਿਤੇ ਵੱਧ ਉਹਨਾਂ ਦਾ ਨਾਤਾ ਵਿਵਾਦਾਂ ਨਾਲ ਰਿਹਾ ਹੈ । ਸੰਜੇ ਦੱਤ ਲਈ ਸਭ ਤੋਂ ਬੁਰਾ ਦੌਰ ਉਦੋਂ ਸ਼ੁਰੂ ਹੋਇਆ ਸੀ ਜਦੋਂ ਉਹਨਾਂ ਨੂੰ 1993 ਵਿੱਚ ਮੁੰਬਈ ਬਲਾਸਟ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ । ਬਾਅਦ ਵਿੱਚ ਸੰਜੇ ਦੱਤ ਨੂੰ ਬਲਾਸਟ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਗਿਆ ਸੀ ਪਰ ਆਰਮ ਐਕਟ ਦੇ ਤਹਿਤ ਉਹਨਾਂ ਨੂੰ 5 ਸਾਲ ਤੱਕ ਸਜ਼ਾ ਕੱਟਣੀ ਪਈ ਸੀ ।

https://www.instagram.com/p/Bx4HXOeHeVK/

ਮੁਸ਼ਕਿਲ ਦੀ ਇਸ ਘੜੀ ਵਿੱਚ ਸੰਜੇ ਦੱਤ ਦਾ ਪਰਿਵਾਰ ਉਸ ਦੇ ਨਾਲ ਹਮੇਸ਼ਾ ਖੜਿਆ ਰਿਹਾ । ਖ਼ਾਸ ਤੌਰ ਤੇ ਉਹਨਾਂ ਦੀ ਪਤਨੀ ਮਾਨਿਅਤਾ । ਹਾਲ ਹੀ ਵਿੱਚ ਮਾਨਿਅਤਾ ਦੱਤ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਸੰਜੇ ਦੱਤ ਦੀ ਜੇਲ੍ਹ ਵਿੱਚ ਜਾਣ ਨਾਲ ਹਾਲਤ ਕਿਸ ਤਰ੍ਹਾਂ ਦੀ ਹੋ ਗਈ ਸੀ ।

https://www.instagram.com/p/Btu2FRhnkVt/

ਮਾਨਿਅਤਾ ਨੇ ਦੱਸਿਆ ਕਿ ਸੰਜੇ ਦੱਤ ਇਸ ਗੱਲ ਨੂੰ ਲੈ ਕੇ ਹਮੇਸ਼ਾ ਪਰੇਸ਼ਾਨ ਰਹੇ ਹਨ ਕਿ ਉਹਨਾਂ ਦੀ ਵਜ੍ਹਾ ਕਰਕੇ, ਉਹਨਾਂ ਦੇ ਪਰਿਵਾਰ ਤੇ ਪਿਤਾ ਦੀ ਸ਼ਖਸੀਅਤ ਖਰਾਬ ਰਹੀ ਹੈ । ਭਾਵੇਂ ਉਹ ਜੇਲ੍ਹ ਵਿੱਚੋਂ ਰਿਹਾਅ ਵੀ ਹੋ ਗਏ ਹਨ । ਪਰ ਉਹ ਇਸ ਗੱਲ ਨੂੰ ਲੈ ਕੇ ਹਮੇਸ਼ਾ ਪਰੇਸ਼ਾਨ ਰਹੇ ਹਨ ਕਿ ਉਸ ਕਰਕੇ ਉਹਨਾਂ ਦੇ ਪਿਤਾ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਸੀ । ਸੰਜੇ ਦੱਤ ਦੀ ਇਸ ਹਾਲਤ ਨੂੰ ਬਿਆਨ ਕਰਦੇ ਹੋਏ ਮਾਨਿਅਤਾ ਭਾਵੁਕ ਹੋ ਜਾਂਦੀ ਹੈ ।

You may also like