ਆਪਣੀ ਧੀ ਦੀ ਸਹੇਲੀ ਦੇ ਕੱਪੜਿਆਂ ’ਤੇ ਇਹ ਕਮੈਂਟ ਕਰਕੇ ਬੁਰੇ ਫਸੇ ਸੰਜੇ ਕਪੂਰ

Written by  Rupinder Kaler   |  October 07th 2019 12:39 PM  |  Updated: October 07th 2019 12:39 PM

ਆਪਣੀ ਧੀ ਦੀ ਸਹੇਲੀ ਦੇ ਕੱਪੜਿਆਂ ’ਤੇ ਇਹ ਕਮੈਂਟ ਕਰਕੇ ਬੁਰੇ ਫਸੇ ਸੰਜੇ ਕਪੂਰ

ਅਦਾਕਾਰਾ ਅਨੰਨਿਆ ਪਾਂਡੇ ਨੇ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਉਹਨਾਂ ਦੇ ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫੀ ਲਾਈਕ ਤੇ ਸ਼ੇਅਰ ਕਰ ਰਹੇ ਹਨ । ਇਸ ਡਰੈੱਸ ਵਿੱਚ ਅਨੰਨਿਆ ਪਾਂਡੇ ਕਾਫੀ ਖੂਬਸੂਰਤ ਦਿਖਾਈ ਦੇ ਰਹੀ ਹੈ । ਇਸੇ ਲਈ ਲੋਕ ਉਸ ਦੀ ਡਰੈੱਸ ਤੇ ਉਸ ਦੀ ਖੂਬਸੂਰਤੀ ਦੀ ਤਾਰੀਫ ਕਰ ਰਹੇ ਹਨ ਪਰ ਸੰਜੇ ਕਪੂਰ ਨੇ ਇਸ ਤੇ ਅਜੀਬ ਜਿਹਾ ਕਮੈਂਟ ਕਰ ਦਿੱਤਾ ਹੈ ।

https://www.instagram.com/p/B3RrrTegAxw/

ਸੰਜੇ ਕਪੂਰ ਨੇ ਇਸ ਡਰੈੱਸ ਤੇ ਕਮੈਂਟ ਕਰਦੇ ਹੋਏ ਲਿਖਿਆ ਹੈ ‘ਅਨੰਨਿਆ ਇਹ ਡਰੈੱਸ ਡਿੱਗਣ ਵਾਲੀ ਹੈ, ਸਾਵਧਾਨ ਰਹੋ’ ।ਸੰਜੇ ਕਪੂਰ ਦਾ ਇਹ ਕਮੈਂਟ ਲੋਕਾਂ ਨੂੰ ਪਸੰਦ ਨਹੀਂ ਆਇਆ ਤੇ ਲੋਕ ਉਹਨਾਂ ਨੂੰ ਟਰੋਲ ਕਰਨ ਲੱਗੇ ਹਨ ।

https://www.instagram.com/p/B3PotfVABcp/?utm_source=ig_embed&utm_campaign=dlfix

ਲੋਕਾਂ ਨੇ ਕਿਹਾ ਕਿ ਇਹ ਕਮੈਂਟ ਬਹੁਤ ਹੀ ਭੱਦਾ ਤੇ ਘੱਟ ਉਮਰ ਦੀ ਕੁੜੀ ਲਈ ਹੋਛਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅੰਨਨਿਆ ਸੰਜੇ ਕਪੂਰ ਦੀ ਧੀ ਸ਼ਨਾਇਆ ਦੀ ਸਹੇਲੀ ਹੈ ਤੇ ਦੋਹਾਂ ਦੇ ਪਰਿਵਾਰਕ ਸਬੰਧ ਵੀ ਹਨ । ਅਨੰਨਿਆ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਛੇਤੀ ਹੀ ਕਾਰਤਿਕ ਦੀ ਫ਼ਿਲਮ ਪਤੀ ਪਤਨੀ ਔਰ ਵੋ ਵਿੱਚ ਨਜ਼ਰ ਆਵੇਗੀ ।

https://www.instagram.com/p/B3RGv9ogn_i/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network