ਸੰਜੇ ਕਪੂਰ ਦੀ ਧੀ ਲੱਖਾਂ ਦਾ ਬੈਗ ਕੈਰੀ ਕਰਕੇ ਨਿਕਲੀ ਆਈਸ ਕ੍ਰੀਮ ਖਾਣ ਲਈ, ਤਸਵੀਰਾਂ ਵਾਇਰਲ

written by Shaminder | June 25, 2021

ਸੰਜੇ ਕਪੂਰ ਦੀ  ਧੀ ਸ਼ਨਾਇਆ ਕਪੂਰ ਸੋਸ਼ਲ ਮੀਡੀਆ ‘ਤੇ ਅਕਸਰ ਸਰਗਰਮ ਰਹਿੰਦੀ ਹੈ । ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਉਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੁ ਖੂਬ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਨਾਇਆ ਕਪੂਰ ਸੱਜ ਧੱਜ ਕੇ ਆਈਸ ਕ੍ਰੀਮ ਖਾਣ ਦੇ ਲਈ ਨਿਕਲੀ ਹੈ ।

Shanya

ਹੋਰ ਪੜ੍ਹੋ : ਕੈਂਸਰ ਦਾ ਇਲਾਜ ਕਰਵਾ ਰਹੇ ਨੱਟੂ ਕਾਕਾ ਨੇ ਕਿਹਾ ਆਖਰੀ ਸਾਹ ਤੱਕ ਕਰਦਾ ਰਹਾਂਗਾ ਕੰਮ 

Shanya

ਬਾਲੀਵੁੱਡ ਅਦਾਕਾਰਾ ਸ਼ਨਾਇਆ ਕਪੂਰ ਆਪਣੇ ਲੁੱਕ ਅਤੇ ਅੰਦਾਜ਼ ਲਈ ਜਾਣੀ ਜਾਂਦੀ ਹੈ। ਉਸਨੇ ਹਾਲ ਹੀ ਵਿੱਚ ਇੰਸਟਾਗ੍ਰਾਮ 'ਤੇ ਆਪਣੇ ਭਰਾ ਜਹਾਨ ਕਪੂਰ ਨਾਲ ਇੱਕ ਤੋਂ ਵੱਧ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਜਹਾਨ ਅਤੇ ਸ਼ਨਾਇਆ ਬਹੁਤ ਹੀ ਪਿਆਰੇ ਲੱਗ ਰਹੇ ਹਨ। ਇਸ ਦੌਰਾਨ ਸ਼ਨਾਇਆ ਨੇ ਲਾਲ ਰੰਗ ਦਾ ਹੈਂਡ ਬੈਗ ਨਾਲ ਨਜ਼ਰ ਆਈ, ਜਿਸਦੀ ਕੀਮਤ ਲੱਖਾਂ ਵਿਚ ਹੈ।

Shanya

ਸ਼ਨਾਇਆ ਦੇ ਇਸ ਅੰਦਾਜ਼ ਨੂੰ ਉਸਦੇ ਪ੍ਰਸ਼ੰਸਕਾਂ ਖੂਬ ਪਸੰਦ ਕਰ ਰਹੇ ਹਨ। ਉਸ ਦੀਆਂ ਇਹ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਦੋਵੇਂ ਭੈਣ-ਭਰਾ ਆਈਸ ਕਰੀਮ ਖਾਣ ਲਈ ਘਰੋਂ ਬਾਹਰ ਜਾਂਦੇ ਹੋਏ ਸਪੌਟ ਕੀਤੇ ਗਏ।

0 Comments
0

You may also like