ਜਵਾਨੀ ‘ਚ ਇਸ ਤਰ੍ਹਾਂ ਦਿਖਾਈ ਦਿੰਦੇ ਸਨ ਸੰਜੇ ਮਿਸ਼ਰਾ, ਜਵਾਨੀ ਸਮੇਂ ਦਾ ਡਾਂਸ ਵੀਡੀਓ ਹੋ ਰਿਹਾ ਹੈ ਵਾਇਰਲ By Shaminder 27 Apr 2020 | Updated On 27 Apr 2020 11:31 IST in Punjabi Buzz Celebrities Special New Update Advertisment ਬਾਲੀਵੁੱਡ ‘ਚ ਆਪਣੀਆਂ ਫ਼ਿਲਮਾਂ ਨਾਲ ਸਭ ਦਾ ਦਿਲ ਪਰਚਾਉਣ ਵਾਲੇ ਅਦਾਕਾਰ ਸੰਜੇ ਮਿਸ਼ਰਾ ਜਿੰਨੀ ਫ਼ਿਲਮਾਂ ‘ਚ ਰੌਣਕਾਂ ਲਗਾਉਂਦੇ ਹਨ । ਉਸ ਤੋਂ ਵੀ ਜ਼ਿਆਦਾ ਉਹ ਅਸਲ ਜ਼ਿੰਦਗੀ ‘ਚ ਵੀ ਓਨੇ ਹੀ ਖੁਸ਼ਮਿਜਾਜ਼ ਅਤੇ ਰੌਣਕੀ ਇਨਸਾਨ ਹਨ । ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਆਪਣਾ ਇੱਕ ਪੁਰਾਣਾ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਕਿਸੇ ਵਿਆਹ ਸਮਾਰੋਹ ‘ਚ ਨਜ਼ਰ ਆ ਰਹੇ ਨੇ ਅਤੇ ਖੂਬ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ । https://twitter.com/imsanjaimishra/status/1254361736582443009 ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਆਪਣੇ ਟਵਿੱਟਰ ਅਕਾਊਂਟ ‘ਤੇ ਲਿਖਿਆ ਕਿ “ਤਬ ਭੀ ਨਾਚਤੇ ਥੇ ਅਬ ਭੀ ਨਾਚਤੇ ਹੈਂ, ਮਿਊਜ਼ਿਕ ਓਹੀ ਹੈ ਬਸ ਚਾਲ ਬਦਲ ਗਈ, ਵਾਚ ਟਿਲ ਟੂ ਐਂਡ”। ਇਸ ਵੀਡੀਓ ‘ਚ ਉਨ੍ਹਾਂ ਦੇ ਰਿਸ਼ਤੇਦਾਰ ਵੀ ਨਜ਼ਰ ਆ ਰਹੇ ਨੇ । https://www.instagram.com/p/B_RpDpkn-Vx/ ਵੀਡੀਓ ਦੇ ਅਖੀਰ ‘ਚ ਉਨ੍ਹਾਂ ਦਾ ਨਵਾਂ ਵੀਡੀਓ ਵੀ ਵਿਖਾਇਆ ਗਿਆ ਹੈ ।ਸੰਜੇ ਮਿਸ਼ਰਾ ਇੱਕ ਭਾਰਤੀ ਕਮੇਡੀ ਕਲਾਕਾਰ ਹਨ ਅਤੇ ਉਨ੍ਹਾਂ ਨੇ ਜ਼ਿਆਦਾਤਰ ਫ਼ਿਲਮਾਂ ਅਤੇ ਟੀਵੀ ਸੀਰੀਅਲਾਂ ‘ਚ ਵੀ ਅਦਾਕਾਰੀ ਕੀਤੀ ਹੈ । https://www.instagram.com/p/B-kXS0enSg9/ ਆਂਖੋ ਦੇਖੀ ਲਈ ਉਨ੍ਹਾਂ ਨੂੰ ਫ਼ਿਲਮ ਫੇਅਰ ਕ੍ਰਿਟਿਕ ਅਵਾਰਡ ਫਾਰ ਬੈਸਟ ਐਕਟਰ ਨਾਲ ਨਵਾਜ਼ਿਆ ਗਿਆ ਸੀ । ਉਹ ਟੋਟਲ ਧਮਾਲ ‘ਵ ਵੀ ਨਜ਼ਰ ਆਏ ਸਨ ।ਸੰਜੇ ਮਿਸ਼ਰਾ ਏਨੀਂ ਦਿਨੀਂ ਲਾਕਡਾਊਨ ਦਾ ਪਾਲਣ ਕਰ ਰਹੇ ਹਨ ਅਤੇ ਹੋਰਨਾਂ ਸੈਲੀਬ੍ਰੇਟੀਜ਼ ਵਾਂਗ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਸਾਂਝਾ ਕਰਦੇ ਹੋਏ ਦਿਖਾਈ ਦੇ ਰਹੇ ਹਨ । #sanjay-mishra #bollywood #ptc Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article