ਹਿੰਦੀ ਜਗਤ ਦੀਆਂ ਇਹ ਅਦਾਕਾਰਾਂ ਪੰਜਾਬੀ ਫ਼ਿਲਮਾਂ ‘ਚ ਖੱਟ ਚੁੱਕੀਆਂ ਨੇ ਨਾਂਅ, ਦੱਸੋ ਤੁਹਾਨੂੰ ਕਿਹੜੀ ਅਦਾਕਾਰਾ ਹੈ ਪਸੰਦ

written by Lajwinder kaur | May 28, 2019

ਹਿੰਦੀ ਟੀਵੀ ਜਗਤ ਦੀ ਮੰਨੀ-ਪ੍ਰਮੰਨੀ ਅਦਾਕਾਰਾ ਸੰਜ਼ੀਦਾ ਸ਼ੇਖ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ‘ਚ ਫ਼ਿਲਮ ਅਸ਼ਕੇ ਦੇ ਨਾਲ ਡੈਬਿਊ ਕੀਤਾ ਸੀ। ਉਹ ਫ਼ਿਲਮ ਅਸ਼ਕੇ ‘ਚ ਅਮਰਿੰਦਰ ਗਿੱਲ ਦੇ ਓਪੋਜ਼ਿਟ ਨਜ਼ਰ ਆਏ ਸਨ। ਦਰਸ਼ਕਾਂ ਵੱਲੋਂ ਉਨ੍ਹਾਂ ਅਸ਼ਕੇ ਫ਼ਿਲਮ ਨੂੰ ਖੂਬ ਪਸੰਦ ਕੀਤਾ ਗਿਆ ਤੇ ਸੰਜ਼ੀਦਾ ਸ਼ੇਖ ਆਪਣੀ ਅਦਾਕਾਰੀ ਦੇ ਲੋਕਾਂ ਦਾ ਦਿਲ ਜਿੱਤਣ ‘ਚ ਕਾਮਯਾਬ ਰਹੇ। ਜਿਸ ਦੇ ਚੱਲਦੇ ਪੀਟੀਸੀ ਨੈੱਟਵਰਕ ਵੱਲੋਂ ਉਨ੍ਹਾਂ ਨੂੰ ਬੈਸਟ ਡੈਬਿਊ ਅਵਾਰਡ ਨਾਲ ਨਿਵਾਜਿਆ ਗਿਆ ਸੀ।

ਹੋਰ ਵੇਖੋ:ਜਾਣੋ ਪਰਮੀਸ਼ ਵਰਮਾ ਦੇ ਇਹਨਾਂ ਚਾਰ ਟੈਟੂਆਂ ਦੀ ਕੀ ਹੈ ਕਹਾਣੀ

ਕੁਲਰਾਜ ਰੰਧਾਵਾ ਜਿਨ੍ਹਾਂ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਟੀਵੀ ਸੀਰੀਅਲ ਕਰੀਨਾ ਕਰੀਨਾ ਤੋਂ ਕੀਤੀ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਇੰਡਸਟਰੀ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਰਹੇ ਨੇ। ਉਨ੍ਹਾਂ ਨੇ ਕਈ ਹਿੱਟ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ ਜਿਵੇਂ ਮੰਨਤ, ਤੇਰਾ ਮੇਰਾ ਕੀ ਰਿਸ਼ਤਾ, ਨਿਧਿ ਸਿੰਘ ਆਦਿ। ਉਨ੍ਹਾਂ ਨੇ ਹਰ ਵਾਰ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ‘ਚ ਕਾਮਯਾਬ ਰਹੇ ਨੇ। ਇਕ ਵਾਰ ਫੇਰ ਤੋਂ ਉਹ ਪੰਜਾਬੀ ਇੰਡਸਟਰੀ ‘ਚ ਆਪਣੀ ਅਦਾਵਾਂ ਨਾਲ ਸਰੋਤਿਆਂ ਦਾ ਦਿਲ ਲੁੱਟਣ ਆ ਰਹੇ ਨੇ। ਕੁਲਰਾਜ ਰੰਧਾਵਾ ਬਿੰਨੂ ਢਿੱਲੋਂ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਉਣ ਵਾਲੇ ਹਨ। ਜਿਸਦੇ ਚੱਲਦੇ ਉਹ ਅੱਜ-ਕੱਲ੍ਹ ਫ਼ਿਲਮ ‘ਨੌਕਰ ਵਹੁਟੀ ਦਾ’ ਦੀ ਸ਼ੂਟਿੰਗ 'ਚ ਮਸ਼ਰੂਫ਼ ਨੇ।

View this post on Instagram

 

When Meet proved to Rajjo that he voted! ??.. @jimmysheirgill #friends #actors #jimmysheirgill #punjabi #meetup

A post shared by Kulraj Randhawa (@kulrajrandhawaofficial) on

ਸਾਲ 2015 ‘ਚ ਗੌਹਰ ਖ਼ਾਨ ਨੇ ਨਿਰਦੇਸ਼ਕ ਰਾਜ ਸਿਨ੍ਹਾ ਦੀ ਫ਼ਿਲਮ ‘ਓਹ ਯਾਰਾ ਐਵੇਂ ਐਵੇਂ ਲੁੱਟ ਗਿਆ’ ਨਾਲ ਪੰਜਾਬੀ ਫ਼ਿਲਮ ਜਗਤ ‘ਚ ਕਦਮ ਰੱਖਿਆ ਸੀ। ਇਸ ਫ਼ਿਲਮ ਦੀ ਮੁੱਖ ਭੂਮਿਕਾ ‘ਚ ਜੱਸੀ ਗਿੱਲ ਤੇ ਗੌਹਰ ਖ਼ਾਨ ਨਜ਼ਰ ਆਏ ਸਨ। ਜੱਸੀ ਗਿੱਲ ਤੇ ਗੌਹਰ ਖ਼ਾਨ ਦੀ ਪ੍ਰੇਮ ਕਹਾਣੀ ਨੂੰ ਦਰਸ਼ਕਾਂ ਨੇ ਕਬੂਲ ਕਰਕੇ ਭਰਵਾਂ ਹੁੰਗਾਰਾ ਦਿੱਤਾ ਸੀ। ਹੁਣ ਤੁਸੀਂ ਦੱਸੋ ਕਿ ਇਨ੍ਹਾਂ ਹਿੰਦੀ ਜਗਤ ਦੀਆਂ ਹੀਰੋਇਨਾਂ ਚੋਂ ਕਿਸ ਦੀ ਅਦਾਕਾਰੀ ਹੈ ਤੁਹਾਨੂੰ ਪਸੰਦ।

0 Comments
0

You may also like