ਸੰਜੀਵ ਕੁਮਾਰ ਨੂੰ ਪਤਾ ਲੱਗ ਗਿਆ ਸੀ ਕਿ ਉਹ 50 ਸਾਲ ਦੀ ਉਮਰ ਤੋਂ ਪਹਿਲਾ ਹੀ ਮਰ ਜਾਣਗੇ, ਇਹ ਸੀ ਵੱਡਾ ਕਾਰਨ !  

written by Rupinder Kaler | July 09, 2019

ਬਾਲੀਵੁੱਡ ਵਿੱਚ ਸ਼ਾਨਦਾਰ ਫ਼ਿਲਮਾਂ ਦੇਣ ਵਾਲੇ ਸੰਜੀਵ ਕੁਮਾਰ ਸਮੇਂ ਤੋਂ ਪਹਿਲਾਂ ਹੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ । ਬਾਲੀਵੁੱਡ ਫ਼ਿਲਮਾਂ ਵਿੱਚ ਸੰਜੀਵ ਕੁਮਾਰ ਤੇ ਜਯਾ ਬੱਚਨ ਦੀ ਸੁਪਰ ਹਿੱਟ ਜੋੜੀ ਸੀ । ਇਸ ਜੋੜੇ ਦੇ ਕਈ ਸੁਪਰਹਿੱਟ ਕਿੱਸੇ ਮਸ਼ਹੂਰ ਹਨ । ਸ਼ੋਲੇ ਫ਼ਿਲਮ ਵਿੱਚ ਠਾਕੁਰ ਦਾ ਕਿਰਦਾਰ ਉਹਨਾਂ ਨੂੰ ਅਮਰ ਬਣਾ ਗਿਆ ਸੀ । ਇਸ ਆਰਟੀਕਲ ਵਿੱਚ ਉਹਨਾਂ ਦੇ ਨਾਲ ਜੁੜੇ ਹੋਏ ਦਿਲਚਸਪ ਕਿੱਸੇ ਤੁਹਾਨੂੰ ਦੱਸਾਂਗੇ । ਸੰਜੀਵ ਕੁਮਾਰ ਦਾ ਸਿਰਫ਼ 47  ਸਾਲਾਂ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਸੀ ।

sanjeev-kumar sanjeev-kumar
ਸੰਜੀਵ ਕੁਮਾਰ ਨੂੰ ਦੋ ਵਾਰ ਰਾਸ਼ਰਟਰੀ ਅਵਾਰਡ ਮਿਲਿਆ ਸੀ । ਹਮ ਹਿੰਦੋਸਤਾਨੀ ਉਹਨਾਂ ਦੀ ਪਹਿਲੀ ਫ਼ਿਲਮ ਸੀ । ਸੰਜੀਵ ਕੁਮਾਰ ਨੂੰ ਹਮੇਸ਼ਾ ਇਹ ਡਰ ਰਹਿੰਦਾ ਸੀ ਕਿ ਉਹ ਇਸ ਦੁਨੀਆਂ ਤੋਂ ਛੇਤੀ ਚਲੇ ਜਾਣਗੇ, ਇਹ ਡਰ ਉਹਨਾਂ ਦੇ ਮਨ ਵਿੱਚ ਬੈਠ ਗਿਆ ਸੀ । ਦਰਅਸਲ ਉਹਨਾਂ ਦੇ ਪਰਿਵਾਰ ਵਿੱਚ ਜਿੰਨੇ ਵੀ ਮਰਦ ਸਨ ਉਹਨਾਂ ਵਿੱਚੋਂ ਕਿਸੇ ਨੇ ਵੀ  50 ਸਾਲ ਦੀ ਉਮਰ ਨਹੀਂ ਸੀ ਭੋਗੀ ।
sanjeev-kumar sanjeev-kumar
ਇਸ ਸਭ ਨੂੰ ਦੇਖ ਕੇ ਸੰਜੀਵ ਕੁਮਾਰ ਨੂੰ ਲੱਗਦਾ ਸੀ ਕਿ ਉਹ ਵੀ 50  ਸਾਲ ਤੋਂ ਪਹਿਲਾ ਹੀ ਮਰ ਜਾਣਗੇ ਤੇ ਇਸ ਤਰ੍ਹਾਂ ਹੋਇਆ ਵੀ । ਸੰਜੀਵ ਕੁਮਾਰ ਤੇ ਜਯਾ ਬੱਚਨ ਦੀ ਜੋੜੀ ਕਾਫੀ ਹਿੱਟ ਰਹੀ । ਜਯਾ ਨਾਲ ਸੰਜੀਵ ਨੇ ਪਤੀ ਤੋਂ ਲੈ ਸਹੁਰੇ ਤੱਕ ਦਾ ਰੋਲ ਕੀਤਾ ਸੀ । ਫ਼ਿਲਮ ਕੋਸ਼ਿਸ਼ ਵਿੱਚ ਪਤੀ ਦਾ ਰੋਲ, ਅਨਾਮਿਕਾ ਵਿੱਚ ਪ੍ਰੇਮੀ ਦਾ ਰੋਲ, ਸ਼ੋਲੇ ਵਿੱਚ ਸਹੁਰੇ ਦਾ ਕਿਰਦਾਰ ਤੇ ਸਿਲਸਿਲਾ ਵਿੱਚ ਭਰਾ ਦਾ ਰੋਲ ਕੀਤਾ ਸੀ ।
sanjeev-kumar sanjeev-kumar
ਫ਼ਿਲਮ ਸ਼ੋਲੇ ਵਿੱਚ ਠਾਕੁਰ ਦਾ ਕਿਰਦਾਰ ਸੰਜੀਵ ਕੁਮਾਰ ਨੇ ਕੀਤਾ ਸੀ ਪਰ ਧਰਮਿੰਦਰ ਵੀ ਠਾਕੁਰ ਦਾ ਰੋਲ ਕਰਨਾ ਚਾਹੁੰਦੇ ਸਨ । ਇਸ ਨੂੰ ਲੈ ਕੇ ਦੋਹਾਂ ਵਿਚਾਲੇ ਮੁਕਾਬਲਾ ਚੱਲ ਰਿਹਾ ਸੀ । ਇਸ ਸਭ ਦੇ ਚਲਦੇ ਧਰਮਿੰਦਰ ਤੇ ਸੰਜੀਵ ਕੁਮਾਰ ਹੇਮਾ ਮਾਲਿਨੀ ਨੂੰ ਵੀ ਚਾਹੁੰਦੇ ਸਨ ਅਜਿਹੇ ਵਿੱਚ ਫ਼ਿਲਮ ਦੇ ਡਾਇਰੈਕਟਰ ਨੇ ਧਰਮਿੰਦਰ ਨੂੰ ਲਾਲਚ ਦਿੱਤਾ ਕਿ ਉਹ ਫ਼ਿਲਮ ਵਿੱਚ ਵੀਰੂ ਦਾ ਕਿਰਦਾਰ ਕਰਕੇ ਹੇਮਾ ਮਾਲਿਨੀ ਦੇ ਨਾਲ ਰੋਮਾਂਸ ਕਰ ਸਕਦਾ ਹੈ । ਇਸ ਲਈ ਧਰਮਿੰਦਰ ਨੇ ਆਪਣੀ ਜਿੱਦ ਛੱਡ ਦਿੱਤੀ, ਜਿਸ ਕਰਕੇ ਠਾਕੁਰ ਦਾ ਰੋਲ ਸੰਜੀਵ ਨੂੰ ਮਿਲ ਗਿਆ । ਇਤਿਹਾਸ ਗਵਾਹ ਹੈ ਕਿ ਠਾਕੁਰ ਦਾ ਰੋਲ ਯਾਦਗਾਰ ਹੋ ਨਿੱਬੜਿਆ ਹੈ । ਹੇਮਾ ਮਾਲਿਨੀ ਦੇ ਪਿਆਰ ਵਿੱਚ ਦੀਵਾਨੇ ਹੋਏ ਸੰਜੀਵ ਕੁਮਾਰ ਨੇ ਕਦੇ ਵੀ ਵਿਆਹ ਨਹੀਂ ਕੀਤਾ । ਜਦੋਂ ਹੇਮਾ ਨੇ ਧਰਮਿੰਦਰ ਨਾਲ ਵਿਆਹ ਕਰ ਲਿਆ ਤਾਂ ਉਹਨਾਂ ਨੇ ਪੂਰੀ ਜ਼ਿੰਦਗੀ ਵਿਆਹ ਨਹੀਂ ਕੀਤਾ, ਭਾਵੇਂ ਉਹਨਾਂ ਦੀ ਜ਼ਿੰਦਗੀ ਵਿੱਚ ਕਈ ਹੀਰੋਇਨਾਂ ਆਈਆਂ ।

0 Comments
0

You may also like