ਫਾਦਰਜ਼ ਡੇਅ ਦੇ ਮੌਕੇ 'ਤੇ ਜਾਰੀ ਕਿੱਤੀ "ਜਾਦੂ ਦੀ ਝੱਪੀ", ਭਾਵੁਕ ਹੋਏ ਪਰੇਸ਼ ਰਾਵਲ ਅਤੇ ਰਣਬੀਰ ਕਪੂਰ

Written by  Gourav Kochhar   |  June 18th 2018 07:01 AM  |  Updated: June 18th 2018 07:01 AM

ਫਾਦਰਜ਼ ਡੇਅ ਦੇ ਮੌਕੇ 'ਤੇ ਜਾਰੀ ਕਿੱਤੀ "ਜਾਦੂ ਦੀ ਝੱਪੀ", ਭਾਵੁਕ ਹੋਏ ਪਰੇਸ਼ ਰਾਵਲ ਅਤੇ ਰਣਬੀਰ ਕਪੂਰ

ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦੀ ਬਾਇਓਪਿਕ 'ਤੇ ਬਣ ਰਹੀ ਫਿਲਮ 'ਸੰਜੂ' ਦੀ ਰਿਲੀਜ਼ਿੰਗ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਹਾਲ ਹੀ 'ਚ ਫਿਲਮ ਦਾ ਨਵਾਂ ਪੋਸਟਰ ਰਿਲੀਜ਼ ਹੋਇਆ ਹੈ ਜਿਸ 'ਚ ਪਿਤਾ Paresh Rawal ਅਤੇ ਬੇਟੇ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਸੰਜੇ ਦੱਤ ਅਤੇ ਸੁਨੀਲ ਦੱਤ ਦੇ ਰਿਸ਼ਤੇ ਦੀਆਂ ਯਾਦਾਂ ਜਾਦੂ ਕੀ ਝੱਪੀ ਵਾਲੇ ਇਸ ਪੋਸਟਰ 'ਚ ਤਾਜ਼ਾ ਹੋ ਰਹੀਆਂ ਹਨ। ਫਾਕਸ ਸਟਾਰ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ, ''ਸੰਜੂ Sanju ਸਭ ਉਮਰ ਦੇ ਲੋਕਾਂ ਲਈ ਇਕ ਪਿਤਾ ਅਤੇ ਬੇਟੇ ਦੀ ਕਹਾਣੀ ਹੈ। ਫਾਦਰਜ਼ ਡੇਅ ਮੌਕੇ ਅਸੀਂ ਲਿਆ ਰਹੇ ਹਾਂ ਜਾਦੂ ਦੀ ਝੱਪੀ...''।

https://twitter.com/taran_adarsh/status/1008185569619279873

ਦੱਸਣਯੋਗ ਹੈ ਕਿ 'ਸੰਜੂ' ਦਾ ਨਿਰਦੇਸ਼ਨ ਰਾਜਕੁਮਾਰ ਹਿਰਾਨੀ ਨੇ ਕੀਤਾ ਹੈ। ਇਸ ਫਿਲਮ 'ਚ ਰਣਬੀਰ ਕਪੂਰ ਤੋਂ ਇਲਾਵਾ ਦੀਆ ਮਿਰਜ਼ਾ, ਅਨੁਸ਼ਕਾ ਸ਼ਰਮਾ, ਸੋਨਮ ਕਪੂਰ, ਵਿੱਕੀ ਕੌਸ਼ਲ ਅਤੇ ਪਰੇਸ਼ ਰਾਵਲ Paresh Rawal ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਫਿਲਮ 'ਚ ਸੰਜੇ ਦੱਤ ਦੀ ਪਤਨੀ ਦਾ ਕਿਰਦਾਰ ਦੀਆ ਮਿਰਜ਼ਾ ਨਿਭਾਅ ਰਹੀ ਹੈ, ਜਦਕਿ ਉਸਦੀ ਮਾਂ ਨਰਗਿਸ ਦੇ ਕਿਰਦਾਰ 'ਚ ਮਨੀਸ਼ਾ ਕੋਇਰਾਲਾ ਨਜ਼ਰ ਆਵੇਗੀ। ਇਹ ਫਿਲਮ 29 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

https://www.instagram.com/p/BkJ6kR-AKDx/

sanju song


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network