ਪੀਟੀਸੀ ਰਿਕਾਰਡਸ ਪੇਸ਼ ਕਰਦੇ ਨੇ ਸੰਤ ਅਨੂਪ ਸਿੰਘ ਜੀ ਊਨਾ ਵਾਲੇ 'ਤੇ ਸਾਥੀਆਂ ਦਾ ਸ਼ਬਦ ਗਾਇਨ

written by Shaminder | December 08, 2018

ਪੀਟੀਸੀ ਰਿਕਾਰਡਸ ਪੇਸ਼ ਕਰਦੇ ਨੇ ਸੰਤ ਅਨੂਪ ਸਿੰਘ ਊਨਾ ਵਾਲੇ ਅਤੇ ਸਾਥੀਆਂ ਦਾ ਸ਼ਬਦ ਗਾਇਨ । ਨਾ ਕੋਈ ਬੈਰੀ ਨਹੀਂ ਬੇਗਾਨਾ ।ਗੁਰੂ ਸਾਹਿਬਾਨ ਜੀ ਦੇ ਇਸ ਸ਼ਬਦ 'ਚ ਦਵੈਤ ਭਾਵ ,ਈਰਖਾ ਨੂੰ ਦਿਲੋਂ ਕੱਢਣ ਦਾ ਸੁਨੇਹਾ ਦਿੱਤਾ ਹੈ ਕਿ ਹੁਣ ਸਾਰੇ ਜਹਾਨ 'ਚ ਕੋਈ ਵੀ ਵੈਰੀ ਜਾਂ ਬੇਗਾਨਾ ਨਹੀਂ ਰਿਹਾ । ਸਭ ਆਪਣੇ ਹੀ ਨਜ਼ਰ ਆਉਂਦੇ ਨੇ ਕਿਉਂਕਿ ਸਾਰੀ ਇਨਸਾਨੀਅਤ ਇੱਕੋ ਅਕਾਲ ਪੁਰਖ ਦਾ ਹੀ ਜੋਤ ਸਰੂਪ ਹੈ ਅਤੇ ਜੋ ਉਸ ਮਾਲਕ ਦਾ ਜੋਤ ਸਰੂਪ ਹੁੰਦਾ ਹੈ ਉਸ 'ਚ ਕੋਈ ਵੀ ਔਗੁਣ ਨਹੀਂ ਹੁੰਦਾ । ਹੋਰ ਵੇਖੋ  :ਸ਼ਬਦ ਗਾਇਨ’ਜਾਹਰ ਪੀਰ ਜਗਤੁ ਗੁਰ ਬਾਬਾ’ ਸ਼ਬਦ ਦਾ ਵਰਲਡ ਪ੍ਰੀਮੀਅਰ https://www.youtube.com/watch?v=SqrX9xOcCCE&feature=youtu.be ਪੀਟੀਸੀ ਰਿਕਾਰਡਜ਼ ਵੱਲੋਂ ਜਾਰੀ ਕੀਤੇ ਗਏ ਇਸ ਸ਼ਬਦ 'ਚ ਗੁਰੂ ਸਾਹਿਬਾਨ ਦੇ ਇਸ ਸ਼ਬਦ ਨੂੰ ਆਪਣੀ ਅਵਾਜ਼ ਨਾਲ ਸੰਤ ਅਨੂਪ ਸਿੰਘ ਜੀ ਊਨਾ ਵਾਲਿਆਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਰਸਭਿੰਨਾ ਸ਼ਬਦ ਗਾ ਕੇ ਹਰ ਕਿਸੇ ਨੂੰ ਉਸ ਮਾਲਕ ਕੁਲ ਪਿਤਾ ਪ੍ਰਮਾਤਮਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ।ਜਿਸ ਮਨੁੱਖ ਦੇ ਅੰਦਰ ਦੂਸਰੇ ਮਨੁੱਖ ਦੇ ਪ੍ਰਤੀ ਈਰਖਾ, ਦਵੇਸ਼, ਨਫਰਤ ਦੀ ਭਾਵਨਾ ਹੋਵੇ ਤਾਂ ਸਾਹਿਬ ਫੁਰਮਾਉਂਦੇ ਹਨ ਕੀ ਉਸਦਾ ਕਦੇ ਵੀ ਭਲਾ ਨਹੀਂ ਹੋ ਸਕਦਾ

Sant Anoop Singh Ji Sant Anoop Singh Ji
ਤੁਹਾਨੂੰ ਦੱਸ ਦਈਏ ਕਿ ਪੀਟੀਸੀ ਰਿਕਾਰਡਸ ਵੱਲੋਂ ਗੁਰਬਾਣੀ ਨਾਲ ਸਬੰਧਤ ਸ਼ਬਦ ਸਮੇਂ ਸਮੇਂ 'ਤੇ ਕੱਢੇ ਜਾਂਦੇ ਨੇ ਅਤੇ ਲੋਕਾਂ ਨੂੰ ਉਸ ਸ਼ਬਦ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਂਦਾ ਹੈ ਅਤੇ ਇੱਕ ਵਾਰ ਮੁੜ ਤੋਂ ਸੰਤ ਅਨੂਪ ਸਿੰਘ ਜੀ ਊਨਾ ਵਾਲੇ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਇਹ ਸ਼ਬਦ ਪੇਸ਼ ਕੀਤਾ ਗਿਆ ਹੈ ।
sant anoop ji sant anoop ji
 

0 Comments
0

You may also like