Advertisment

ਸਪਨਾ ਚੌਧਰੀ ਦੇ ਡਾਂਸ ਦਾ ਨਹੀਂ ਕੋਈ ਮੁਕਾਬਲਾ , ਦੇਖੋ ਵੀਡੀਓ

author-image
By Aaseen Khan
New Update
ਸਪਨਾ ਚੌਧਰੀ ਦੇ ਡਾਂਸ ਦਾ ਨਹੀਂ ਕੋਈ ਮੁਕਾਬਲਾ , ਦੇਖੋ ਵੀਡੀਓ
Advertisment
ਸਪਨਾ ਚੌਧਰੀ ਦੇ ਡਾਂਸ ਦਾ ਨਹੀਂ ਕੋਈ ਮੁਕਾਬਲਾ , ਦੇਖੋ ਵੀਡੀਓ : ਆਪਣੇ ਡਾਂਸ ਨਾਲ ਕਰੋੜਾਂ ਹੀ ਦਿਲ ਜਿੱਤਣ ਵਾਲੀ ਸਪਨਾ ਚੌਧਰੀ ਦਾ ਕੋਈ ਵੀ ਵੀਡੀਓ ਹੋਵੇ , ਇੰਟਰਨੈੱਟ 'ਤੇ ਤੂਫ਼ਾਨ ਦੀ ਤਰਾਂ ਫੈਲ ਜਾਂਦਾ ਹੈ। ਹਾਲ ਹੀ 'ਚ ਕੁਝ ਦਿਨ ਪਹਿਲਾਂ ਸਪਨਾ ਚੌਧਰੀ ਇੱਕ ਪ੍ਰੋਗਰਾਮ 'ਚ ਗਏ ਸੀ ਜਿੱਥੇ ਉਹਨਾਂ ਆਪਣੇ ਸਾਹਮਣੇ ਕਿਸੇ ਨੂੰ ਵੀ ਟਿਕਣ ਨਹੀਂ ਦਿੱਤਾ। ਇਸ ਪ੍ਰੋਗਰਾਮ 'ਚ ਸਪਨਾ ਨੇ ਆਪਣੇ ਸਰੋਤਿਆਂ ਵਿੱਚ ਆਪਣੇ ਮਸ਼ਹੂਰ ਗਾਣਿਆਂ 'ਤੇ ਪਰਫਾਰਮੈਂਸ ਦਿੱਤੀ। ਪਰ ਜਦੋਂ ਉਹਨਾਂ ਡਾਂਸ ਸ਼ੁਰੂ ਕੀਤਾ ਤਾਂ ਸਾਰੇ ਦੇਖਦੇ ਹੀ ਰਹਿ ਗਏ। https://www.instagram.com/p/BrwsSi0guHs/ ਸਪਨਾ ਆਪਣੇ ਫੇਮਸ ਗਾਣੇ 'ਸਾਲਿਡ ਬਾਡੀ' 'ਤੇ ਨੱਚਦੇ ਨਜ਼ਰ ਆਏ। ਇਨ੍ਹਾਂ ਹੀ ਨਹੀਂ ਸਪਨਾ ਦੇ ਨਾਲ ਸਟੇਜ 'ਤੇ ਤਿੰਨ ਲੜਕੀਆਂ ਹੋਰ ਵੀ ਡਾਂਸ ਕਰਦੀਆਂ ਨਜ਼ਰ ਆਈਆਂ। ਇਹ ਤਿੰਨੋ ਕੁੜੀਆਂ ਸਪਨਾ ਦੇ ਬਰਾਬਰ ਡਾਂਸ ਕਰਨ ਦੀ ਕੋਸ਼ਿਸ਼ ਤਾਂ ਕਰ ਰਹੀਆਂ ਹਨ ਪਰ ਸਪਨਾ ਦਾ ਮੁਕਾਬਲਾ ਕੌਣ ਕਰ ਸਕਦਾ ਹੈ। ਸਪਨਾ ਦੀ ਦਮਦਾਰ ਪਰਫਾਰਮੈਂਸ ਅੱਗੇ ਇਹ ਲੜਕੀਆਂ ਫਿੱਕੀਆਂ ਪੈਂਦੀਆਂ ਨਜ਼ਰ ਆਈਆਂ। ਉਹਨਾਂ 'ਸਾਲਿਡ ਬਾਡੀ' ਤੋਂ ਇਲਾਵਾ ਆਪਣੇ ਹੋਰ ਵੀ ਕਈ ਸੁਪਰ ਹਿੱਟ ਗਾਣਿਆਂ 'ਤੇ ਪਰਫਾਰਮੈਂਸ ਦਿੱਤੀ। https://www.instagram.com/p/Brwsb_sAVRH/ ਹੋਰ ਪੜ੍ਹੋ : ਸਪਨਾ ਚੌਧਰੀ ਦੇ ਭਰਾ ਨੇ ਚਾੜ੍ਹਿਆ ਨਵਾਂ ਚੰਨ, ਜਾਣਾ ਪੈ ਸਕਦਾ ਹੈ ਥਾਣੇ ! ਸਪਨਾ ਦੇ ਇਹ ਵੀਡੀਓਜ਼ ਉਹਨਾਂ ਦੇ ਕਿਸੇ ਫੈਨ ਪੇਜ 'ਤੇ ਸ਼ੇਅਰ ਕੀਤੀਆਂ ਹਨ ਅਤੇ ਲੋਕਾਂ ਵੱਲੋਂ ਬਹੁਤ ਪਸੰਦ ਕੀਤੀਆਂ ਜਾ ਰਹੀਆਂ ਹਨ। ਇਹ ਸਪਨਾ ਦੀ ਕੋਈ ਪਹਿਲੀ ਵੀਡੀਓ ਨਹੀਂ ਜਿਹੜੀ ਇੰਟਰਨੈੱਟ 'ਤੇ ਇਸ ਤਰਾਂ ਵਾਇਰਲ ਹੋ ਰਹੀ ਹੋਵੇ। ਰਿਐਲਟੀ ਸ਼ੋ ਬਿੱਗ ਬਾੱਸ ਨਾਲ ਪੂਰੀ ਦੁਨੀਆਂ 'ਚ ਚੰਗਾ ਨਾਮ ਬਣਾਉਣ ਵਾਲੀ ਸਪਨਾ ਚੌਧਰੀ ਦੀਆਂ ਹਰ ਰੋਜ਼ ਹੀ ਅਜਿਹੀਆਂ ਕਈ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਸਪਨਾ ਚੌਧਰੀ ਦੇ ਕਰੋੜਾਂ ਫੈਨਜ਼ ਉਹਨਾਂ ਦੀਆਂ ਅਜਿਹੀਆਂ ਅਦਾਵਾਂ ਦੇ ਹੀ ਕਾਇਲ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment