ਸਪਨਾ ਚੌਧਰੀ ਦੇ ਬਜ਼ੁਰਗ ਵੀ ਹਨ ਫੈਨ ,ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਵੀਡਿਓ 

written by Shaminder | December 22, 2018

ਸਪਨਾ ਚੌਧਰੀ ਆਪਣੇ ਡਾਂਸ ਲਈ ਪ੍ਰਸਿੱਧ ਹੈ ਅਤੇ ਇਸ ਡਾਂਸ ਕਰਕੇ ਹੀ ਦੁਨੀਆ ਭਰ 'ਚ ਜਾਣੀ ਜਾਂਦੀ ਹੈ । ਉਸ ਦੇ ਸਿਰਫ ਹਰਿਆਣਾ ਹੀ ਨਹੀਂ ਪੂਰੀ ਦੁਨੀਆ 'ਚ ਵੱਡੀ ਫੈਨ ਫਾਲੋਵਿੰਗ ਹੈ । ਉਸ ਦੇ ਡਾਂਸ ਨੂੰ ਦੁਨੀਆ ਭਰ ਦੇ ਲੋਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ । ਸਪਨਾ ਚੌਧਰੀ ਹਮੇਸ਼ਾ ਹੀ ਆਪਣੇ ਡਾਂਸ ਕਾਰਨ ਚਰਚਾ 'ਚ ਰਹਿੰਦੀ ਹੈ ਅਤੇ ਹੁਣ ਮੁੜ ਤੋਂ ਉਨ੍ਹਾਂ ਦਾ ਇੱਕ ਵੀਡਿਓ ਵਾਇਰਲ ਹੋ ਰਿਹਾ ਹੈ ।

ਹੋਰ ਵੇਖੋ: ਹਰਿਆਣਵੀਂ ਡਾਂਸਰ ਸਪਨਾ ਚੌਧਰੀ ‘ਤੇ ਗੀਤ ‘ਤੇ ਡਾਂਸ ਕਰਕੇ ਇੰਟਰਨੈੱਟ ‘ਤੇ ਅਮਰੀਕਾ ਦੀ ਇਸ ਕੁੜੀ ਨੇ ਫੈਲਾਈ ਸਨਸਨੀ, ਵੇਖੋ ਵੀਡਿਓ

https://www.instagram.com/p/BrndptIAIZ_/

ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਸਪਨਾ ਚੌਧਰੀ 'ਮੇਰਾ ਚਾਂਦ' 'ਤੇ ਡਾਂਸ ਕਰ ਰਹੀ ਹੈ ।ਉਹ ਆਪਣੇ ਜਾਣੇ ਪਛਾਣੇ ਅੰਦਾਜ਼ 'ਚ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । ਸਪਨਾ ਚੌਧਰੀ ਸਟੇਜ ਤੇ ਪੂਰੇ ਦਿਲ ਤੋਂ ਡਾਂਸ ਕਰ ਰਹੀ ਹੈ ਜਦਕਿ ਉਨ੍ਹਾਂ ਦਾ ਇੱਕ ਬਜ਼ੁਰਗ ਫੈਨ ਉਸ ਦੇ ਗੀਤ 'ਤੇ ਡਾਂਸ ਕਰ ਰਿਹਾ ਹੈ ਅਤੇ ਉਸ 'ਤੇ ਨੋਟ ਵਾਰ ਰਿਹਾ ਹੈ ਅਤੇ ਸਪਨਾ ਵੀ ਆਪਣੇ ਇਸ ਬਜ਼ੁਰਗ ਫੈਨ ਨੂੰ ਨਿਰਾਸ਼ ਨਹੀਂ ਕਰਦੀ ਅਤੇ ਉਸ ਤੋਂ ਨੋਟ ਲੈ ਕੇ ਰੱਖ ਲੈਂਦੀ ਹੈ ।

ਹੋਰ ਵੇਖੋ: ਐਮੀ ਵਿਰਕ ਅਤੇ ਸਰਗੁਨ ਮਹਿਤਾ ਨੇ ਦੋਸਤਾਂ ਸਣੇ ਕੀਤੀ ਖੂਬ ਮਸਤੀ, ਵੀਡਿਓ ਸਾਂਝਾ ਕਰਨ ਦੇ ਦੱਸੇ ਕਾਰਨ

https://www.instagram.com/p/Brl-PxEAW1y/?utm_source=ig_embed&utm_campaign=embed_video_watch_again

ਇਹ ਵੀਡਿਓ ਕਾਫੀ ਪੁਰਾਣਾ ਲੱਗ ਰਿਹਾ ਹੈ ।ਸਪਨਾ ਚੌਧਰੀ ਦਾ ਇਹ ਵੀਡਿਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । ਸਪਨਾ ਚੌਧਰੀ ਹਰਿਆਣਵੀਂ ਡਾਂਸਰ ਹੈ ਅਤੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ।ਸਪਨਾ ਚੌਧਰੀ ਦੇ ਇਸ ਵੀਡਿਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਵੇਖਿਆ ਜਾ ਰਿਹਾ ਹੈ ।

dancer sapna dancer sapna

ਦੱਸ ਦਈਏ ਕਿ ਸਪਨਾ ਚੌਧਰੀ ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ । ਇਸ ਦੇ ਨਾਲ ਹੀ ਉਸ ਨੇ ਕਈ ਭੋਜਪੁਰੀ ਫਿਲਮਾਂ 'ਚ ਵੀ ਕੰਮ ਕੀਤਾ ਹੈ ।

You may also like