Advertisment

ਚਲਦੇ ਸ਼ੋਅ ਵਿੱਚ ਫੁੱਟ ਫੁੱਟ ਕੇ ਰੋਣ ਲੱਗ ਗਈ ਸਪਨਾ ਚੌਧਰੀ, ਦੇਖੋ ਵੀਡਿਓ  

author-image
By Rupinder Kaler
New Update
ਚਲਦੇ ਸ਼ੋਅ ਵਿੱਚ ਫੁੱਟ ਫੁੱਟ ਕੇ ਰੋਣ ਲੱਗ ਗਈ ਸਪਨਾ ਚੌਧਰੀ, ਦੇਖੋ ਵੀਡਿਓ  
Advertisment
ਹਰਿਆਣੇ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਹਮੇਸ਼ਾ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ । ਏਨੀਂ ਦਿਨੀਂ ਉਸ ਦੀ ਇੱਕ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ । ਇਸ ਵੀਡਿਓ ਵਿੱਚ ਉਹ ਫੁੱਟ ਫੁੱਟ ਕੇ ਰੋ ਰਹੀ ਹੈ ਤੇ ਲੋਕਾਂ ਤੋਂ ਮੁਆਫ਼ੀ ਮੰਗ ਰਹੀ ਹੈ । ਇਸ ਵੀਡਿਓ ਵਿੱਚ ਸਪਨਾ ਦਾ ਡਾਂਸ ਵੇਖਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ । ਪਰ ਸਪਨਾ ਸਭ ਦੇ ਸਾਹਮਣੇ ਰੋ ਰਹੀ ਹੈ । sapna-chaudhary sapna-chaudhary ਵੀਡਿਓ ਵਿੱਚ ਸਪਨਾ ਕਹਿੰਦੀ ਹੈ ਕਿ ਜੇਕਰ ਉਸ ਦੇ ਸ਼ੋਅ ਵਿੱਚ ਕੋਈ ਕੁੱਟ ਖਾਂਦਾ ਹੈ ਤਾਂ ਗਾਲਾਂ ਉਸ ਨੂੰ ਕੱਢੀਆਂ ਜਾਂਦੀ ਹਨ ।ਸਪਨਾ ਲੋਕਾਂ ਨੂੰ ਪੁਛਦੀ ਹੈ ਕਿ ਇਸ ਵਿੱਚ ਉਸ ਦਾ ਕੀ ਕਸੂਰ ਹੈ । ਸਪਨਾ ਇੱਥੇ ਹੀ ਨਹੀਂ ਰੁਕਦੀ ਉਹ ਕਹਿੰਦੀ ਹੈ ਕਿ ਕੁਝ ਲੋਕ ਉਸ ਦੇ ਡਾਂਸ ਤੇ ਵੀ ਇਤਰਾਜ਼ ਜਤਾਉਂਦੇ ਹਨ । ਪਰ ਜੇ ਉਹ ਡਾਂਸ ਨਹੀਂ ਕਰੇਗੀ ਤਾਂ ਉਸ ਦੇ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲੇਗਾ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਸਪਨਾ ਚੌਧਰੀ ਦੀ ਕੁਝ ਵੀਡਿਓ ਤੇ ਕੁਝ ਲੋਕ ਬਹੁਤ ਹੀ ਭੱਦੇ ਕਮੈਂਟ ਕਰਦੇ ਹਨ ਜਿਸ ਨੂੰ ਲੈ ਕੇ ਸਪਨਾ ਕਾਫੀ ਪਰੇਸ਼ਾਨ ਨਜ਼ਰ ਆ ਰਹੀ ਸੀ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਪਨਾ ਦੇ ਸ਼ੋਅ ਦੌਰਾਨ ਭੀੜ ਬੇਕਾਬੂ ਹੋ ਗਈ ਸੀ । ਇਸ ਭੀੜ ਨੂੰ ਕਾਬੂ ਕਰਨ ਵਿੱਚ ਪੁਲਿਸ ਵਾਲਿਆਂ ਦੇ ਪਸੀਨੇ ਛੁੱਟ ਗਏ ਸਨ  ।
Advertisment

Stay updated with the latest news headlines.

Follow us:
Advertisment
Advertisment
Latest Stories
Advertisment