Advertisment

ਹਰਿਆਣਵੀ ਡਾਂਸਰ ਸਪਨਾ ਚੌਧਰੀ ਨੇ ਚੋਰੀ ਛਿਪੇ ਕਰਵਾਈ ਮੰਗਣੀ …! ਵਿਆਹ ਦੀ ਤਰੀਕ ਦਾ ਵੀ ਹੋਣ ਜਾ ਰਿਹਾ ਹੈ ਐਲਾਨ

author-image
By Rupinder Kaler
New Update
ਹਰਿਆਣਵੀ ਡਾਂਸਰ ਸਪਨਾ ਚੌਧਰੀ ਨੇ ਚੋਰੀ ਛਿਪੇ ਕਰਵਾਈ ਮੰਗਣੀ …!  ਵਿਆਹ ਦੀ ਤਰੀਕ ਦਾ ਵੀ ਹੋਣ ਜਾ ਰਿਹਾ ਹੈ ਐਲਾਨ
Advertisment
ਹਰਿਆਣਵੀ ਡਾਂਸਰ ਸਪਨਾ ਚੌਧਰੀ ਏਨੀਂ ਦਿਨੀਂ ਲੋਕਾਂ ਦੇ ਦਿਲੋ ਦਿਮਾਗ ਤੇ ਛਾਈ ਹੋਈ ਹੈ । ਜਿੱਥੇ ਉਹ ਦੇਸ਼ ਭਰ ਵਿੱਚ ਸ਼ੋਅ ਕਰ ਰਹੀ ਹੈ ਉੱਥੇ ਸੋਸ਼ਲ ਮੀਡੀਆ ਤੇ ਵੀ ਉਸ ਦੇ ਫਾਲੋਵਰ ਵੱਧਦੇ ਜਾ ਰਹੇ ਹਨ । ਸਪਨਾ ਦੇ ਦੀਵਾਨਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਇਸ ਸਭ ਦੇ ਲਦੇ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਸਪਨਾ ਚੌਧਰੀ ਨੇ ਗੁੱਪਚੁੱਪ ਤਰੀਕੇ ਨਾਲ ਮੰਗਣੀ ਕਰਵਾ ਲਈ ਹੈ । ਖ਼ਬਰਾਂ ਦੀ ਮੰਨੀਏ ਤਾਂ ਸਪਨਾ ਹਰਿਆਣਾ ਦੇ ਵੀਰ ਸਾਹੂ ਦੇ ਪਿਆਰ ਵਿੱਚ ਹੈ । https://www.instagram.com/p/B8_CPijlHng/ ਲੰਮੇ ਸਮੇਂ ਤੋਂ ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ । ਸਪਨਾ ਤੇ ਵੀਰ ਸਾਹੂ ਨੇ ਗੁੱਪ ਚੁੱਪ ਤਰੀਕੇ ਨਾਲ ਮੰਗਣੀ ਕਰ ਲਈ ਹੈ ਤੇ ਛੇਤੀ ਹੀ ਦੋਵੇਂ ਵਿਆਹ ਕਰਨ ਵਾਲੇ ਹਨ । ਵੀਰ ਨੂੰ ਹਰਿਆਣਾ ਦਾ ਬੱਬੂ ਮਾਨ ਕਿਹਾ ਜਾਂਦਾ ਹੈ ਗਾਉਣ ਤੋਂ ਇਲਾਵਾ ਉਹ ਐਕਟਿੰਗ ਵੀ ਕਰਦੇ ਹਨ । ਇੱਕ ਇੰਟਰਵਿਊ ਵਿੱਚ ਸਪਨਾ ਨੇ ਵੀਰ ਸਾਹੂ ਦੀ ਚਰਚਾ ਕੀਤੀ ਸੀ । ਗੱਲਾਂ ਗੱਲਾਂ ਵਿੱਚ ਸਪਨਾ ਨੇ ਵੀਰ ਨਾਲ ਆਪਣੀ ਪਹਿਲੀ ਮੁਲਾਕਾਤ ਬਾਰੇ ਵੀ ਖੁਲਾਸਾ ਕੀਤਾ ਸੀ ।
Advertisment
publive-image ਸਪਨਾ ਨੇ ਕਿਹਾ ਸੀ ਕਿ ‘ਵੀਰ ਸਾਫ ਦਿਲ ਦਾ ਹੈ , ਸਾਡੀ ਪਹਿਲੀ ਮੁਲਾਕਾਤ 2015-16 ਵਿੱਚ ਇੱਕ ਅਵਾਰਡ ਸ਼ੋਅ ਵਿੱਚ ਹੋਈ ਸੀ । ਪਹਿਲੀ ਹੀ ਨਜ਼ਰ ਵਿੱਚ ਉਹ ਮੈਨੂੰ ਚੰਗੇ ਇਨਸਾਨ ਲੱਗੇ’ । ਇਸ ਸਭ ਦੇ ਚਲਦੇ ਹੁਣ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਦੋਵੇਂ ਛੇਤੀ ਵਿਆਹ ਕਰਨ ਜਾ ਰਹੇ ਹਨ । publive-image ਇਹਨਾਂ ਖ਼ਬਰਾਂ ਦੀ ਭਾਵੇਂ ਪੁਸ਼ਟੀ ਨਹੀਂ ਕੀਤੀ ਗਈ ਪਰ ਕੁਝ ਲੋਕ ਇਹ ਦਾਵਾ ਜ਼ਰੂਰ ਕਰ ਰਹੇ ਹਨ ਕਿ ਸਪਨਾ ਵੀਰ ਸਾਹੂ ਨਾਲ ਵਿਆਹ ਕਰਨ ਜਾ ਰਹੀ ਹੈ ਤੇ ਵਿਆਹ ਦੀ ਤਰੀਕ ਦਾ ਵੀ ਛੇਤੀ ਐਲਾਨ ਕਰਨ ਹੋਣ ਜਾ ਰਿਹਾ ਹੈ । https://www.instagram.com/p/B9RC1jBlWBo/
Advertisment

Stay updated with the latest news headlines.

Follow us:
Advertisment
Advertisment
Latest Stories
Advertisment