ਆਪਣੇ ਠੁਮਕਿਆਂ ਨਾਲ ਸਭ ਨੂੰ ਕਾਇਲ ਕਰਨ ਵਾਲੀ ਸਪਨਾ ਚੌਧਰੀ ਹੁਣ ਨਜ਼ਰ ਆਵੇਗੀ ਰਾਜਨੀਤੀ ਦੇ ਮੈਦਾਨ ‘ਚ

Written by  Lajwinder kaur   |  March 24th 2019 10:43 AM  |  Updated: March 24th 2019 10:46 AM

ਆਪਣੇ ਠੁਮਕਿਆਂ ਨਾਲ ਸਭ ਨੂੰ ਕਾਇਲ ਕਰਨ ਵਾਲੀ ਸਪਨਾ ਚੌਧਰੀ ਹੁਣ ਨਜ਼ਰ ਆਵੇਗੀ ਰਾਜਨੀਤੀ ਦੇ ਮੈਦਾਨ ‘ਚ

ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਜਿਹਨਾਂ ਨੇ ਆਪਣੇ ਡਾਂਸ ਅਤੇ ਕਾਤਿਲ ਅਦਾਵਾਂ ਦੇ ਨਾਲ ਸਭ ਨੂੰ ਆਪਣਾ ਦਿਵਾਨਾ ਕੀਤਾ ਹੋਇਆ ਹੈ। ਬਿੱਗ ਬੌਸ ਤੋਂ ਫ਼ਿਲਮੀ ਜਗਤ ‘ਚ ਆਪਣਾ ਕਦਮ ਰੱਖਣ ਵਾਲੀ ਸਪਨਾ ਚੌਧਰੀ, ਜਿਹਨਾਂ ਦਾ ਜਲਵਾ ਹੁਣ ਰਾਜਨੀਤੀ ਦੇ ਮੈਦਾਨ ‘ਚ ਵੀ ਦੇਖਣ ਨੂੰ ਮਿਲੇਗਾ। ਜੀ ਹਾਂ ਸਪਨਾ ਚੌਧਰੀ ਨੇ ਰਾਜਨੀਤੀ ‘ਚ ਆਪਣਾ ਕਦਮ ਰੱਖ ਲਿਆ ਹੈ। ਲੋਕ ਸਭਾ ਚੋਣਾਂ 2019 ਰਾਹੀਂ ਸਪਨਾ ਚੌਧਰੀ ਆਪਣਾ ਰਾਜਨੀਤਿਕ ਸਫ਼ਰ ਸ਼ੁਰੂ ਕਰਨ ਜਾ ਰਹੀ ਹੈ।

ਹੋਰ ਵੇਖੋ:ਸਪਨਾ ਚੌਧਰੀ ਦੀ ਮੂਵੀ ‘ਦੋਸਤੀ ਕੇ ਸਾਈਡ ਇਫੈਕਟਸ’ ਦਾ ਪਹਿਲਾਂ ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ

ਸਪਨਾ ਚੌਧਰੀ ਆਪਣੇ ਗੀਤਾਂ ਅਤੇ ਡਾਂਸ ਕਰਕੇ ਹਮੇਸ਼ਾ ਚਰਚਾ ‘ਚ ਛਾਈ ਰਹਿੰਦੀ ਹੈ। ਸਪਨਾ ਚੌਧਰੀ ਜੋ ਕਿ ‘ਦੋਸਤੀ ਕੇ ਸਾਈਡ ਇਫੈਕਟਸ’ ਨਾਲ ਬਾਲੀਵੁੱਡ ‘ਚ ਆਪਣਾ ਡੈਬਿਊ ਕੀਤਾ ਹੈ। ਇਸ ਤੋਂ ਇਲਾਵਾ ਸਪਨਾ ਚੌਧਰੀ ਬਹੁਤ ਜਲਦ ਪੰਜਾਬੀ ਪੌਪ ਸਿੰਗਰ ਦਲੇਰ ਮਹਿੰਦੀ ਦੇ ਨਾਲ ਨਜ਼ਰ ਆਵੇਗੀ।  ਹਰਿਆਣਵੀ ਗੀਤ ‘ਬਾਵਲੀ ਪਰੇਡ’ ਦਾ ਜਿਸ ਨੂੰ ਦਲੇਰ ਮਹਿੰਦੀ ਵੱਲੋਂ ਗਾਇਆ ਗਿਆ ਹੈ ਤੇ ਇਸ ਗੀਤ ‘ਚ ਸਪਨਾ ਚੌਧਰੀ ਦਾ ਡਾਂਸ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਸਪਨਾ ਚੌਧਰੀ ਕਈ ਭੋਜਪੁਰੀ ਫਿਲਮਾਂ ‘ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰ ਚੁੱਕੀ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network