
ਮਸ਼ਹੂਰ ਹਰਿਆਣਵੀ ਡਾਂਸਰ ਅਤੇ ਗਾਇਕਾ ਸਪਨਾ ਚੌਧਰੀ ਨਾ ਸਿਰਫ ਆਪਣੇ ਜ਼ਬਰਦਸਤ ਡਾਂਸ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ, ਸਗੋਂ ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਉਨ੍ਹਾਂ ਦੀ ਲੰਬੇ ਸਮੇਂ ਤੋਂ ਫੈਨ ਫਾਲੋਇੰਗ ਹੈ। ਸਪਨਾ ਚੌਧਰੀ ਨੇ ਰਾਜੇਸ਼ ਖੰਨਾ ਦੇ ਇੱਕ ਗੀਤ 'ਤੇ ਦਿਲਚਸਪ ਵੀਡੀਓ ਬਣਾਇਆ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

ਸਪਨਾ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਉਸ ਦੀ ਹਰ ਇੱਕ ਪੋਸਟ ਆਉਂਦੇ ਹੀ ਵਾਇਰਲ ਹੋ ਜਾਂਦੀ ਹੈ। ਹੁਣ ਸਪਨਾ ਚੌਧਰੀ ਨੇ ਇੱਕ ਵਾਰ ਫਿਰ ਆਪਣਾ ਨਵਾਂ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਸੁਪਰਸਟਾਰ ਰਾਜੇਸ਼ ਖੰਨਾ ਦਾ ਗੀਤ ਗਾਉਂਦੀ ਨਜ਼ਰ ਆ ਰਹੀ ਹੈ। ਹਰ ਵਾਰ ਦੀ ਤਰ੍ਹਾਂ ਇਸ ਵੀਡੀਓ 'ਚ ਵੀ ਉਸ ਦਾ ਖਾਸ ਦੇਸੀ ਲੁੱਕ ਅਤੇ ਬੌਸੀ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸਪਨਾ ਸ਼ਾਹੀ ਲੁੱਕ ਵਾਲੇ ਸੋਫੇ 'ਤੇ ਬੈਠੀ ਰਾਜੇਸ਼ ਖੰਨਾ ਦੇ ਸੁਪਰਹਿੱਟ ਗੀਤ 'ਜ਼ਿੰਦਗੀ ਏਕ ਸਫਰ ਹੈ ਸੁਹਾਨਾ' ਨੂੰ ਦੇਖ ਰਹੀ ਹੈ। ਸਪਨਾ ਚੌਧਰੀ ਨੇ ਗੋਲਡਨ ਰੰਗ ਦੇ ਦੁਪੱਟੇ ਦੇ ਨਾਲ ਲਾਲ ਰੰਗ ਦਾ ਬਨਾਰਸੀ ਸਲਵਾਰ ਸੂਟ ਪਾਇਆ ਹੋਇਆ ਹੈ।
ਇਸ ਵੀਡੀਓ ਵਿੱਚ ਗਾਣਾ ਗਾਉਂਦੇ ਸਮੇਂ, ਉਹ ਆਪਣੀਆਂ ਅੱਖਾਂ 'ਤੇ ਸਟਾਈਲ ਵਿੱਚ ਚਸ਼ਮਾ ਪਾਉਂਦੀ ਨਜ਼ਰ ਆ ਰਹੀ ਹੈ। ਵੀਡੀਓ ਦੇ ਬੈਕਗ੍ਰਾਉਂਡ ਵਿੱਚ ਰਾਜੇਸ਼ ਖੰਨਾ ਦੀ ਫ਼ਿਲਮ ਦਾ ਗੀਤ ਜ਼ਿੰਦਗੀ ਇੱਕ ਸਫਰ ਹੈ ਸੁਹਾਨਾ ਵਜ ਰਿਹਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸਪਨਾ ਨੇ ਇੱਕ ਖ਼ਾਸ ਕੈਪਸ਼ਨ ਦਿੱਤਾ ਹੈ। ਸਪਨਾ ਨੇ ਕੈਪਸ਼ਨ ਵਿੱਚ ਲਿਖਿਆ ਹੈ, " ਜੀਓ ਅਤੇ ਜੀਣ ਦਿਓ"

ਹੋਰ ਪੜ੍ਹੋ : 17 ਅਪ੍ਰੈਲ ਨਹੀਂ ਹੁਣ ਇਸ ਦਿਨ ਹੋਵੇਗਾ ਆਲਿਆ-ਰਣਵੀਰ ਦਾ ਵਿਆਹ, ਕਰੀਬੀ ਨੇ ਦਿੱਤੀ ਜਾਣਕਾਰੀ
ਸਪਨਾ ਦਾ ਇਹ ਵੀਡੀਓ ਸਿਰਫ ਮਨੋਰੰਜਨ ਦੇ ਨਾਲ-ਨਾਲ ਫੈਨਜ਼ ਨੂੰ ਸੰਦੇਸ਼ ਵੀ ਦੇ ਰਹੀ ਹੈ। ਰਾਜੇਸ਼ ਖੰਨਾ ਦਾ ਇਹ ਗੀਤ ਜ਼ਿੰਦਗੀ ਏਕ ਸਫਰ ਹੈ ਸੁਹਾਨਾ ਹੈ , ਜਿੱਥੇ ਸੁਹਾਨਾ ਖੁਸ਼ੀ ਨਾਲ ਜੀਣਾ ਸਿਖਾਉਂਦੀ ਹੈ, ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪ੍ਰਸ਼ੰਸਕ ਉਨ੍ਹਾਂ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਇਸ ਨੂੰ ਸ਼ੇਅਰ ਕਰਨ ਤੋਂ ਬਾਅਦ ਇਸ 'ਤੇ 63 ਹਜ਼ਾਰ ਤੋਂ ਵੱਧ ਲਾਈਕਸ ਆ ਚੁੱਕੇ ਹਨ।
View this post on Instagram