ਆਪਣੇ 'ਚਾਂਦ' ਦੇ ਦੀਦਾਰ ਨੂੰ ਤਰਸ ਰਹੀ ਸਪਨਾ ਚੌਧਰੀ ,ਵੇਖੋ ਕਿਹੜਾ ਹੈ ਉਹ ਖੁਸ਼ਨਸੀਬ 

written by Shaminder | October 27, 2018

ਅੱਜ ਸੁਹਾਗਣਾਂ ਦਾ ਤਿਉਹਾਰ ਕਰਵਾ ਚੌਥ ਹੈ । ਕਰਵਾ ਚੌਥ ਦੇ ਮੌਕੇ 'ਤੇ ਹਰਿਆਣਵੀਂ ਡਾਂਸਰ ਸਪਨਾ ਚੌਧਰੀ ਦਾ ਇੱਕ ਗੀਤ ਗਾਇਆ ਹੈ । ਜਿਸ 'ਚ ਉਹ ਆਪਣੇ ਚੰਨ ਦੀ ਗੱਲ ਕਰ ਰਹੀ ਹੈ । ਕਰਵਾ ਚੌਥ 'ਤੇ ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਯੂਟਿਊਬ 'ਤੇ ਇਸ ਗੀਤ ਨੂੰ ਨੋ ਕਰੋੜ ਤੋਂ ਵੱਧ ਵਾਰ ਵੇਖਿਆ ਜਾ ਚੁੱਕਿਆ ਹੈ । ਹਰਿਆਣਾ ਦੀ ਇਹ ਡਾਂਸਰ ਹਰਿਆਣਾ 'ਚ ਕਾਫੀ ਮਸ਼ਹੂਰ ਹੈ ਅਤੇ ਲੱਖਾਂ ਦੀ ਗਿਣਤੀ 'ਚ ਉਸ ਦੀ ਫੈਨ ਫਾਲੋਵਿੰਗ ਹੈ ।

https://www.youtube.com/watch?v=mVutD41HaDs

ਸਪਨਾ ਚੌਧਰੀ ਨੇ ਬਾਲੀਵੁੱਡ ਦੀ ਫਿਲਮ 'ਚ ਅਭੇ ਦਿਓਲ ਨਾਲ ਅਦਾਕਾਰੀ ਦਾ ਹੁਨਰ ਵੀ ਵਿਖਾਇਆ ਹੈ ਅਤੇ ਉਹ ਪੰਜਾਬੀ ਗਾਣਿਆਂ 'ਚ ਵੀ ਕੰਮ ਕਰ ਚੁੱਕੀ ਹੈ ।ਹੁਣ ਮੁੜ ਤੋਂ ਆਪਣੇ ਇਸ ਗੀਤ ਨਾਲ ਧੁੰਮਾਂ ਪਾ ਰਹੀ ਹੈ ।ਇਸ ਗੀਤ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ ਅਤੇ ਘੁੰਡ ਕੱਢ ਕੇ ਆਪਣੇ ਚੰਨ ਨੂੰ ਦੀਦਾਰ ਲਈ ਤਰਸਾ ਰਹੀ ਹੈ । ਇਸ ਗੀਤ 'ਚ ਉਸ ਦੇ ਨਾਲ ਨਵੀਨ ਨਾਰੂ ਹਨ ।

sapna choudhray sapna choudhray

ਇਹ ਇੱਕ ਹਰਿਆਣਵੀ ਗੀਤ ਹੈ ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਨੇ ਅਤੇ ਕਰਵਾ ਚੌਥ ਦੇ ਮੌਕੇ 'ਤੇ ਉਸ ਦੇ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਬਿੱਗ ਬੌਸ ਤੋਂ ਬਾਅਦ ਸਪਨਾ ਨੇ ਆਪਣਾ ਮੇਕਓਵਰ ਕਰਵਾਇਆ ਹੈ ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਸ ਦੀ ਫੈਨ ਫਾਲੋਵਿੰਗ ਲਗਾਤਾਰ ਵੱਧਦੀ ਜਾ ਰਹੀ ਹੈ ।

You may also like