ਸਪਨਾ ਚੌਧਰੀ ਨੇ ਆਪਣੀ ਮਾਂ ਨਾਲ ਲਗਾਏ ਠੁਮਕੇ, ਵੀਡੀਓ ਹੋ ਰਹੀ ਹੈ ਵਾਇਰਲ

Written by  Rupinder Kaler   |  December 31st 2019 03:58 PM  |  Updated: December 31st 2019 03:58 PM

ਸਪਨਾ ਚੌਧਰੀ ਨੇ ਆਪਣੀ ਮਾਂ ਨਾਲ ਲਗਾਏ ਠੁਮਕੇ, ਵੀਡੀਓ ਹੋ ਰਹੀ ਹੈ ਵਾਇਰਲ

ਸਪਨਾ ਚੌਧਰੀ ਦੇ ਡਾਂਸ ਦਾ ਹਰ ਕੋਈ ਦੀਵਾਨਾ ਹੈ । ਇੱਥੋਂ ਤੱਕ ਕਿ ਬਾਲੀਵੁੱਡ ਵਿੱਚ ਵੀ ਉਹ ਆਪਣੇ ਡਾਂਸ ਦੇ ਜਲਵੇ ਦਿਖਾ ਚੁੱਕੀ ਹੈ । ਸਪਨਾ ਚੌਧਰੀ ਫ਼ਿਲਮਾਂ ਤੇ ਗਾਣਿਆਂ ਤੋਂ ਇਲਵਾ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਰਹਿੰਦੀ ਹੈ । ਸੋਸ਼ਲ ਮੀਡੀਆ ਤੇ ਉਹ ਆਏ ਦਿਨ ਨਵੇਂ ਤੋਂ ਨਵੇਂ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ । ਉਹਨਾਂ ਦਾ ਹਰ ਵੀਡੀਓ ਖੂਬ ਵਾਇਰਲ ਹੁੰਦਾ ਹੈ ।

https://www.instagram.com/p/B6iKRrdJkL3/

ਇਸ ਸਭ ਦੇ ਚਲਦੇ ਉਸ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ । ਇਹ ਵੀਡੀਓ ਆਪਣੇ ਆਪ ਵਿੱਚ ਬਹੁਤ ਹੀ ਖ਼ਾਸ ਹੈ । ਇਸ ਵੀਡੀਓ ਵਿੱਚ ਸਪਨਾ ਚੌਧਰੀ ਆਪਣੀ ਮਾਂ ਨਾਲ ਠੁਮਕੇ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸਪਨਾ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ ।

https://www.instagram.com/p/B5pKjwaJhGW/

ਸਪਨਾ ਦਾ ਇਹ ਵੀਡੀਓ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ । ਸਪਨਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਵਿੱਚ ਉਹ ਇੱਕ ਫ਼ਿਲਮ ਵਿੱਚ ਨਜ਼ਰ ਆਈ ਹੈ । ਇਸ ਤੋਂ ਇਲਾਵਾ ਵੀਰੇ ਦੀ ਵੇਡਿੰਗ ਤੇ ਨਾਨੂ ਕੀ ਜਾਨੂੰ ਵਿੱਚ ਉਸ ਨੇ ਸਪੈਸ਼ਲ ਸਾਂਗ ਦਿੱਤਾ ਹੈ ।

https://www.instagram.com/p/B5sNw6RJiye/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network