ਮਸ਼ਹੂਰ ਡਾਂਸਰ ਸਪਨਾ ਚੌਧਰੀ ਹੋਈ ਹਾਦਸੇ ਦਾ ਸ਼ਿਕਾਰ, ਸਪਨਾ ਚੌਧਰੀ ਦੀ ਗੱਡੀ ਨੂੰ ਤੇਜ਼ ਰਫਤਾਰ ਕਾਰ ਨੇ ਮਾਰੀ ਟੱਕਰ

Written by  Rupinder Kaler   |  December 28th 2019 01:20 PM  |  Updated: December 28th 2019 01:22 PM

ਮਸ਼ਹੂਰ ਡਾਂਸਰ ਸਪਨਾ ਚੌਧਰੀ ਹੋਈ ਹਾਦਸੇ ਦਾ ਸ਼ਿਕਾਰ, ਸਪਨਾ ਚੌਧਰੀ ਦੀ ਗੱਡੀ ਨੂੰ ਤੇਜ਼ ਰਫਤਾਰ ਕਾਰ ਨੇ ਮਾਰੀ ਟੱਕਰ

ਮਸ਼ਹੂਰ ਹਰਿਆਣਵੀਂ ਡਾਂਸਰ ਸਪਨਾ ਚੌਧਰੀ ਬੀਤੇ ਦਿਨ ਇਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਸਪਨਾ ਚੌਧਰੀ ਦੀ ਗੱਡੀ ਦਾ ਬੀਤੀ ਰਾਤ ਗੁਰੂਗ੍ਰਾਮ 'ਚ ਐਂਕਸੀਡੈਂਟ ਹੋ ਗਿਆ ਸੀ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਸਪਨਾ ਚੌਧਰੀ ਆਪਣੇ ਡਰਾਈਵਰ ਨਾਲ ਸੋਹਾਨਾ ਰੋਡ ਤੋਂ ਸ਼ਾਪਿੰਗ ਕਰ ਕੇ ਵਾਪਸ ਆ ਰਹੀ ਸੀ । ਖ਼ਬਰਾਂ ਦੀ ਮੰਨੀਏ ਤਾਂ ਸੜਕ 'ਤੇ ਪਿੱਛਿਓ ਤੇਜ਼ ਰਫ਼ਤਾਰ ਨਾਲ ਆ ਰਹੀ ਇਕ ਕਾਰ ਨੇ ਉਨ੍ਹਾਂ ਦੀ ਗੱਡੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ।

https://www.instagram.com/p/B6KVFgQF0st/

ਇਹ ਹਾਦਸਾ ਗੁਰੂਗ੍ਰਾਮ ਦੇ ਵਾਟਿਕਾ ਚੌਕ 'ਚ ਹੋਇਆ । ਟੱਕਰ ਮਾਰਨ ਵਾਲਾ ਸ਼ਖਸ ਐਕਸੀਡੈਂਟ ਤੋਂ ਬਾਅਦ ਗੱਡੀ ਦੀ ਸਪੀਡ ਵਧਾ ਕੇ ਉੱਥੇ ਬਿਨਾਂ ਰੁਕੇ ਚਲਾ ਗਿਆ। ਜਦੋਂ ਤਕ ਸਪਨਾ ਤੇ ਉਨ੍ਹਾਂ ਦਾ ਡਰਾਈਵਰ ਗੱਡੀ ਤੋਂ ਉਤਰੇ, ਉਦੋਂ ਤਕ ਟੱਕਰ ਮਾਰਨ ਵਾਲਾ ਵਿਅਕਤੀ ਨਿਕਲ ਚੁੱਕਿਆ ਸੀ।

https://www.instagram.com/p/B4mYEpPFsFP/

ਇਸ ਹਾਦਸੇ ਤੋਂ ਬਾਅਦ ਗੱਡੀ ਦੇ ਪਿਛਲੇ ਹਿੱਸੇ 'ਚ ਕੁਝ ਮਾਮੂਲੀ ਖਰੋਚਾਂ ਆਈਆਂ ਹਨ। ਸਪਨਾ ਤੇ ਡਰਾਈਵਰ ਦੋਵੇਂ ਹੀ ਦੂਜੀ ਗੱਡੀ ਦਾ ਨੰਬਰ ਨਹੀਂ ਦੇਖ ਸਕੇ, ਇਸ ਲਈ ਉਨ੍ਹਾਂ ਨੇ ਮਾਮਲੇ ਨੂੰ ਹਲਕੇ 'ਚ ਲੈਂਦਿਆਂ ਇਸ ਐਂਕਸੀਡੈਂਟ ਦੀ ਕੋਈ ਵੀ ਐੱਫਆਈਆਰ ਰਜਿਸਟਰ ਨਹੀਂ ਕਰਵਾਈ ਹੈ। ਸਪਨਾ ਇਸ ਹਾਦਸੇ 'ਚ ਸੁਰੱਖਿਅਤ ਸੀ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ ਹੈ।

https://www.instagram.com/p/B4wd9gHF4kh/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network