ਸਲਵਾਰ ਸੂਟ ਪਹਿਣ ਕੇ ਹੀ ਕਿਉਂ ਸਪਨਾ ਚੌਧਰੀ ਕਰਦੀ ਹੈ ਕੋਈ ਸ਼ੋਅ, ਖੁੱਲਿਆ ਵੱਡਾ ਰਾਜ਼

Written by  Rupinder Kaler   |  September 26th 2019 12:59 PM  |  Updated: September 26th 2019 12:59 PM

ਸਲਵਾਰ ਸੂਟ ਪਹਿਣ ਕੇ ਹੀ ਕਿਉਂ ਸਪਨਾ ਚੌਧਰੀ ਕਰਦੀ ਹੈ ਕੋਈ ਸ਼ੋਅ, ਖੁੱਲਿਆ ਵੱਡਾ ਰਾਜ਼

ਸਪਨਾ ਚੌਧਰੀ ਅੱਜ ਲੱਖਾਂ ਦੇ ਦਿਲਾਂ ਤੇ ਰਾਜ ਕਰਦੀ ਹੈ । ਸਪਨਾ ਚੌਧਰੀ ਦੇ ਨਾ ਸਿਰਫ ਡਾਂਸ ਸਟੈੱਪ ਮਸ਼ਹੂਰ ਹਨ ਬਲਕਿ ਜਿਸ ਗਾਣੇ ਤੇ ਉਹ ਥਿਰਕਦੀ ਹੈ, ਉਹ ਵੀ ਸੁਪਰ ਹਿੱਟ ਹਨ । ਸਪਨਾ ਚੌਧਰੀ 12 ਸਾਲ ਦੀ ਉਮਰ ਵਿੱਚ ਡਾਂਸ ਕਰਨ ਤੇ ਗਾਉਣ ਲੱਗ ਗਈ ਸੀ । ਉਸ ਸਮੇਂ ਉਸ ਕੋਲ ਜ਼ਿਆਦਾ ਪੈਸਾ ਨਹੀਂ ਸੀ, ਕਿ ਉਹ ਆਪਣੇ ਸ਼ੋਅ ਦੌਰਾਨ ਵੱਖ ਵੱਖ ਡਰੈੱਸ ਲਵੇ ।

https://www.instagram.com/p/BwY6cuylgIc/

ਪਰ ਅੱਜ ਉਸ ਦੀ ਕਮਾਈ ਲੱਖਾਂ ਵਿੱਚ ਹੈ, ਇਸ ਦੇ ਬਾਵਜੂਦ ਸਪਨਾ ਹਰ ਸ਼ੋਅ ਵਿੱਚ ਸਲਵਾਰ ਸੂਟ ਹੀ ਪਹਿਣ ਕੇ ਹੀ ਡਾਂਸ ਕਰਦੀ ਹੈ । ਲੋਕ ਅਕਸਰ ਸਵਾਲ ਕਰਦੇ ਹਨ ਕਿ ਏਨਾ ਪੈਸਾ ਹੋਣ ਦੇ ਬਾਵਜ਼ੂਦ ਸਪਨਾ ਸਲਵਾਰ ਸੂਟ ਹੀ ਕਿਉਂ ਪਹਿਣਦੀ ਹੈ । ਇਸ ਰਾਜ਼ ਤੋਂ ਸਪਨਾ ਨੇ ਇੱਕ ਇੰਟਰਵਿਊ ਵਿੱਚ ਪਰਦਾ ਹਟਾਇਆ ਸੀ । ਸਪਨਾ ਨੇ ਕਿਹਾ ਸੀ ‘ਸਲਵਾਰ ਸੂਟ ਵਿੱਚ ਮੈਨੂੰ ਡਾਂਸ ਕਰਨਾ ਸੌਖਾ ਲੱਗਦਾ ਹੈ ।

https://www.instagram.com/p/B1i_S4pliwv/

ਕੋਈ ਹੋਰ ਡਰੱੈਸ ਪਹਿਣਕੇ ਡਾਂਸ ਕਰਨਾ ਮੈਨੂੰ ਪਸੰਦ ਨਹੀਂ ਹੈ ਕਿਉਂਕਿ ਹੋਰ ਡਰੈੱਸ ਵਿੱਚ ਨੰਗੇਜ ਦਿਖਾਈ ਦਿੰਦਾ ਹੈ । ਮੇਰੇ ਸ਼ੋਅ ਵਿੱਚ ਪਰਿਵਾਰਕ ਮੈਂਬਰ ਵੀ ਹੁੰਦੇ ਹਨ । ਇਸ ਤਰ੍ਹਾਂ ਦੀ ਸਥਿਤੀ ਵਿੱਚ ਮੈਨੂੰ ਸਲਵਾਰ ਸੂਟ ਵਿੱਚ ਹੀ ਡਾਂਸ ਕਰਨਾ ਪਸੰਦ ਹੈ’ । ਇਸ ਦੇ ਬਾਵਜੂਦ ਸਪਨਾ ਆਪਣੀ ਨਿੱਜੀ ਜ਼ਿੰਦਗੀ ਵਿੱਚ ਆਪਣੀ ਡਰੱੈਸ ਨੂੰ ਲੈ ਕੇ ਐਕਸਪੈਰੀਮੈਂਟ ਕਰਦੀ ਰਹਿੰਦੀ ਹੈ ।ਜਿਸ ਦਾ ਸਬੂਤ ਉਸ ਦੇ ਇੰਸਟਾਗ੍ਰਾਮ ਪੋਸਟ ਤੋਂ ਮਿਲ ਜਾਂਦਾ ਹੈ ।

https://www.instagram.com/p/B1SzO4xlGW9/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network