ਸਪਨਾ ਚੌਧਰੀ ਦੀ ਮੂਵੀ ‘ਦੋਸਤੀ ਕੇ ਸਾਈਡ ਇਫੈਕਟਸ’ ਦਾ ਪਹਿਲਾਂ ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ

written by Lajwinder kaur | January 29, 2019

ਲੱਖਾਂ ਦਿਲਾਂ ਦੀ ਧੜਕਨ ਹਰਿਆਣਵੀ ਡਾਂਸਰ ਸਪਨਾ ਚੌਧਰੀ ਦੇ ਇੱਕ ਠੁਮਕੇ ਉੱਤੇ ਪੂਰਾ ਦੇਸ਼ ਫਿਦਾ ਰਹਿੰਦਾ ਹੈ। ਉਨ੍ਹਾਂ ਦਾ ਦੇਸੀ ਅੰਦਾਜ਼ ਉਨ੍ਹਾਂ ਦੇ ਫੈਂਨਸ ਨੂੰ ਕਾਫ਼ੀ ਪਸੰਦ ਆਉਦਾ ਹੈ। ਸਪਨਾ ਚੌਧਰੀ ਜੋ ਕਿ ਹਿੰਦੀ ਮੂਵੀ ‘ਦੋਸਤੀ ਕੇ ਸਾਈਡ ਇਫੈਕਟਸ’ ਦੇ ਨਾਲ ਬਾਲੀਵੁੱਡ 'ਚ ਆਪਣਾ ਡੈਬਿਊ ਕਰਨ ਜਾ ਰਹੀ ਹੈ। ਹਾਲ ਹੀ ‘ਚ ਇਸ ਮੂਵੀ ਦਾ ਟਰੇਲਰ ਰਿਲੀਜ਼ ਹੋਇਆ ਸੀ ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ। ‘ਦੋਸਤੀ ਕੇ ਸਾਈਡ ਇਫੈਕਟਸ’ ‘ਚ ਸਪਨਾ ਆਈਪੀਐੱਸ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਫ਼ਿਲਮ ‘ਚ ਸਪਨਾ ਚੌਧਰੀ ਦੇ ਨਾਲ ਵਿਕਰਾਂਤ ਆਨੰਦ, ਜ਼ੁਬੇਰ ਕੇ ਖ਼ਾਨ, ਅੰਜੂ ਜਾਧਵ ਅਹਿਮ ਕਿਰਦਾਰ ‘ਚ ਨਜ਼ਰ ਆਉਣਗੇ। ਇਹ ਫਿਲਮ ਚਾਰ ਦੋਸਤਾਂ ਦੀ ਕਹਾਣੀ ਨੂੰ ਪੇਸ਼ ਕਰਦੀ ਹੈ।

ਹੋਰ ਵੇਖੋ: ‘ਝਾਂਜਰ ਚਾਂਦੀ ਦੀ’ ਨੇ ਫੇਰ ਪਵਾਏ ਪੁਆੜੇ, ਦੇਖੋ ਵੀਡੀਓ

ਇਸ ਮੂਵੀ ਦਾ ਪਹਿਲਾਂ ਗੀਤ ਰਿਲੀਜ਼ ਹੋ ਚੁੱਕਿਆ ਹੈ ਜਿਸ ਦਾ ਨਾਮ ਹੈ ਫੱਟੇ ਫਾੜ ਦੇ। ਇਸ ਗੀਤ ਨੂੰ ਫਿਲਮ ਦੇ ਚਾਰਾਂ ਦੋਸਤਾਂ ਉੱਤੇ ਫਿਲਮਾਇਆ ਗਿਆ ਹੈ। ਇਹ ਗੀਤ ਨੌਜਵਾਨਾਂ ‘ਚ ਜੋਸ਼ ਭਰਨ ਵਾਲਾ ਹੈ। ਗੀਤ ਦੇ ਬੋਲ ਦੀਪਕ ਨੂਰ ਨੇ ਲਿਖੇ ਨੇ ਤੇ ਇਸ ਗੀਤ ਨੂੰ ਆਪਣੀ ਦਮਦਾਰ ਆਵਾਜ਼ ਦੇ ਨਾਲ ਅਸੀਸ ਕੌਰ ਤੇ ਸ਼ਬਦ ਫਰੀਦੀ ਨੇ ਸ਼ਿੰਗਾਰਿਆ ਹੈ। ਇਸ ਗੀਤ ਨੂੰ ਜ਼ੀ ਮਿਊਜ਼ਿਕ ਕੰਪਨੀ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

You may also like