Advertisment

ਗਾਇਕ ਬੱਬੂ ਮਾਨ ਦੀ ਇਹ ਗੱਲ ਸੁਣ ਕੇ ਸਪਨਾ ਚੌਧਰੀ ਹੋਈ ਮਾਨ ਦੀ ਮੁਰੀਦ

author-image
By Rupinder Kaler
New Update
ਗਾਇਕ ਬੱਬੂ ਮਾਨ ਦੀ ਇਹ ਗੱਲ ਸੁਣ ਕੇ ਸਪਨਾ ਚੌਧਰੀ ਹੋਈ ਮਾਨ ਦੀ ਮੁਰੀਦ
Advertisment
ਹਰਿਆਣਵੀਂ ਡਾਂਸਰ ਸਪਨਾ ਚੌਧਰੀ ਅੱਜ ਮਸ਼ਹੂਰ ਚਿਹਰਾ ਬਣ ਗਈ ਹੈ । ਉਸ ਦੇ ਡਾਂਸ ਵੀਡੀਓ ਯੂ ਟਿਊਬ ਤੇ ਖੂਬ ਵੇਖੇ ਜਾਂਦੇ ਹਨ । ਉਸ ਦੇ ਗਾਣੇ ਰਿਲੀਜ਼ ਹੁੰਦੇ ਹੀ ਟਰੈਂਡ ਕਰਨ ਲੱਗ ਜਾਂਦੇ ਹਨ । ਉਸ ਦੇ ਸ਼ੋਅ ਵਿੱਚ ਵੀ ਭਾਰੀ ਭੀੜ ਦੇਖਣ ਨੂੰ ਮਿਲ ਜਾਂਦੀ ਹੈ । ਹਾਲਾਂਕਿ ਕਈ ਵਾਰ ਲੋਕ ਹੰਗਾਮਾ ਵੀ ਕਰ ਦਿੰਦੇ ਹਨ । ਇਹਨਾਂ ਲੋਕਾਂ ਨੂੰ ਜਵਾਬ ਦੇਣ ਲਈ ਸਪਨਾ ਚੌਧਰੀ ਨੇ ਬੱਬੂ ਮਾਨ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ । https://www.instagram.com/p/CDCI81WFlgx/ ਜਿਸ ਵਿੱਚ ਬੱਬੂ ਮਾਨ ਸਟੇਜ਼ ਤੇ ਗਾਣਿਆਂ ਵਿੱਚ ਡਾਂਸ ਕਰਨ ਵਾਲੀਆਂ ਕੁੜੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਵਿੱਚ ਬੱਬੂ ਮਾਨ ਕਹਿੰਦੇ ਹਨ ਕਿ ਲੋਕ ਫੇਸਬੁੱਕ ਤੇ ਇਹਨਾਂ ਕੁੜੀਆਂ ਬਾਰੇ ਭਕਾਈ ਤਾਂ ਬਹੁਤ ਮਾਰਦੇ ਹਨ ਪਰ ਇਹਨਾਂ ਕੁੜੀਆਂ ਦੀ ਮਜ਼ਬੂਰੀ ਕੋਈ ਨਹੀਂ ਸਮਝਦਾ ਤੇ ਕੋਈ ਵੀ ਇਹਨਾਂ ਕੁੜੀਆਂ ਦੀ ਮਦਦ ਨਹੀਂ ਕਰਦਾ ।ਸਪਨਾ ਚੌਧਰੀ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । https://www.instagram.com/p/CDbKhURlxft/ ਤੁਹਾਨੂੰ ਦੱਸ ਦਿੰਦੇ ਹਾਂ ਕਿ ਇੱਕ ਵਾਰ ਸਪਨਾ ਦੇ ਸ਼ੋਅ ਵਿੱਚ ਕੁਝ ਲੋਕਾਂ ਹੰਗਾਮਾ ਕੀਤਾ ਸੀ ਤੇ ਸਪਨਾ ਰੋਂਦੀ ਹੋਈ ਲੋਕਾਂ ਨੂੰ ਲਤਾੜ ਲਗਾਉਂਦੀ ਹੋਈ ਨਜ਼ਰ ਆ ਰਹੀ ਸੀ। ਸਪਨਾ ਕਹਿੰਦੀ ਹੈ ਕਿ ਮੈਂ ਕੀ ਵਿਗਾੜ ਦਿੱਤਾ ਕਿਸੇ ਦਾ…ਕੀ ਇੱਕਲੀ ਸਪਨਾ ਚੌਧਰੀ ਹੀ ਨੱਚਦੀ ਹੈ ਹਰਿਆਣਾ ਵਿੱਚ … ਸਪਨਾ ਕਹਿੰਦੀ ਹੈ ਕਿ ਨੱਚਣਾ ਗਾਉਣਾ ਸਭ ਛੱਡ ਦੇਵਾਂਗੀ …ਬਸ ਇੱਕ ਬੰਦਾ ਕਹਿ ਦੇਵੇ ਕਿ ਮੇਰੀ ਕਮਾਈ ਤੇਰੇ ਘਰ ਆਵੇਗੀ …ਬਸ ਮੇਰੀ ਗਲਤੀ ਏਨੀਂ ਹੈ ਕਿ ਮੈਂ ਸਟੇਜ਼ ਤੇ ਆ ਗਈ ਤੇ ਕਿਸੇ ਦੇ ਅੱਗੇ ਭੀਖ ਨਹੀਂ ਮੰਗੀ । ਸਪਨਾ ਇਹ ਬੋਲਦੇ ਹੋਏ ਕਾਫੀ ਭਾਵੁਕ ਹੋ ਗਈ ਸੀ । https://www.instagram.com/p/CDmL1A8lI-m/
Advertisment

Stay updated with the latest news headlines.

Follow us:
Advertisment
Advertisment
Latest Stories
Advertisment