
ਪ੍ਰਸਿੱਧ ਹਰਿਆਣਵੀਂ ਗਾਇਕਾ ਅਤੇ ਡਾਂਸਰ ਸਪਨਾ ਚੌਧਰੀ (Sapna Choudhary) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੇ ਗਲੈਮਰਸ ਅਵਤਾਰ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ।
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਬਹੁਤ ਹੀ ਦਿਲਕਸ਼ ਵੀਡੀਓ ਸ਼ੇਅਰ ਕੀਤੀ ਹੈ। ਜੋ ਕਿ ਹਰ ਇੱਕ ਦਾ ਧਿਆਨ ਖਿੱਚ ਰਹੀ ਹੈ। ਇਸ ਵੀਡੀਓ 'ਚ ਉਹ ਹਰੇ ਰੰਗ ਦੀ ਸਾੜ੍ਹੀ 'ਚ ਕਹਿਰ ਢਾਉਂਦੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਅੱਖਾਂ ਉੱਤੇ ਕਾਲੇ ਰੰਗ ਦੇ ਚਸ਼ਮੇ ਵੀ ਲਗਾਏ ਹੋਏ ਨੇ ਜੋ ਕਿ ਸਪਨਾ ਨੂੰ ਹੋਰ ਵੀ ਸਟਾਈਲਿਸ਼ ਬਣਾ ਰਿਹਾ ਹੈ। ਸੋਸ਼ਲ਼ ਮੀਡੀਆ ਉੱਤੇ ਸਪਨਾ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਵੱਡੀ ਗਿਣਤੀ 'ਚ ਇਸ ਇੰਸਟਾ ਰੀਲ ਉੱਤੇ ਲਾਈਕਸ ਅਤੇ ਕਮੈਂਟ ਆ ਚੁੱਕੇ ਹਨ।
ਕੁਝ ਦਿਨ ਪਹਿਲਾਂ ਹੀ ਸਪਨਾ ਚੌਧਰੀ ਨੇ ਘਰ 'ਚ ਝਾੜੂ- ਪੋਚਾ ਕਰਦਿਆਂ ਹੋਇਆ ਦਾ ਇੱਕ ਵੀਡੀਓ ਸ਼ੇਅਰ ਕੀਤਾ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਦੱਸ ਦਈਏ ਸਪਨਾ ਨੇ ਪਿਛਲੇ ਸਾਲ ਗੁਪਚੁੱਪ ਢੰਗ ਦੇ ਨਾਲ ਵਿਆਹ ਕਰਵਾ ਲਿਆ ਸੀ। ਉਨ੍ਹਾਂ ਨੇ ਆਪਣੇ ਵਿਆਹ ਦਾ ਖੁਲਾਸਾ ਉੱਦੋਂ ਕੀਤਾ ਜਦੋਂ ਉਨ੍ਹਾਂ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ । ਦੱਸ ਦਈਏ ਕਿ ਸਪਨਾ ਹਰਿਆਣਾ ਅਤੇ ਪੱਛਮੀ ਯੂਪੀ ‘ਚ ਕਾਫੀ ਫੇਮਸ ਸੀ ਪਰ ਬਿੱਗ ਬੌਸ ‘ਚ ਆਉਣ ਤੋਂ ਬਾਅਦ ਉਹ ਪੂਰੇ ਦੇਸ਼ ‘ਚ ਪ੍ਰਸਿੱਧ ਹੋ ਗਈ ਸੀ । ਸਪਨਾ ਚੌਧਰੀ ਦਾ ਪਤੀ ਵੀ ਹਰਿਆਣਾ ‘ਚ ਕਾਫੀ ਪ੍ਰਸਿੱਧ ਹੈ ਉਸ ਨੂੰ ਲੋਕ ਹਰਿਆਣਾ ਦਾ ਬੱਬੂ ਮਾਨ ਦੇ ਨਾਂਅ ਦੇ ਨਾਲ ਵੀ ਜਾਣਦੇ ਹਨ। ਜੇ ਗੱਲ ਕਰੀਏ ਸਪਨਾ ਚੌਧਰੀ ਦੇ ਵਰਕ ਫਰੰਟ ਦੀ ਤਾਂ ਉਹ ਕਈ ਹਰਿਆਣਵੀਂ ਗੀਤ ਗਾ ਚੁੱਕੀ ਹੈ ਅਤੇ ਕਈ ਗੀਤਾਂ ‘ਚ ਬਤੌਰ ਮਾਡਲ ਵੀ ਨਜ਼ਰ ਆ ਚੁੱਕੀ ਹੈ। ਸਪਨਾ ਚੌਧਰੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪਤੀ ਅਤੇ ਪੁੱਤਰ ਦੇ ਨਾਲ ਵੀ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
View this post on Instagram