ਬੇਟੇ ਦੇ ਜਨਮ ਦਿਨ ’ਤੇ ਸਪਨਾ ਚੌਧਰੀ ਨੇ ਸਾਂਝਾ ਕੀਤਾ ਖ਼ਾਸ ਵੀਡੀਓ, ਵੀਡੀਓ ਵਿੱਚ ਕੀਤਾ ਬੇਟੇ ਦੇ ਨਾਂਅ ਦਾ ਖੁਲਾਸਾ

written by Rupinder Kaler | October 05, 2021

ਡਾਂਸਰ ਸਪਨਾ ਚੌਧਰੀ (Sapna Choudhary Video) ਦੀ ਸੋਸ਼ਲ ਮੀਡੀਆ ਤੇ ਚੰਗੀ ਫੈਨ ਫਾਲੋਵਿੰਗ ਹੈ । ਉਸ ਦੇ ਅੰਦਾਜ਼ ਨੂੰ ਬਹੁਤ ਸਾਰੇ ਲੋਕ ਪਸੰਦ ਕਰਦੇ ਹਨ । ਪਿਛਲੇ ਸਾਲ ਸਪਨਾ ਚੌਧਰੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਚਰਚਾ ਵਿੱਚ ਸੀ । ਪਰ ਤੁਹਾਨੂੰ ਦਸ ਦਿੰਦੇ ਹਾਂ ਕਿ ਸਪਨਾ ਚੌਧਰੀ ਲਈ ਅੱਜ ਦਾ ਦਿਨ ਬਹੁਤ ਖ਼ਾਸ ਹੈ ਕਿਉਂਕਿ ਅੱਜ ਉਸ ਦੇ ਬੇਟੇ ਦਾ ਜਨਮ ਦਿਨ ਹੈ ।

Sapna-Choudhary Pic Courtesy: Instagram

ਹੋਰ ਪੜ੍ਹੋ :

ਤਸਵੀਰ ਵਿੱਚ ਦਿਖਾਈ ਦੇਣ ਵਾਲਾ ਇਹ ਬਾਬਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਦਸੋ ਭਲਾ ਕੌਣ

Pic Courtesy: Instagram

ਅੱਜ ਦੇ ਦਿਨ ਨੂੰ ਹੋਰ ਖ਼ਾਸ ਬਣਾਉਂਦੇ ਹੋਏ ਸਪਨਾ ਚੌਧਰੀ ਨੇ ਆਪਣੇ ਬੇਟੇ ਦੇ ਨਾਂਅ ਦਾ ਐਲਾਨ ਵੀ ਕੀਤਾ ਹੈ । ਇਸ ਮੌਕੇ ਤੇ ਸਪਨਾ ਚੌਧਰੀ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ । ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਵਿੱਚ ਸਪਨਾ ਚੌਧਰੀ ਦਾ ਬੇਟਾ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਵੀਡੀਓ ਵਿੱਚ ਬੈਕਗਰਾਊਂਡ ਤੇ ਇੱਕ ਵਾਈਸਓਵਰ ਵੀ ਚੱਲ ਰਿਹਾ ।

 

View this post on Instagram

 

A post shared by Sapna Choudhary (@itssapnachoudhary)

ਜਿਸ ਵਿੱਚ ਬਹੁਤ ਹੀ ਖੂਬਸੁਰਤ ਸ਼ਬਦਾਂ ਦੀ ਚੋਣ ਕੀਤੀ ਗਈ ਹੈ । ਇਸ ਵੀਡੀਓ ਵਿੱਚ ਸਪਨਾ Sapna Choudhary Video) ਆਪਣੇ ਬੇਟੇ ਨੂੰ ਖਿਡਾਉਂਦੀ ਹੋਈ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਵੀਡੀਓ ਵਿੱਚ ਹੀ ਸਪਨਾ Sapna Choudhary Video) ਦੇ ਬੇਟੇ ਦੇ ਨਾਂਅ ਦਾ ਖੁਲਾਸਾ ਹੁੰਦਾ ਹੈ । ਵੀਡੀਓ ਵਿੱਚ ਬੱਚੇ ਦਾ ਨਾਂਅ ‘ਪੋਰਸ’ ਰੱਖਿਆ ਹੈ ।

 

0 Comments
0

You may also like