
ਸਪਨਾ ਚੌਧਰੀ (Sapna Choudhary ) ਦੇ ਵੀਡੀਓ ਸੋਸ਼ਲ ਮੀਡੀਆ 'ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਦੇਸੀ ਕਵੀਨ ਦੇ ਨਾਂਅ ਨਾਲ ਮਸ਼ਹੂਰ ਸਪਨਾ ਚੌਧਰੀ ਦਾ ਨਾਮ ਅੱਜ ਬੇਸ਼ੱਕ ਵੱਡੀਆਂ ਹਸਤੀਆਂ 'ਚ ਸ਼ੁਮਾਰ ਹੈ ।ਪਰ ਕਦੇ ਉਸ ਨੂੰ ਆਪਣੇ ਕੰਮ ਦੇ ਕਾਰਨ ਲੋਕਾਂ ਦੇ ਤਾਅਨੇ ਮਿਹਣੇ ਤੱਕ ਸੁਣਨੇ ਪੈਂਦੇ ਸਨ । ਸਪਨਾ ਚੌਧਰੀ ਨੇ ਕੁਝ ਸਮਾਂ ਪਹਿਲਾਂ ਆਪਣੇ ਕਰੀਅਰ ਬਾਰੇ ਗੱਲਬਾਤ ਕੀਤੀ ਸੀ ।ਜਿਸ 'ਚ ਸਪਨਾ ਚੌਧਰੀ ਨੇ ਦੱਸਿਆ ਸੀ ਕਿ ਕਿਸ ਤਰ੍ਹਾਂ ਉਸ ਨੂੰ ਬਹੁਤ ਛੋਟੀ ਜਿਹੀ ਉਮਰ 'ਚ ਕੰਮ ਕਰਨਾ ਪੈਂਦਾ ਸੀ ।

ਹੋਰ ਪੜ੍ਹੋ : ਐਮੀ ਵਿਰਕ ਨੇ ਇਨ੍ਹਾਂ ਬੱਚਿਆਂ ਦੀ ਮਦਦ ਲਈ ਕੀਤੀ ਅਪੀਲ, ਵੀਡੀਓ ਕੀਤਾ ਸਾਂਝਾ
ਉਸ ਦਾ ਕਹਿਣਾ ਸੀ ਕਿ ਉਹ ਵੀ ਪੜ੍ਹ ਲਿਖ ਕੇ ਇੱਜ਼ਤ ਦੀ ਜ਼ਿੰਦਗੀ ਜਿਉਣਾ ਚਾਹੁੰਦੀ ਸੀ ਅਤੇ ਨੌਕਰੀ ਕਰਨਾ ਚਾਹੁੰਦੀ ਸੀ,ਪਰ ਘਰ 'ਚ ਪਿਤਾ ਜੀ ਦੇ ਬੀਮਾਰ ਹੋਣ ਦੇ ਕਾਰਨ ਉਹ ਸਕੂਲ ਨਹੀਂ ਜਾ ਸਕੀ ਅਤੇ ਅਚਾਨਕ ਫਿਰ ਪਿਤਾ ਦੀ ਮੌਤ ਤੋਂ ਬਾਅਦ ਕੋਈ ਵੀ ਕਮਾਉਣ ਵਾਲਾ ਨਹੀਂ ਸੀ ਬਚਿਆ ਸੋ ਘਰ ਦੇ ਪਾਲਣ ਪੋਸ਼ਣ ਦਾ ਦਾਰੋਮਦਾਰ ਉਸ ਦੇ ਮੋਢਿਆਂ ਤੇ ਆ ਪਿਆ।
ਜਿਸ ਦੇ ਚੱਲਦੇ ਉਸ ਨੂੰ ਆਪਣਾ ਅਤੇ ਪਰਿਵਾਰ ਦਾ ਗੁਜ਼ਾਰਾ ਕਰਨ ਦੇ ਲਈ ਸਟੇਜ ਤੇ ਡਾਂਸ ਕਰਨ ਲਈ ਮਜਬੂਰ ਹੋਣਾ ਪਿਆ ਅਤੇ ਜਦੋਂ ਉਹ ਪਰਫਾਰਮ ਕਰਦੀ ਤਾਂ ਲੋਕਾਂ ਵੱਲੋਂ ਕਹੀਆਂ ਗਈਆਂ ਗੰਦੀਆਂ ਗੱਲਾਂ ਅਤੇ ਤਾਅਨਿਆਂ ਦਾ ਸ਼ਿਕਾਰ ਹੋਣਾ ਪਿਆ । ਅੱਜ ਸਪਨਾ ਦੇ ਕੋਲ ਨੇਮ ਫੇਮ ਸਭ ਕੁਝ ਹੈ । ਪਰ ਇਸ ਮੁਕਾਮ ਤੇ ਪਹੁੰਚਣ ਦੇ ਲਈ ਉਸ ਨੂੰ ਸੰਘਰਸ਼ ਦੇ ਨਾਲ ਨਾਲ ਲੋਕਾਂ ਦੇ ਮਿਹਣਿਆਂ ਦਾ ਵੀ ਸ਼ਿਕਾਰ ਹੋਣਾ ਪਿਆ ।