ਸਪਨਾ ਚੌਧਰੀ ਇਸ ਵਜ੍ਹਾ ਕਰਕੇ ਮੁੰਡਿਆਂ ਦੀ ਕਰਦੀ ਸੀ ਕੁੱਟਮਾਰ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

Written by  Shaminder   |  April 05th 2022 02:07 PM  |  Updated: April 05th 2022 02:07 PM

ਸਪਨਾ ਚੌਧਰੀ ਇਸ ਵਜ੍ਹਾ ਕਰਕੇ ਮੁੰਡਿਆਂ ਦੀ ਕਰਦੀ ਸੀ ਕੁੱਟਮਾਰ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਹਰਿਆਣਵੀਂ ਡਾਂਸਰ ਸਪਨਾ ਚੌਧਰੀ (Sapna Choudhary)ਨੇ ਇੰਡਸਟਰੀ ‘ਚ ਆਪਣੀ ਜਗ੍ਹਾ ਬਨਾਉਣ ਦੇ ਲਈ ਕਾਫੀ ਸੰਘਰਸ਼ ਕੀਤਾ ਹੈ । ਇਸੇ ਸੰਘਰਸ਼ ਦੀ ਬਦੌਲਤ ਉਸ ਦਾ ਨਾਮ ਕਾਮਯਾਬ ਸੈਲੀਬ੍ਰੇਟੀਜ਼ ਦੀ ਸੂਚੀ ‘ਚ ਆਉਂਦਾ ਹੈ । ਅਦਾਕਾਰਾ ਆਪਣੀ ਮਿਹਨਤ ਅਤੇ ਕਾਮਯਾਬੀ ਬਾਰੇ ਅਕਸਰ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ । ਉਸ ਨੇ ਬਹੁਤ ਹੀ ਛੋਟੀ ਜਿਹੀ ਉਮਰ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਕਿਉਂਕਿ ਉਹ ਬਹੁਤ ਛੋਟੀ ਜਿਹੀ ਸੀ ਜਦੋਂ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ ।

ਹੋਰ ਪੜ੍ਹੋ : ਪੇਟ ਦੀ ਸਰਜਰੀ ਕਰਵਾਉਣ ਤੋਂ ਬਾਅਦ ਸਪਨਾ ਚੌਧਰੀ ਪੁਰਾਣੇ ਅੰਦਾਜ਼ ‘ਚ ਆਈ ਨਜ਼ਰ

ਜਿਸ ਕਾਰਨ ਉਹ ਆਪਣੀ ਪੜ੍ਹਾਈ ਵੀ ਪੂਰੀ ਨਹੀਂ ਸੀ ਕਰ ਸਕੀ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੇ ਲਈ ਉਸ ਨੇ ਡਾਂਸ ਦੇ ਖੇਤਰ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਸਪਨਾ ਚੌਧਰੀ ਨੇ ਇੱਕ ਇੰਟਰਵਿਊ ‘ਚ ਦੱਸਿਆ ਸੀ ਕਿ ਘਰ ‘ਚ ਵੱਡੀ ਹੋਣ ਕਰਕੇ ਉਸ ‘ਤੇ ਪਰਿਵਾਰ ਦਾ ਬੋਝ ਪੈ ਗਿਆ ਸੀ । ਜਿਸ ਕਾਰਨ ਉਸ ਨੇ ਕਾਫੀ ਮਿਹਨਤ ਕੀਤੀ ਅਤੇ ਹਰਿਆਣਵੀਂ ਡਾਂਸ ਕਰਨਾ ਸ਼ੁਰੂ ਕਰ ਦਿੱਤਾ ।

Sapna Choudhary Image Source: Instagram

ਇਸੇ ਡਾਂਸ ਨੇ ਉਸ ਨੂੰ ਨਵੀਂ ਪਛਾਣ ਦਿਵਾਈ ਅਤੇ ਜਦੋਂ ਸ਼ੂਰੂਆਤੀ ਦੌਰ ‘ਚ ਉਹ ਨਾਈਟ ਸ਼ੋਅ ਕਰਨ ਦੇ ਲਈ ਜਾਂਦੀ ਸੀ ਤਾਂ ਉਸ ਨੂੰ ਲੋਕਾਂ ਦੀਆਂ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ । ਜਿਸ ਕਾਰਨ ਉਸ ਨੇ ਕਈ ਲੋਕਾਂ ਨੂੰ ਕੁੱਟਿਆ ਵੀ ਸੀ । ਖਾਸ ਕਰਕੇ ਨੌਵੀਂ ਤੋਂ ਬਾਰਵੀਂ ਕਲਾਸ ਤੱਕ ਦੇ ਮੁੰਡਿਆਂ ਨੂੰ ਬਹੁਤ ਕੁੱਟਿਆ ਸੀ । ਸਪਨਾ ਚੌਧਰੀ ਮੁਤਾਬਕ

ਲੜਕਿਆਂ ਨੂੰ ਪਤਾ ਸੀ ਕਿ ਮੈਂ ਰਾਤ ਨੂੰ ਸ਼ੋਅ 'ਤੇ ਜਾਂਦੀ ਹਾਂ। ਅਜਿਹੇ 'ਚ ਉਹ ਲੋਕ ਨਾਈਟ ਸ਼ੋਅ ਦਾ ਮਜ਼ਾਕ ਉਡਾਉਂਦੇ ਸਨ ਜਿਸ ਕਾਰਨ ਸਪਨਾ ਨੂੰ ਗੁੱਸਾ ਆਉਂਦਾ ਸੀ।ਜਦੋਂ ਸਪਨਾ ਚੌਧਰੀ ਕਿਸੇ ਵੀ ਲੜਕੇ ਨੂੰ ਉਸ ਬਾਰੇ ਗੱਲ ਕਰਦੀ ਸੁਣਦੀ ਸੀ ਤਾਂ ਉਸ ਦਾ ਖੂਨ ਉਬਲ ਜਾਂਦਾ ਸੀ ਤੇ ਉਹ ਉਸ ਨੂੰ ਬਹੁਤ ਕੁੱਟਦੀ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network