Advertisment

ਸਪਨਾ ਚੌਧਰੀ ਨੂੰ ਇਸ ਮੁੰਡੇ ਨੇ ਕੀਤਾ ਸ਼ਰੇਆਮ ਪ੍ਰਪੋਜ਼, ਜਵਾਬ ਨਾ ਦੇਣ ਤੇ ਨਸ ਕੱਟਣ ਦੀ ਦਿੱਤੀ ਧਮਕੀ, ਵੀਡਿਓ ਹੋਈ ਵਾਇਰਲ 

author-image
By Rupinder Kaler
New Update
ਸਪਨਾ ਚੌਧਰੀ ਨੂੰ ਇਸ ਮੁੰਡੇ ਨੇ ਕੀਤਾ ਸ਼ਰੇਆਮ ਪ੍ਰਪੋਜ਼, ਜਵਾਬ ਨਾ ਦੇਣ ਤੇ ਨਸ ਕੱਟਣ ਦੀ ਦਿੱਤੀ ਧਮਕੀ, ਵੀਡਿਓ ਹੋਈ ਵਾਇਰਲ 
Advertisment
ਮੰਨੀ ਪ੍ਰਮੰਨੀ ਹਰਿਆਣਵੀਂ ਡਾਂਸਰ ਸਪਨਾ ਚੌਧਰੀ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਬੋਲਦਾ ਹੈ । ਇਸ ਦਾ ਅੰਦਾਜ਼ਾ ਉਹਨਾਂ ਦੀ ਤਾਜ਼ਾ ਵੀਡਿਓ ਤੋਂ ਲਗਾਇਆ ਜਾ ਸਕਦਾ ਹੈ । ਵੀਡਿਓ ਵਿੱਚ ਦਿਖਾਈ ਦੇ ਰਿਹਾ ਹੈ ਕਿ ,ਇੱਕ ਸ਼ਖਸ ਨੇ ਸਪਨਾ ਚੌਧਰੀ ਨੂੰ ਸ਼ਰੇਆਮ ਪਿਆਰ ਦਾ ਇਜ਼ਹਾਰ ਕਰ ਦਿੱਤਾ ਹੈ । ਜਵਾਬ ਨਾ ਦੇਣ ਤੇ ਇਸ ਸ਼ਖਸ ਨੇ ਨਸ ਕੱਟਣ ਦੀ ਧਮਕੀ ਦੇ ਦਿੱਤੀ ਹੈ । sapna_choudhary sapna_choudhary ਇਹ ਵੀਡਿਓ ਟਿਕ ਟਾਕ ਐਪ ਤੇ ਬਣਾਇਆ ਗਿਆ ਹੈ। ਇਸ ਵੀਡਿਓ ਵਿੱਚ ਸਪਨਾ ਚੌਧਰੀ ਦੇ ਅੱਗੇ ਇੱਕ ਸ਼ਖਸ ਨਸ ਕੱਟਣ ਦੀ ਧਮਕੀ ਦੇ ਰਿਹਾ ਹੈ । ਲੜਕਾ ਵਾਰ ਵਾਰ ਆਈ ਲਵ ਯੂ ਕਹਿ ਰਿਹਾ ਹੈ । ਸਪਨਾ ਉਸ ਨੂੰ ਕਹਿੰਦੀ ਹੈ ਕਿ ਪਾਗਲ ਹੈ ਤੂੰ ਪਰ ਉਹ ਮੰਨਦਾ ਨਹੀਂ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਸਪਨਾ ਅਜਿਹੀ ਸ਼ਖਸੀਅਤ ਹੈ ਜਿਹੜੀ ਹਰ ਰੋਜ਼ ਕੋਈ ਨਾ ਕੋਈ ਧਮਾਕਾ ਕਰਦੀ ਹੈ । ਉਸ ਦੇ ਪ੍ਰਸ਼ੰਸਕ ਉਸ ਦੀ ਵੀਡਿਓ ਤੇ ਤਸਵੀਰ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ । https://www.instagram.com/p/BvG3a5MAPZs/?utm_source=ig_embed&utm_campaign=embed_loading_state_camera ਇਸ ਤਰ੍ਹਾਂ ਦਾ ਕੋਈ ਹੀ ਦਿਨ ਹੁੰਦਾ ਹੋਵੇਗਾ ਜਦੋਂ ਉਸ ਦਾ ਕੋਈ ਵੀਡਿਓ ਵਾਇਰਲ ਨਾ ਹੁੰਦਾ ਹੋਵੇ । ਬਿੱਗ ਬਾਸ ਵਿੱਚ ਹਿੱਸਾ ਲੈਣ ਵਾਲੀ ਸਪਨਾ ਚੌਧਰੀ ਆਏ ਦਿਨ ਸਫਲਤਾ ਦੀਆਂ ਪੌੜੀਆਂ ਚੜ੍ਹ ਰਹੀ ਹੈ । ਗਾਣਿਆਂ ਤੇ ਡਾਂਸ ਤੋਂ ਇਲਾਵਾ ਉਹਨਾਂ ਨੇ ਅਦਾਕਾਰੀ ਵਿੱਚ ਵੀ ਆਪਣੀ ਕਿਸਮਤ ਅਜਮਾਉਣੀ ਸ਼ੁਰੂ ਕਰ ਦਿੱਤੀ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment