ਜੇਕਰ ਹੁਣ ਸਪਨਾ ਚੌਧਰੀ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਤਾਂ ਹਰ ਕੋਈ ਹੀ ਜਾਣਦਾ ਹੈ | ਤੁਹਾਨੂੰ ਦੱਸ ਦਈਏ ਕਿ ਸਪਨਾ ਚੌਧਰੀ ‘ਬਿੱਗ ਬੌਸ 11’ ਵਿੱਚ ਵੀ ਹਿੱਸਾ ਲੈ ਚੁੱਕੇ ਹਨ | ਜੇਕਰ ਇਹਨਾਂ ਦੇ ਡਾਂਸ ਦੀ ਗੱਲ ਕਰੀਏ ਤਾਂ ਇਹਨਾਂ ਦੇ ਡਾਂਸ ਦੇ ਚਰਚੇ ਤਾਂ ਹਰ ਪਾਸੇ ਹੋ ਰਹੇ ਹਨ |
ਹਾਲ ਹੀ ਵਿੱਚ ਸਪਨਾ ਚੌਧਰੀ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ‘ਚ ” ਤੇਰੀ ਆਂਖਿਆ ਕਾ ਯੋ ਕਾਜਲ ” ਗੀਤ ” ਤੇ ਡਾਂਸ ਕਰਦੇ ਹੋਏ ਅਚਾਨਕ ” ਨਾਗਿਨ ” ਗੀਤ ਚੱਲਣ ਲੱਗ ਜਾਂਦਾ ਹੈ ਅਤੇ ਇਸ ਗੀਤ ਦੇ ਨਾਲ ਸਪਨਾ ਚੋਧਰੀ ਵੀ ਨਾਗਿਨ ਡਾਂਸ ਕਰਨ ਲੱਗ ਜਾਂਦੀ ਹੈ | ਅਤੇ ਇਹਨਾਂ ਦੇ ਇਹ ਨਾਗਿਨ ਡਾਂਸ ਫੈਨਸ ਨੂੰ ਖੂਬ ਪਸੰਦ ਆਇਆ |
ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਸਪਨਾ ਚੌਧਰੀ ਦਾ ਦਿੱਲੀ ਵਿੱਚ ਇੱਕ ਇਵੈਂਟ ਹੋਇਆ ਸੀ ਜਿਸ ਵਿੱਚ ਉਹਨਾਂ ਨੇ ਦੇਸੀ ਸਟਾਈਲ ਛੱਡ ਕੇ ਬਾਲੀਵੁੱਡ ਸਟਾਈਲ ਡਾਂਸ ਕਰਕੇ ਸੱਭ ਦੇ ਹੋਸ਼ ਉਡਾ ਦਿੱਤੇ | ਇਹ ਬਾਲੀਵੁੱਡ ਡਾਂਸ ਉਹਨਾਂ ਨੇ ਬਾਲੀਵੁੱਡ ਦੇ ਹਿੱਟ ਗੀਤ ਜਿਵੇਂ ਕਿ ” ਲੜਕੀ ਬਿਊਟੀਫੁੱਲ ਕਰ ਗਈ ਚੁੱਲ ਅਤੇ ਅਤੇ ‘ਹੰਮਾ-ਹੰਮਾ ਤੇ ਕੀਤਾ ਸੀ ਅਤੇ ਇਸ ਡਾਂਸ ਦੀ ਵੀਡੀਓ ਵੀ ਸਪਨਾ ਚੌਧਰੀ ਨੇ ਆਪਣੇ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਸੀ |