ਸਪਨਾ ਚੌਧਰੀ ਨੇ ਡਾਂਸ ਵੀਡੀਓ ਸਾਂਝੀ ਕਰਕੇ ਖੂਬ ਦਿਖਾਏ ਲਟਕੇ-ਝਟਕੇ

Written by  Rupinder Kaler   |  November 23rd 2021 12:42 PM  |  Updated: November 23rd 2021 12:42 PM

ਸਪਨਾ ਚੌਧਰੀ ਨੇ ਡਾਂਸ ਵੀਡੀਓ ਸਾਂਝੀ ਕਰਕੇ ਖੂਬ ਦਿਖਾਏ ਲਟਕੇ-ਝਟਕੇ

ਸਪਨਾ ਚੌਧਰੀ (Sapna Chaudhary Video ) ਆਪਣੇ ਦੇਸੀ ਅੰਦਾਜ਼ ਲਈ ਦੇਸ਼ ਭਰ ਵਿੱਚ ਮਸ਼ਹੂਰ ਹੈ । ਸਪਨਾ ਦੇ ਹਰ ਵੀਡੀਓ ਨੂੰ ਲੱਖਾਂ ਲੋਕ ਪਸੰਦ ਕਰਦੇ ਹਨ । ਹਾਲ ਹੀ ਵਿੱਚ ਸਪਨਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਡਾਂਸ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਸਪਨਾ ਡਾਂਸ ਕਰਦੀ ਨਜ਼ਰ ਆ ਰਹੀ ਹੈ । ਸਪਨਾ ਨੇ ਡਾਂਸ ਕਰਦੇ ਹੋਏ ਖੂਬ ਲਟਕੇ ਝਟਕੇ ਲਗਾਏ ਹਨ । ਸਪਨਾ ਚੌਧਰੀ (Sapna Chaudhary Video ) ਨੇ ਇਸ ਵੀਡੀਓ ਵਿੱਚ ਸ਼ਾਨਦਾਰ ਐਕਪ੍ਰੇਸ਼ਨ ਦਿੱਤੇ ਹਨ । ਸਪਨਾ ਦੀ ਇਹ ਵੀਡੀਓ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ । ਹਰ ਕੋਈ ਇਸ ਵੀਡੀਓ ਤੇ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਿਹਾ ਹੈ । ਹੁਣ ਤੱਕ ਇਸ ਵੀਡੀਓ ਨੂੰ ਹਜ਼ਾਰਾਂ ਲੋਕਾਂ ਦੇ ਲਾਈਕਸ ਮਿਲ ਚੁੱਕੇ ਹਨ ।

sapna chaudhary Pic Courtesy: Instagram

ਹੋਰ ਪੜ੍ਹੋ :

ਦ੍ਰਿਸ਼ਟੀ ਗਰੇਵਾਲ ਨੇ ਸਾਂਝਾ ਕੀਤਾ ਆਪਣੇ ਮਾਪਿਆਂ ਦਾ ਵੀਡੀਓ, ਪਿਤਾ ਗੀਤ ਗਾਉਂਦੇ ਨਜ਼ਰ ਆਏ

sapna chaudhary in rangli dunia watch tomorrow 9 pm on PTC Punjabi Pic Courtesy: Instagram

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸਪਨਾ ਨੇ ਲਿਖਿਆ ਹੈ ‘ਰੇਲ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਹਾਲ ਹੀ ਵਿੱਚ ਸਪਨਾ ਚੌਧਰੀ ਦੇ ਖਿਲਾਫ ਲਖਨਊ ਦੀ ਇਕ ਅਦਾਲਤ ਨੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ । ਸਪਨਾ (Sapna Chaudhary Video ) 'ਤੇ ਪ੍ਰਸ਼ੰਸਕਾਂ ਨਾਲ ਧੋਖਾ ਕਰਨ ਦਾ ਇਲਜ਼ਾਮ ਲੱਗਾ ਹੈ । ਸਪਨਾ ਤੇ ਇਕ ਸ਼ੋਅ ਨੂੰ ਰੱਦ ਕਰਨ ਅਤੇ ਦਰਸ਼ਕਾਂ ਨੂੰ ਪੈਸੇ ਵਾਪਸ ਨਾ ਕਰਨ ਦਾ ਦੋਸ਼ ਹੈ।

ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸ਼ਾਂਤਨੂ ਤਿਆਗੀ ਨੇ ਹਰਿਆਣਵੀ ਡਾਂਸਰ ਤੇ ਗਾਇਕਾ ਸਪਨਾ ਚੌਧਰੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਦਿਆਂ ਪੁਲੀਸ ਨੂੰ ਮਾਮਲੇ ਦੀ ਅਗਲੀ ਸੁਣਵਾਈ ਤੱਕ ਕਾਰਵਾਈ ਕਰਨ ਲਈ ਕਿਹਾ ਸੀ । ਜਾਣਕਾਰੀ ਮੁਤਾਬਕ ਇਸ ਮਾਮਲੇ 'ਚ ਐੱਫ.ਆਈ.ਆਰ ਤੋਂ ਬਾਅਦ ਸਪਨਾ ਨੇ ਸ਼ਿਕਾਇਤ ਖਾਰਜ ਕਰਨ ਦੀ ਅਰਜ਼ੀ ਦਿੱਤੀ ਸੀ, ਜਿਸ ਨੂੰ ਖਾਰਿਜ ਕਰ ਦਿੱਤਾ ਗਿਆ ਸੀ। ਤੁਹਾਨੂੰ ਦੱਸ ਦਿੰਦੇ ਹਾਂ ਕਿ ਸਪਨਾ ਚੌਧਰੀ ਖਿਲਾਫ ਦਰਜ ਕੀਤਾ ਗਿਆ ਇਹ ਮਾਮਲਾ ਕਰੀਬ 4 ਸਾਲ ਪੁਰਾਣਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network