ਫੁਰਸਤ ਮਿਲਦੇ ਹੀ ਹਰ ਵਾਰ ਸਾਰਾ ਅਲੀ ਖ਼ਾਨ ਕਿਉਂ ਜਾਂਦੀ ਹੈ ਗੋਆ, ਆਖਿਰ ਕੀ ਹੈ ਮਾਜਰਾ !

Written by  Rupinder Kaler   |  September 15th 2020 02:23 PM  |  Updated: September 15th 2020 05:05 PM

ਫੁਰਸਤ ਮਿਲਦੇ ਹੀ ਹਰ ਵਾਰ ਸਾਰਾ ਅਲੀ ਖ਼ਾਨ ਕਿਉਂ ਜਾਂਦੀ ਹੈ ਗੋਆ, ਆਖਿਰ ਕੀ ਹੈ ਮਾਜਰਾ !

ਸਾਰਾ ਅਲੀ ਖ਼ਾਨ ਇਸ ਸਮੇਂ ਸੁਰਖੀਆਂ ਵਿੱਚ ਹੈ, ਇਸ ਵਾਰ ਸਾਰਾ ਆਪਣੀ ਕਿਸੇ ਫ਼ਿਲਮ ਕਰਕੇ ਸੁਰਖੀਆਂ ਵਿੱਚ ਨਹੀਂ ਬਲਕਿ ਆਪਣੀ ਦੋਸਤ ਰੀਆ ਚੱਕਰਵਤੀ ਕਰਕੇ ਸੁਰਖੀਆਂ ਵਿੱਚ ਹੈ । ਬੀਤੇ ਦਿਨ ਰੀਆ ਨੇ ਇਹ ਖੁਲਾਸਾ ਕੀਤਾ ਸੀ ਕਿ ਉਹ ਤੇ ਸਾਰਾ ਅਲੀ ਖ਼ਾਨ ਅਕਸਰ ਡਰੱਗ ਦਾ ਡੋਜ ਲੈਂਦੀਆਂ ਸਨ । ਇਸ ਖੁਲਾਸੇ ਤੋਂ ਬਾਅਦ ਸਾਰਾ ਅਲੀ ਖ਼ਾਨ ਆਪਣੇ ਦੋਸਤਾਂ ਦੇ ਨਾਲ ਗੋਆ ਵਿੱਚ ਮਸਤੀ ਕਰ ਰਹੀ ਹੈ ।

Sara Ali Khan

ਸਾਰਾ ਆਲੀ ਖ਼ਾਨ ਆਪਣੇ ਦੋਸਤਾਂ ਦੇ ਨਾਲ ਕਵਾਲਿਟੀ ਟਾਈਮ ਬਿਤਾ ਰਹੀ ਹੈ । ਇਸ ਵਾਰ ਉਸ ਨੂੰ ਆਪਣੇ ਭਰਾ ਇਬਰਾਹਮ ਆਲੀ ਖ਼ਾਨ ਦਾ ਵੀ ਸਾਥ ਮਿਲ ਗਿਆ ਹੈ । ਸਾਰਾ ਇਸ ਟਰਿਪ ਨੂੰ ਯਾਦਗਾਰ ਬਨਾਉਣ ਲਈ ਲਗਾਤਾਰ ਤਸਵੀਰਾਂ ਸ਼ੇਅਰ ਕਰ ਰਹੀ ਹੈ । ਇਹਨਾਂ ਤਸਵੀਰਾਂ ਨੂੰ ਦੇਖ ਕੇ ਸਾਫ ਹੋ ਜਾਂਦਾ ਹੈ ਕਿ ਸਾਰਾ ਕਿੰਨੀ ਖੁਸ਼ ਹੈ । ਇਸ ਦੌਰਾਨ ਸਾਰਾ ਨੇ ਆਪਣੇ ਦੋਸਤਾਂ ਦੇ ਨਾਲ ਕਈ ਖੂਬਸੁਰਤ ਪੋਜ ਵੀ ਦਿੱਤੇ ਹਨ ।

ਹੋਰ ਪੜ੍ਹੋ :

sara ali khan

ਹੁਣ ਵੱਡਾ ਸਵਾਲ ਇਹ ਹੈ ਕਿ ਸਾਰਾ ਵਾਰ ਵਾਰ ਗੋਆ ਕਿਉਂ ਜਾਂਦੀ ਹੈ । ਹੋ ਸਕਦਾ ਹੈ ਕਿ ਸਾਰਾ ਨੂੰ ਗੋਆ ਬਹੁਤ ਪਸੰਦ ਹੋਵੇ । ਰਿਆ ਦੇ ਖੁਲਾਸੇ ਵਿੱਚ ਇਹ ਵੀ ਲੀਕ ਹੋਇਆ ਹੈ ਕਿ ਉਹ ਕਈ ਵਾਰ ਗੋਆ ਗਈ ਸੀ । ਸਾਰਾ ਅਲੀ ਖ਼ਾਨ ਪਿੱਛਲੇ ਇੱਕ ਹਫਤੇ ਤੋਂ ਗੋਆ ਵਿੱਚ ਹੈ ।

sara ali khan

ਜੇਕਰ ਪੁਰਾਣੇ ਦਿਨਾਂ ਤੇ ਨਜ਼ਰ ਮਾਰੀ ਜਾਵੇ ਤਾਂ ਸਾਰਾ ਦੇ ਸਾਰੇ ਫੋਟੋ ਸ਼ੂਟ ਗੋਆ ਦੇ ਹੀ ਹਨ । ਕੰਮ ਤੋਂ ਵਿਹਲ ਮਿਲਦੇ ਹੀ ਸਾਰਾ ਪਰਿਵਾਰ ਦੇ ਨਾਲ ਗੋਆ ਘੁੰਮਣ ਚਲੀ ਜਾਂਦੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਡਰੱਗ ਮਾਮਲੇ ਵਿੱਚ ਸਾਰਾ ਨੂੰ ਛੇਤੀ ਹੀ ਪੁੱਛ ਗਿੱਛ ਲਈ ਬੁਲਾਇਆ ਜਾ ਸਕਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network