
ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਸੋਸ਼ਲ ਮੀਡੀਆ ਉੱਤੇ ਬਹੁਤ ਐਕਟਿਵ ਰਹਿੰਦੀ ਹੈ। ਸਾਰਾ ਜਿਥੇ ਫ਼ਿਲਮਾਂ ਦੀ ਸ਼ੂਟਿੰਗ ਬਿਜ਼ੀ ਰਹਿੰਦੀ ਹੈ, ਉਥੇ ਹੀ ਉਹ ਘੁੰਮਣ ਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਟਾਈਮ ਜ਼ਰੂਰ ਕੱਢ ਲੈਂਦੀ ਹੈ। ਬੁੱਧਵਾਰ ਨੂੰ ਮਾਂ ਅੰਮ੍ਰਿਤਾ ਦੇ ਜਨਮਦਿਨ 'ਤੇ ਸਾਰਾ ਨੇ ਕੁਝ ਥ੍ਰੋਬੈਕ ਤਸਵੀਰਾਂ ਸ਼ੇਅਰ ਕਰਕੇ ਉਨ੍ਹਾਂ ਨੂੰ ਖ਼ਾਸ ਅੰਦਾਜ਼ 'ਚ ਵਧਾਈ ਦਿੱਤੀ।
ਸਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਮਾਂ ਦੇ ਜਨਮਦਿਨ ਮੌਕੇ ਉਨ੍ਹਾਂ ਦੀ ਕਈ ਥ੍ਰੋਬੈਕ ਤਸਵੀਰਾਂ ਨੂੰ ਨਵੇਂ ਅੰਦਾਜ਼ ਵਿੱਚ ਸ਼ੇਅਰ ਕੀਤਾ। ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਪਾਸੇ ਅੰਮ੍ਰਿਤਾ ਸਿੰਘ ਹੈ ਤਾਂ ਦੂਜੇ ਪਾਸੇ ਸਾਰਾ ਉਨ੍ਹਾਂ ਵਾਂਗ ਪੋਜ਼ ਦੇ ਰਹੀ ਹੈ। ਇਨ੍ਹਾਂ ਤਸਵੀਰਾਂ ਸਾਰਾ ਹੁਬਹੂ ਆਪਣੀ ਮਾਂ ਵਾਂਗ ਵਿਖਾਈ ਦੇ ਰਹੀ ਹੈ। ਸਾਰਾ ਨੇ ਆਪਣੀ ਮਾਂ ਪੋਜ਼ ਦੇ ਕੇ ਖ਼ੁਦ ਨੂੰ ਮਾਂ ਦੀ ਕਾਪੀ ਦੱਸਿਆ ਹੈ। ਸਾਰਾ ਨੇ ਇਨ੍ਹਾਂ ਤਸਵੀਰਾਂ 'ਤੇ ਲਾਈਕ ਆ ਮਦਰ ਲਾਈਕ ਆ ਡਾਟਰ ਵਰਗੇ ਕਈ ਹੈਸ਼ਟੈਗ ਵੀ ਲਿਖੇ ਹਨ।
ਸਾਰਾ ਨੇ ਇਨ੍ਹਾਂ ਤਸਵੀਰਾਂ ਦੇ ਨਾਲ-ਨਾਲ ਆਪਣੀ ਮਾਂ ਲਈ ਇੱਕ ਖ਼ਾਸ ਬਰਥਡੇਅ ਨੋਟ ਵੀ ਲਿਖਿਆ ਹੈ। ਸਾਰਾ ਨੇ ਲਿਖਿਆ, " ਹੈਪੀ ਬਰਥਡੇਅ ਮੰਮੀ❤️👩👧👦🐣🐥, ਹਮੇਸ਼ਾ ਮੈਨੂੰ ਆਈਨਾ ਦਿਖਾਉਣ ਲਈ ਤੁਹਾਡਾ ਧੰਨਵਾਦ, ਪਰ ਫਿਰ ਵੀ ਤੁਸੀਂ ਹਮੇਸ਼ਾ ਮੈਨੂੰ ਪ੍ਰੇਰਿਤ ਕਰਦੇ ਹੋ। ਮੈਂ ਤੁਹਾਨੂੰ ਹਮੇਸ਼ਾ ਖੁਸ਼ ਅਤੇ ਮਾਣ ਕਰਨ ਲਈ 🤗 ਆਪਣੀ ਪੂਰੀ ਕੋਸ਼ਿਸ਼ ਕਰਨ ਦਾ ਵਾਅਦਾ ਕਰਦੀ ਹਾਂ ਅਤੇ ਮੈਂ ਤੁਹਾਡੇ ਵੱਲੋ ਮੈਨੂੰ ਰੋਜ਼ ਦਿੱਤੀ ਗਈ ਤਾਕਤ, ਸੁੰਦਰਤਾ, ਕਿਰਪਾ ਅਤੇ ਪ੍ਰਤਿਭਾ ਦੇ ਇੱਕ ਹਿੱਸੇ ਨੂੰ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰਾਂਗੀ। #bosslady #superwoman #mywholeworld #numberone #likemotherlikedaughter
ਅੰਮ੍ਰਿਤਾ ਤੇ ਸਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਬਾਲੀਵੁੱਡ ਸੈਲੇਬਸ ਤੇ ਫੈਨਜ਼ ਨੇ ਬਹੁਤ ਪਸੰਦ ਕੀਤਾ ਹੈ। ਇਸ ਤਸਵੀਰ ਉੱਤੇ ਕਮੈਂਟ ਕਰਦੇ ਹੋਏ ਟਾਈਗਰ ਸ਼ਰੌਫ਼ ਨੇ ਸਾਰਾ ਨੂੰ ਉਨ੍ਹਾਂ ਅੰਮ੍ਰਿਤਾ ਨੂੰ ਵਿਸ਼ ਕਰਨ ਦੀ ਅਪੀਲ ਕੀਤੀ। ਸਾਰਾ ਦੇ ਫੈਨਜ਼ ਵੀ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਨੇ ਦੋਹਾਂ ਲਈ ਹਾਰਟ ਸ਼ੇਪ ਈਮੋਜੀ ਬਣਾ ਕੇ ਤੇ ਸਾਰਾ ਨੂੰ ਹੁਬਹੂ ਮਾਂ ਦੀ ਕਾਪੀ ਦੱਸਿਆ ਹੈ।
ਹੋਰ ਪੜ੍ਹੋ : ਫ਼ਿਲਮ ਗੰਗੂ 'ਗੰਗੂਬਾਈ ਕਾਠੀਆਵਾੜੀ' ਦਾ ਪਹਿਲੇ ਗੀਤ 'ਢੋਲੀਡਾ' ਦੇ ਟੀਜ਼ਰ ਨੇ ਮਚਾਇਆ ਧਮਾਲ
ਦੱਸ ਦਈਏ ਕਿ ਸਾਰਾ ਦੀ ਮਾਂ ਅੰਮ੍ਰਿਤਾ ਸਿੰਘ ਵੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰਹਿ ਚੁੱਕੀ ਹੈ। ਆਪਣੇ ਸਮੇਂ ਵਿੱਚ ਅੰਮ੍ਰਿਤਾ ਕਈ ਹਿੱਟ ਫ਼ਿਲਮਾਂ ਦੇ ਚੁੱਕੀ ਹੈ। ਫਿਲਹਾਲ ਅੰਮ੍ਰਿਤਾ ਫ਼ਿਲਮਾਂ ਤੋਂ ਦੂਰ ਹੋ ਗਈ ਹੈ ਪਰ ਉਨ੍ਹਾਂ ਦੀ ਥਾਂ ਸਾਰਾ ਨੇ ਲੈ ਲਈ ਹੈ ਤੇ ਉਹ ਦਰਸ਼ਕਾਂ ਦੇ ਦਿਲਾਂ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਹੋ ਰਹੀ ਹੈ।
ਜੇਕਰ ਸਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸਾਰਾ ਜਲਦ ਹੀ ਆਦਿਤਿਆ ਧਰ ਦੇ ਨਿਰਦੇਸ਼ਨ 'ਚ ਬਣ ਰਹੀ ਫ਼ਿਲਮ 'ਦਿ ਅਮਰ ਅਸ਼ਵਥਾਮਾ' 'ਚ ਅਭਿਨੇਤਾ ਵਿੱਕੀ ਕੌਸ਼ਲ ਦੇ ਨਾਲ ਨਜ਼ਰ ਆਵੇਗੀ। ਇਹ ਫ਼ਿਲਮ ਮਹਾਭਾਰਤ ਦੇ ਯੋਧੇ ਅਸ਼ਵਥਾਮਾ 'ਤੇ ਆਧਾਰਿਤ ਹੋਵੇਗੀ। ਰੋਨੀ ਸਕ੍ਰੂਵਾਲਾ ਇਸ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਇਸ ਫ਼ਿਲਮ ਰਾਹੀਂ ਦੋਵੇਂ ਪਹਿਲੀ ਵਾਰ ਇੱਕ ਦੂਜੇ ਨਾਲ ਸਕ੍ਰੀਨ ਸਪੇਸ ਸ਼ੇਅਰ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਹਾਲ ਹੀ 'ਚ ਲਕਸ਼ਮਣ ਉਕੇਟਰ ਦੀ ਅਨਟਾਈਟਲ ਫ਼ਿਲਮ ਦੀ ਸ਼ੂਟਿੰਗ ਪੂਰੀ ਕੀਤੀ ਹੈ।
View this post on Instagram