ਸਾਰਾ ਅਲੀ ਖ਼ਾਨ ਨੂੰ ਪਸੰਦ ਨੇ ਪੰਜਾਬੀ ਸੂਟ, ਸ਼ੇਅਰ ਕੀਤੀਆਂ ਪੰਜਾਬੀ ਸੂਟ ਪਾ ਕੇ ਇਹ ਖ਼ਾਸ ਤਸਵੀਰਾਂ

Written by  Lajwinder kaur   |  October 14th 2021 04:34 PM  |  Updated: October 14th 2021 04:35 PM

ਸਾਰਾ ਅਲੀ ਖ਼ਾਨ ਨੂੰ ਪਸੰਦ ਨੇ ਪੰਜਾਬੀ ਸੂਟ, ਸ਼ੇਅਰ ਕੀਤੀਆਂ ਪੰਜਾਬੀ ਸੂਟ ਪਾ ਕੇ ਇਹ ਖ਼ਾਸ ਤਸਵੀਰਾਂ

ਬਾਲੀਵੁੱਡ ਜਗਤ ਦੀ ਕਾਫੀ ਐਕਟਿਵ ਤੇ ਚੁਲਬੁਲੇ ਸਾਭਾ ਵਾਲੀ ਅਦਾਕਾਰਾ ਸਾਰਾ ਅਲੀ ਖ਼ਾਨ  (Sara Ali Khan ) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਅਕਸਰ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਨੂੰ ਪੰਜਾਬੀ ਸੂਟ ਪਾਉਣਾ ਕਾਫੀ ਜ਼ਿਆਦਾ ਪਸੰਦ ਹਨ।

ਹੋਰ ਪੜ੍ਹੋ : ਕੇਵੀ ਢਿੱਲੋਂ ਨੇ ਲਿਆ ਨਵਾਂ ਆਫ਼ਿਸ, ਪ੍ਰਮਾਤਮਾ ਦਾ ਧੰਨਵਾਦ ਕਰਦੇ ਹੋਏ ਕਰਵਾਇਆ ਪਾਠ, ਗਾਇਕ ਹਰਫ ਚੀਮਾ ਨੇ ਪੋਸਟ ਪਾ ਕੇ ਦਿੱਤੀ ਵਧਾਈ

sara ail khan new pic with punjabi suit Image Source: Instagram

ਇਸ ਲਈ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਕੁਝ ਨਵੀਆਂ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ' ਚ ਉਨ੍ਹਾਂ ਨੇ ਪੰਜਾਬੀ ਸੂਟ ਹੀ ਪਾਏ ਹੋਏ ਹਨ। ਉਨ੍ਹਾਂ ਨੇ ਪਹਿਲੀ ਤਸਵੀਰ ਚ ਵ੍ਹਾਈਟ ਰੰਗ ਦਾ ਸੂਟ ਪਾਇਆ ਹੋਇਆ ਅਤੇ ਦੂਜੀ ਤਸਵੀਰ ਫਰੋਜੀ ਤੇ ਪਿੰਕ ਰੰਗ ਦਾ ਸੂਟ ਪਾਇਆ ਹੋਇਆ ਹੈ। ਇਹ ਤਸਵੀਰਾਂ ਉਨ੍ਹਾਂ ਨੇ ਆਪਣੀ ਉਦੈਪੂਰ ਯਾਤਰਾ ਤੋਂ ਸ਼ੇਅਰ ਕੀਤੀਆਂ ਹਨ। ਦਰਸ਼ਕਾਂ ਨੂੰ ਅਦਾਕਾਰਾ ਦਾ ਇਹ ਸਟਾਈਲ ਖੂਬ ਪਸੰਦ ਆ ਰਿਹਾ ਹੈ।

inside image of sara ali khan new pics Image Source: Instagram

ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ ਨੇ ਦੁਰਗਾ ਅਸ਼ਟਮੀ  ਮੌਕੇ ‘ਤੇ ਆਪਣੀ ਧੀ ਵਾਮਿਕਾ ਦੀ ਨਵੀਂ ਤਸਵੀਰ ਕੀਤੀ ਸਾਂਝੀ, ‘ਮਾਂ-ਧੀ’ ਦਾ ਇਹ ਪਿਆਰਾ ਜਿਹਾ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਜੇ ਗੱਲ ਕਰੀਏ ਸਾਰਾ ਅਲੀ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਅਖੀਰਲੀ ਵਾਰ ਲਵ ਆਜ ਕੱਲ ਦੇ ਸਿਕਿਵਲ ਅਤੇ ‘ਕੁਲੀ ਨੰ. 1’ ‘ਚ ਨਜ਼ਰ ਆਈ ਸੀ। ਆਉਣ ਵਾਲੇ ਸਮੇਂ ‘ਚ ਉਹ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰਦੇ ਹੋਈ ਨਜ਼ਰ ਆਵੇਗੀ। ਸੋਸ਼ਲ ਮੀਡੀਆ ਉੱਤੇ ਸਾਰਾ ਅਲੀ ਖ਼ਾਨ ਦੀ ਚੰਗੀ ਫੈਨ ਫਾਲਵਿੰਗ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network