ਜੱਸੀ ਗਿੱਲ ਦੇ ਨਾਲ-ਨਾਲ ਬਾਲੀਵੁੱਡ ਦੀ ਇਸ ਅਦਾਕਾਰਾ ਨੂੰ ਵੀ ਹੈ ਸ਼ਹਿਨਾਜ਼ ਗਿੱਲ ਸਭ ਤੋਂ ਵੱਧ ਪਸੰਦ

written by Rupinder Kaler | January 20, 2020

ਪੰਜਾਬੀ ਮਾਡਲ ਸ਼ਹਿਨਾਜ਼ ਗਿੱਲ ਏਨੀਂ ਦਿਨੀਂ ਇੱਕ ਰਿਆਲਟੀ ਸ਼ੋਅ ਕਰਕੇ ਸੁਰਖੀਆਂ ਵਿੱਚ ਹੈ । ਆਪਣੀਆਂ ਹਰਕਤਾਂ ਕਰਕੇ ਸ਼ਹਿਨਾਜ਼ ਗਿੱਲ ਨੇ ਹਰ ਇੱਕ ਦਾ ਦਿਲ ਜਿੱਤਿਆ ਹੋਇਆ ਹੈ । ਜਿੱਥੇ ਕੁਝ ਦਿਨ ਪਹਿਲਾਂ ਪੀਟੀਸੀ ਦੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ’ਤੇ ਆਏ ਜੱਸੀ ਗਿੱਲ ਨੇ ਕਿਹਾ ਸੀ ਕਿ ਉਸ ਦੀ ਫੇਵਰੇਟ ਪ੍ਰਤੀਭਾਗੀ ਸ਼ਹਿਨਾਜ਼ ਗਿੱਲ ਹੈ ਉੱਥੇ ਬਾਲੀਵੁੱਡ ਦੀ ਇੱਕ ਅਦਾਕਾਰਾ ਨੇ ਵੀ ਸ਼ਹਿਨਾਜ਼ ਨੂੰ ਆਪਣਾ ਫੇਵਰੇਟ ਪ੍ਰਤੀਭਾਗੀ ਦੱਸਿਆ ਹੈ । https://www.instagram.com/p/B7dPnLCF7P4/ ਦਰਅਸਲ ਸਾਰਾ ਅਲੀ ਖ਼ਾਨ ਆਪਣੀ ਫ਼ਿਲਮ ਦੇ ਪ੍ਰਮੋਸ਼ਨ ਲਈ ਇਸ ਰਿਆਲਟੀ ਸ਼ੋਅ ਦੇ ਸੈੱਟ ਤੇ ਪਹੁੰਚੀ ਸੀ ਜਿੱਥੇ ਉਸ ਨੇ ਸਲਮਾਨ ਖ਼ਾਨ ਨਾਲ ਵੀ ਮੁਲਾਕਾਤ ਕੀਤੀ । ਇਸ ਦੌਰਾਨ ਸਾਰਾ ਅਲੀ ਖ਼ਾਨ ਨੇ ਸਲਮਾਨ ਖ਼ਾਨ ਦੀ ਗੱਲ ਆਪਣੀ ਮਾਂ ਤੇ ਬਾਲੀਵੁੱਡ ਅਦਾਕਾਰਾ ਅੰਮ੍ਰਿਤਾ ਸਿੰਘ ਨਾਲ ਕਰਵਾਈ ਸੀ । https://www.instagram.com/p/B4O2xL8pILJ/ ਇਸ ਗੱਲਬਾਤ ਦੌਰਾਨ ਜਿੱਥੇ ਸਲਮਾਨ ਖ਼ਾਨ ਨੇ ਅੰਮ੍ਰਿਤਾ ਸਿੰਘ ਦਾ ਹਾਲ ਚਾਲ ਪੁੱਛਿਆ ਉੱਥੇ ਸਲਮਾਨ ਨੇ ਅੰਮ੍ਰਿਤਾ ਦੇ ਪਸੰਦੀਦਾ ਪ੍ਰਤੀਭਾਗੀ ਬਾਰੇ ਵੀ ਪੁੱਛਿਆ । ਇਸ ਦਾ ਜਵਾਬ ਦਿੰਦੇ ਹੋਏ ਅੰਮ੍ਰਿਤਾ ਸਿੰਘ ਨੇ ਕਿਹਾ ਕਿ ਉਹ ਸ਼ਹਿਨਾਜ਼ ਗਿੱਲ ਨੂੰ ਸਭ ਤੋਂ ਵੱਧ ਪਸੰਦ ਕਰਦੀ ਹੈ । https://www.instagram.com/p/B7fBbtPBfus/

0 Comments
0

You may also like