ਪਟੌਦੀ ਘਰਾਣੇ ਨਾਲ ਸਬੰਧ ਰੱਖਣ ਵਾਲੀ ਸਾਰਾ ਅਲੀ ਖ਼ਾਨ ਨਜ਼ਰ ਆਈ ਦੇਸੀ ਅੰਦਾਜ਼ ‘ਚ, ਅਦਾਕਾਰਾ ਦੀ ਸਾਦਗੀ ਦੇਖਕੇ ਪ੍ਰਸ਼ੰਸਕ ਲੁੱਟਾ ਰਹੇ ਨੇ ਪਿਆਰ

written by Lajwinder kaur | September 13, 2022

Sara Ali Khan simple look: ਬਾਲੀਵੁੱਡ ਦੀ ਚੁਲਬੁਲੇ ਸੁਭਾਅ ਵਾਲੀ ਅਦਾਕਾਰਾ ਸਾਰਾ ਅਲੀ ਖ਼ਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਆਪਣੀ ਤਸਵੀਰਾਂ ਤੇ ਵੀਡੀਓਜ਼ ਨੂੰ ਲੈ ਕੇ ਛਾਈ ਰਹਿੰਦੀ ਹੈ। ਸਾਰਾ ਅਲੀ ਖ਼ਾਨ ਆਪਣੇ ਸਾਦਗੀ ਅਤੇ ਸਾਦੇ ਅੰਦਾਜ਼ ਲਈ ਬਹੁਤ ਮਸ਼ਹੂਰ ਹੈ ਅਤੇ ਇਸੇ ਲਈ ਉਹ ਆਪਣੇ ਇਸੇ ਅੰਦਾਜ਼ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਇੱਕ ਵਾਰ ਫਿਰ ਇਸ ਅਭਿਨੇਤਰੀ ਨੂੰ ਏਅਰਪੋਰਟ 'ਤੇ ਖੁਦ ਹੀ ਆਪਣਾ ਸਮਾਨ ਲੈ ਕੇ ਜਾਂਦੇ ਹੋਏ ਦੇਖਿਆ ਗਿਆ।

ਹੋਰ ਪੜ੍ਹੋ : ਮਨੀਸ਼ ਪਾਲ ਨੇ ਸਿਤਾਰਿਆਂ ਦੀ ਭਰੀ ਮਹਿਫ਼ਿਲ ‘ਚ ਕੀਤੀ ਮਲਾਇਕਾ ਅਰੋੜਾ ਦੀ ਤੋਰ ਦੀ ਨਕਲ, ਅਦਾਕਾਰਾ ਨੇ ਦਿੱਤਾ ਅਜਿਹਾ ਪ੍ਰਤੀਕਰਮ...

inside image of sara ali khan latest pic image source twitter

ਸਾਰਾ ਦੀਆਂ ਜੋ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ, ਤੁਸੀਂ ਦੇਖ ਸਕਦੇ ਹੋ ਕਿ ਇਹ ਅਭਿਨੇਤਰੀ ਪਟੌਦੀ ਦੀ ਕੁੜੀ ਨਹੀਂ ਬਲਕਿ ਸੂਟ ਪਹਿਨਣ ਅਤੇ ਦੁਪੱਟਾ ਪਹਿਨਣ ਵਾਲੀ ਇੱਕ ਆਮ ਕੁੜੀ ਵਾਂਗ ਲੱਗ ਰਹੀ ਸੀ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਸਾਰਾ ਆਪਣਾ ਸਮਾਨ ਖੁਦ ਚੁੱਕਦੀ ਨਜ਼ਰ ਆਈ।

ਤੁਹਾਨੂੰ ਦੱਸ ਦੇਈਏ ਕਿ ਜਿੱਥੇ ਸਾਰਾ ਦਾ ਗਲੈਮਰਸ ਲੁੱਕ ਛਾਇਆ ਰਹਿੰਦਾ ਹੈ, ਉੱਥੇ ਹੀ ਸਫਰ ਦੌਰਾਨ ਇਹ ਅਦਾਕਾਰਾ ਆਰਾਮਦਾਇਕ ਸੂਟ ਪਹਿਨਣਾ ਪਸੰਦ ਕਰਦੀ ਹੈ।

viral pic of sara ali khan image source twitter

ਸਾਰਾ ਅਲੀ ਖ਼ਾਨ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਸਾਰਾ ਨੂੰ ਬਿਖਰੇ ਵਾਲਾਂ ਅਤੇ ਥੋੜੀ ਨੀਂਦ ਵਾਲੇ ਮੂਡ 'ਚ ਨਜ਼ਰ ਆ ਆਈ।

image source twitter

ਤੁਹਾਨੂੰ ਦੱਸ ਦੇਈਏ ਕਿ ਸਾਰਾ ਅਲੀ ਖ਼ਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਰ ਰੋਜ਼ ਆਪਣੀਆਂ ਬੋਲਡ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਜੇ ਗੱਲ ਕਰੀਏ ਵਰਕ ਫਰੰਟ ਦੀ ਤਾਂ ਉਹ ਵਿੱਕੀ ਕੌਸ਼ਲ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਵੇਗੀ। ਅਖੀਰਲੀ ਵਾਰ ਉਹ ‘ਅੰਤਰੰਗੀ ਰੇ’ ‘ਚ ਨਜ਼ਰ ਆਈ ਸੀ।

You may also like