ਦਿਲਜੀਤ ਦੋਸਾਂਝ ਦੇ ਗੀਤ ‘LOVER’ ਉੱਤੇ ਆਪਣੀ ਦਿਲਕਸ਼ ਅਦਾਵਾਂ ਬਿਖੇਰਦੀ ਨਜ਼ਰ ਆਈ ਅਦਾਕਾਰਾ ਸਾਰਾ ਅਲੀ ਖ਼ਾਨ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

written by Lajwinder kaur | November 09, 2021

ਬਾਲੀਵੁੱਡ ਜਗਤ ਦੀ ਕਾਫੀ ਐਕਟਿਵ ਅਤੇ ਚੁਲਬੁਲੇ ਸੁਭਾਅ ਵਾਲੀ ਅਦਾਕਾਰਾ ਸਾਰਾ ਅਲੀ ਖ਼ਾਨ (Sara Ali Khan ) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਅਕਸਰ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਦਾ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸੁਰਖੀਆਂ ਵਟੋਰ ਰਿਹਾ ਹੈ। ਜੀ ਹਾਂ ਦਿਲਜੀਤ ਦੋਸਾਂਝ (DILJIT DOSANJH) ਦੇ ਗੀਤ ਲਵਰ (Lover) ਉੱਤੇ ਸਾਰਾ ਅਲੀ ਖ਼ਾਨ ਆਪਣੀ ਦਿਲਕਸ਼ ਅਦਾਵਾਂ ਬਿਖੇਰਦੇ ਹੋਈ ਨਜ਼ਰ ਆ ਰਹੀ ਹੈ।

actress sara ali khan new pics

ਹੋਰ ਪੜ੍ਹੋ :  ਸੋਸ਼ਲ ਮੀਡੀਆ ਉੱਤੇ ਛਾਇਆ ਵਿੱਕੀ ਕੌਸ਼ਲ ਦਾ ਇਹ ਡਾਂਸ ਵੀਡੀਓ, ਹਾਰਡੀ ਦੇ ਨਵੇਂ ਗੀਤ ‘BIJLEE BIJLEE’ ਉੱਤੇ ਥਿਰਕਦੇ ਨਜ਼ਰ ਆਏ ਬਾਲੀਵੁੱਡ ਐਕਟਰ

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਨਵੀਂ ਇੰਸਟਾ ਰੀਲ ਸ਼ੇਅਰ ਕੀਤੀ ਹੈ। ਜਿਸ ‘ਚ ਉਹ ਇੱਕ ਤੋਂ ਬਾਅਦ ਇੱਕ ਕਈ ਆਊਟਫਿੱਟ ਸ਼ੋਅ ਕਰਦੀ ਹੋਈ ਨਜ਼ਰ ਆ ਰਹੀ ਹੈ, ਨਾਲ ਹੀ ਉਹ ਦਿਲਜੀਤ ਦੇ ਗੀਤ ਉੱਤੇ ਆਪਣੀ ਅਦਾਵਾਂ ਵੀ ਬਿਖੇਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਇੱਕ ਲੱਖ ਤੋਂ ਵੱਧ ਲਾਈਕਸ ਅਤੇ ਵੱਡੀ ਗਿਣਤੀ ‘ਚ ਕਮੈਂਟ ਆ ਚੁੱਕੇ ਹਨ।

ਹੋਰ ਪੜ੍ਹੋ : ਬ੍ਰਿਟਿਸ਼ ਸਿੱਖ ਮਹਿਲਾ ਆਰਮੀ ਅਫਸਰ ਹਰਪ੍ਰੀਤ ਚੰਦੀ ‘South Pole Adventure’ ਦੇ ਲਈ ਹੋਈ ਰਵਾਨਾ, ਪੰਜਾਬੀਆਂ ਲਈ ਇਹ ਹੈ ਮਾਣ ਦੀ ਗੱਲ

inside image of sara ali khan new pics

ਜੇ ਗੱਲ ਕਰੀਏ ਸਾਰਾ ਅਲੀ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਅਖੀਰਲੀ ਵਾਰ ਲਵ ਆਜ ਕੱਲ ਦੇ ਸਿਕਿਵਲ ਅਤੇ ‘ਕੁਲੀ ਨੰ. 1’ ‘ਚ ਨਜ਼ਰ ਆਈ ਸੀ। ਆਉਣ ਵਾਲੇ ਸਮੇਂ ‘ਚ ਉਹ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰਦੇ ਹੋਈ ਨਜ਼ਰ ਆਵੇਗੀ। ਸੋਸ਼ਲ ਮੀਡੀਆ ਉੱਤੇ ਸਾਰਾ ਅਲੀ ਖ਼ਾਨ ਦੀ ਚੰਗੀ ਫੈਨ ਫਾਲਵਿੰਗ ਹੈ। ਹਾਲ ਹੀ ‘ਚ ਸਾਰਾ ਅਲੀ ਖ਼ਾਨ ਜਾਨ੍ਹਵੀ ਕਪੂਰ ਦੇ ਨਾਲ ਉਤਰਾਖੰਡ ਦੀਆਂ ਬਰਫੀਲੀਆਂ ਪਹਾੜੀਆਂ ‘ਚ ਘੁੰਮਦੀ ਹੋਈ ਨਜ਼ਰ ਆਈ ਸੀ। ਸਾਰਾ ਅਲੀ ਖ਼ਾਨ ਤੋਂ ਪਹਿਲਾਂ ਵੀ ਕਈ ਬਾਲੀਵੁੱਡ ਕਲਾਕਾਰ ਦਿਲਜੀਤ ਦੋਸਾਂਝ ਦੇ ਲਵਰ ਗੀਤ ਉੱਤੇ ਆਪਣੀਆਂ ਵੀਡੀਓਜ਼ ਬਣਾ ਚੁੱਕੇ ਹਨ। ਦੀਪਿਕਾ ਪਾਦੁਕੋਣ, ਰਣਵੀਰ ਸਿੰਘ, ਕਿਆਰਾ ਅਡਵਾਨੀ, ਵਰੁਣ ਧਵਨ, ਸ਼ਿਲਪਾ ਸ਼ੈੱਟੀ ਅਤੇ ਕਈ ਹੋਰ ਕਲਾਕਾਰਾਂ ਵੀ ਲਵਰ ਗੀਤ ਉੱਤੇ ਆਪਣੀ ਵੀਡੀਓਜ਼ ਬਣਾ ਚੁੱਕੇ ਹਨ।

 

View this post on Instagram

 

A post shared by Sara Ali Khan (@saraalikhan95)

You may also like