ਕੀ ਤੁਸੀਂ ਪਹਿਚਾਣਿਆ ਇਸ ਕਿਊਟ ਬੱਚੀ ਨੂੰ, ਹੁਣ ਹੈ ਬਾਲੀਵੁੱਡ ਦੀ ਦਿਲਕਸ਼ ਅਦਾਕਾਰਾ, ਪੰਜਾਬੀ ਪਰਿਵਾਰ ਨਾਲ ਰੱਖਦੀ ਹੈ ਸਬੰਧ

Written by  Lajwinder kaur   |  June 05th 2020 12:53 PM  |  Updated: June 05th 2020 12:53 PM

ਕੀ ਤੁਸੀਂ ਪਹਿਚਾਣਿਆ ਇਸ ਕਿਊਟ ਬੱਚੀ ਨੂੰ, ਹੁਣ ਹੈ ਬਾਲੀਵੁੱਡ ਦੀ ਦਿਲਕਸ਼ ਅਦਾਕਾਰਾ, ਪੰਜਾਬੀ ਪਰਿਵਾਰ ਨਾਲ ਰੱਖਦੀ ਹੈ ਸਬੰਧ

ਸੋਸ਼ਲ ਮੀਡੀਆ ਉੱਤੇ ਅਕਸਰ ਬਾਲੀਵੁੱਡ ਦੇ ਸਿਤਾਰੇ ਆਪਣੇ ਬਚਪਨ ਦੀਆਂ ਤਸਵੀਰਾਂ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ । ਕੋਰੋਨਾ ਵਾਇਰਸ ਕਰਕੇ ਜ਼ਿਆਦਾਤਰ ਕਲਾਕਾਰ ਆਪਣਾ ਸਮਾਂ ਘਰ ‘ਚ ਹੀ ਬਿਤਾ ਰਹੇ ਨੇ । ਇਸ ਤਸਵੀਰ ‘ਚ ਨਜ਼ਰ ਆ ਰਹੀ ਕਿਊਟ ਜਿਹੀ ਬੱਚੀ ਹੋਰ ਕੋਈ ਨਹੀਂ ਬਾਲੀਵੁੱਡ ਦੀ ਦਿਲਕਸ਼ ਅਦਾਕਾਰਾ ਰਹਿ ਚੁੱਕੀ ਅੰਮ੍ਰਿਤਾ ਸਿੰਘ ਦੀ ਲਾਡੋ ਰਾਣੀ ਸਾਰਾ ਅਲੀ ਖ਼ਾਨ ਹੈ ।

View this post on Instagram

 

#throwbackthursday ???

A post shared by Sara Ali Khan (@saraalikhan95) on

Vote for your favourite : https://www.ptcpunjabi.co.in/voting/

ਹੋਰ ਵੇਖੋ:ਲਾਕਡਾਊਨ ‘ਚ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਪ੍ਰਿੰਸ ਨਰੂਲਾ ਨੇ ਸ਼ੇਅਰ ਕੀਤਾ ਯੁਵਿਕਾ ਚੌਧਰੀ ਦੇ ਨਾਲ ਇਹ ਵੀਡੀਓ

ਸਾਰਾ ਅਲੀ ਖ਼ਾਨ ਨੇ ਜੋ ਕਿ ਏਨੀਂ ਦਿਨੀਂ ਘਰ ‘ਚ ਹੀ ਸਮਾਂ ਬਿਤਾ ਰਹੇ ਨੇ । ਉਨ੍ਹਾਂ ਨੇ ਆਪਣੀ ਪਿਆਰੀ ਜਿਹੀ ਤਸਵੀਰ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ ।  ਇਸ ਤਸਵੀਰ ਨੂੰ ਫੈਨਜ਼ ਖੂਬ ਪਸੰਦ ਕਰ ਰਹੇ ਨੇ ਹੁਣ ਤੱਕ ਇੱਕ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਨੇ । ਇਸ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਵੀਡੀਓ ਪੋਸਟ ਕੀਤੀ ਸੀ ਜਿਸ ‘ਚ ਉਨ੍ਹਾਂ ਨੇ ਆਪਣੇ ਮੋਟਾਪੇ ਤੋਂ ਲੈ ਕੇ ਕਿਵੇਂ ਵਜ਼ਨ ਘੱਟ ਕੀਤਾ ਤੇ ਫ਼ਿਲਮੀ ਸਫ਼ਰ ਨੂੰ ਪੇਸ਼ ਕੀਤਾ ਹੈ । ਇਸ ਵੀਡੀਓ ਨੂੰ ਵੀ ਚਾਰ ਮਿਲੀਅਨ ਵਿਊਜ਼ ਮਿਲ ਚੁੱਕੇ ਨੇ ।

View this post on Instagram

 

Episode 2: From Sara ka Sara to Sara ka aadha ?

A post shared by Sara Ali Khan (@saraalikhan95) on

ਜੇ ਗੱਲ ਕਰੀਏ ਸਾਰਾ ਅਲੀ ਖ਼ਾਨ ਦੀ ਤਾਂ ਉਹ ਅਖੀਰਲੀ ਵਾਰ ਕਾਰਤਿਕ ਆਰੀਅਨ ਦੇ ਨਾਲ ‘ਲਵ ਆਜ ਕੱਲ੍ਹ’ ਦੇ ਸਿਕਵਲ ‘ਚ ਦਿਖਾਈ ਦਿੱਤੀ ਸੀ । ਇਸ ਤੋਂ ਇਲਾਵਾ ਉਹ ਸੁਸ਼ਾਤ ਸਿੰਘ ਰਾਜਪੂਤ ਤੇ ਰਣਵੀਰ ਸਿੰਘ ਦੇ ਨਾਲ ਕੰਮ ਕਰ ਚੁੱਕੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network