ਸਾਰਾ ਅਲੀ ਖਾਨ ਨੇ ਦਿਖਾਏ 2021 ਦੇ ਖ਼ੂਬਸੂਰਤ ਪਲਾਂ ਨੂੰ, ਅਦਾਕਾਰਾ ਨੇ ਸ਼ੇਅਰ ਕੀਤਾ ਇੱਕ ਖਾਸ ਵੀਡੀਓ

written by Lajwinder kaur | December 31, 2021

ਬਾਲੀਵੁੱਡ ਜਗਤ ਦੀ ਖੁਸ਼ਦਿਲ ਅਤੇ ਚੁਲਬੁਲੇ ਸੁਭਾਅ ਵਾਲੀ ਅਦਾਕਾਰਾ ਸਾਰਾ ਅਲੀ ਖ਼ਾਨ Sara Ali Khan ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਸਾਰਾ ਅਲੀ ਖ਼ਾਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਅਤਰੰਗੀ ਰੇ' ਨੂੰ ਲੈ ਕੇ ਚਰਚਾ 'ਚ ਹੈ। ਪਿਛਲੇ ਦਿਨੀਂ ਰਿਲੀਜ਼ ਹੋਈ ਉਨ੍ਹਾਂ ਦੀ ਇਸ ਫ਼ਿਲਮ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੀ ਸਾਰਾ ਅਲੀ ਖਾਨ ਨੇ ਆਪਣੀ ਇੱਕ ਨਵਾਂ ਵੀਡੀਓ  ਸ਼ੇਅਰ ਕੀਤੀ ਹੈ।  ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : ਪਰਮੀਸ਼ ਵਰਮਾ ਦੀ ਰਿਸੈਪਸ਼ਨ ਪਾਰਟੀ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਗੀਤ ਗਰੇਵਾਲ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ

ਉਨ੍ਹਾਂ ਨੇ ਸਾਲ ਨੂੰ ਅਲਵਿਦਾ ਕਹਿੰਦੇ ਹੋਏ ਇਹ ਪੋਸਟ ਸ਼ੇਅਰ ਕੀਤੀ ਹੈ। ਸਾਰਾ ਅਲੀ ਖਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਸਾਰਾ ਅਲੀ ਖਾਨ ਨੇ ਆਪਣੇ ਇਸ ਵੀਡੀਓ 'ਚ ਸਾਲ 2021 ਦੇ ਖਾਸ ਪਲਾਂ ਨੂੰ ਦਿਖਾਇਆ ਹੈ। ਬੈਕਗ੍ਰਾਊਂਡ 'ਚ ਫਰਹਾਨ ਅਖਤਰ ਦੀ ਆਵਾਜ਼ 'ਚ ਕਵਿਤਾ ਚੱਲ ਰਹੀ ਹੈ, ਜੋ ਉਨ੍ਹਾਂ ‘ਜ਼ਿੰਦਗੀ ਨਾ ਮਿਲੇਗੀ ਦੁਬਾਰਾ’ ‘ਚ ਸੁਣਾਈ ਸੀ।

Sara Ali KHan Image Source: Instagram

ਉਨ੍ਹਾਂ ਨੇ ਇਸ ਦੇ ਨਾਲ ਲਿਖਿਆ, '2021 ਦੇ ਉਹ ਪਲ ਜਿਨ੍ਹਾਂ ਨੇ ਮੈਨੂੰ ਜ਼ਿੰਦਾ ਮਹਿਸੂਸ ਕੀਤਾ।' ਦੱਸ ਦੇਈਏ ਕਿ ਸਾਰਾ ਅਲੀ ਖਾਨ ਇਨ੍ਹੀਂ ਦਿਨੀਂ ਵਿੱਕੀ ਕੌਸ਼ਲ ਨਾਲ ਮੱਧ ਪ੍ਰਦੇਸ਼ 'ਚ ਸ਼ੂਟਿੰਗ ਕਰ ਰਹੀ ਹੈ, ਜਿਸ ਦੀਆਂ ਕੁਝ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਤਸਵੀਰਾਂ ਅਤੇ ਵੀਡੀਓਜ਼ 'ਚ ਉਹ ਵਿੱਕੀ ਕੌਸ਼ਲ ਨਾਲ ਬਾਈਕ ਸਵਾਰੀ ਦਾ ਆਨੰਦ ਲੈਂਦੀ ਹੋਈ ਨਜ਼ਰ ਆ ਰਹੀ ਹੈ।

actress sara ali khan

ਹੋਰ ਪੜ੍ਹੋ : ਅੰਮ੍ਰਿਤ ਮਾਨ ਦੀ ਫ਼ਿਲਮ ‘ਬੱਬਰ’ ਦਾ ਧਮਾਕੇਦਾਰ ਟੀਜ਼ਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਜੇ ਗੱਲ ਕਰੀਏ ਵਰਕ ਫਰੰਟ ਦੀ ਗੱਲ ਕਰੀਏ ਤਾਂ ਸਾਰਾ ਅਲੀ ਖਾਨ ਨੇ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਅਤਰੰਗੀ ਰੇ' 'ਚ ਬਿਹਾਰ ਦੀ ਕੁੜੀ 'ਰਿੰਕੂ' ਦਾ ਕਿਰਦਾਰ ਨਿਭਾਇਆ ਹੈ। ਫਿਲਮ ਵਿੱਚ ਸਾਰਾ ਅਲੀ ਖਾਨ ਦੇ ਨਾਲ ਅਕਸ਼ੈ ਕੁਮਾਰ ਅਤੇ ਧਨੁਸ਼ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਇਸ ਤੋਂ ਇਲਾਵਾ ਉਹ ਕਈ ਬਾਲੀਵੁੱਡ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ।

 

 

View this post on Instagram

 

A post shared by Sara Ali Khan (@saraalikhan95)

You may also like