ਸਾਰਾ ਅਲੀ ਖ਼ਾਨ ਨੇ ਨਰਮਦਾ ਨਦੀ ਕਿਨਾਰੇ ਬਤੀਤ ਕੀਤਾ ਸਮਾਂ, ਨੋ ਮੇਅਕਪ ਲੁੱਕ 'ਚ ਆਈ ਨਜ਼ਰ

Written by  Pushp Raj   |  January 24th 2022 04:17 PM  |  Updated: January 24th 2022 04:29 PM

ਸਾਰਾ ਅਲੀ ਖ਼ਾਨ ਨੇ ਨਰਮਦਾ ਨਦੀ ਕਿਨਾਰੇ ਬਤੀਤ ਕੀਤਾ ਸਮਾਂ, ਨੋ ਮੇਅਕਪ ਲੁੱਕ 'ਚ ਆਈ ਨਜ਼ਰ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸਾਰਾ ਅਲੀ ਖ਼ਾਨ ਏਨ੍ਹੀਂ ਦਿਨੀ ਮੱਧ ਪ੍ਰਦੇਸ਼ ਵਿੱਚ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੈ। ਇਸ ਦੌਰਾਨ ਸਾਰਾ ਅਲੀ ਖ਼ਾਨ ਸਮਾਂ ਕੱਢ ਕੇ ਨਰਮਦਾ ਨਦੀ ਦੇ ਕਿਨਾਰੇ ਘੁੰਮਣ ਗਈ। ਸਾਰਾ ਨੇ ਆਪਣੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

ਦੱਸ ਦਈਏ ਕਿ ਸਾਰਾ ਅਲੀ ਖ਼ਾਨ ਆਪਣੇ ਕੰਮ ਦੇ ਨਾਲ-ਨਾਲ ਘੁੰਮਣ ਦੀ ਵੀ ਸ਼ੌਕੀਨ ਹੈ। ਇਸ ਗੱਲ ਦਾ ਸਹਿਜ਼ੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਾਰਾ ਜਿਸ ਵੀ ਥਾਂ ਉੱਤੇ ਆਪਣੀ ਫ਼ਿਲਮ ਜਾਂ ਫੋਟੋਸ਼ੂਟ ਕਰਨ ਜਾਂਦੀ ਹੈ, ਉਹ ਉਸ ਥਾਂ ਨੂੰ ਐਕਸਪਲੋਰ ਕਰਨਾ ਨਹੀਂ ਭੁੱਲਦੀ। ਮੌਜੂਦਾ ਸਮੇਂ ਵਿੱਚ ਸਾਰਾ ਅਲੀ ਖ਼ਾਨ ਮੱਧ ਪ੍ਰਦੇਸ਼ ਦੇ ਵਿੱਚ ਹੈ ਤੇ ਉਹ ਇਸ ਸੂਬੇ ਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਐਕਸਪਲੋਰ ਵੀ ਕਰ ਰਹੀ ਹੈ।

ਆਪਣੇ ਬਿਜ਼ੀ ਸ਼ੈਡੀਉਲ ਚੋਂ ਸਮਾਂ ਕੱਢ ਕੇ ਸਾਰਾ ਅਲੀ ਖ਼ਾਨ ਤੇ ਵਿੱਕੀ ਕੌਸ਼ਲ ਨਰਮਦਾ ਨਦੀ ਦੇ ਕਿਨਾਰੇ ਘੁੰਮਣ ਪੁੱਜੇ। ਸਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਨਾਲ ਸਾਰਾ ਨੇ ਈਮੋਜੀ ਬਣਾਏ ਹਨ। ?☮️??‍♀️

ਇਸ ਖੁਸ਼ੀ ਅਤੇ ਆਰਾਮ ਦੇ ਸਮੇਂ ਦੀਆਂ ਤਸਵੀਰਾਂ ਸਾਰਾ ਅਲੀ ਖਾਨ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਫੋਟੋ 'ਚ ਸਾਰਾ ਨੂੰ ਕਿਸ਼ਤੀ 'ਤੇ ਬੈਠਾ ਦੇਖਿਆ ਜਾ ਸਕਦਾ ਹੈ। ਇਸ ਵਿੱਚ ਉਸ ਨੇ ਬੈਂਗਨੀ ਰੰਗ ਦਾ ਸ਼ਰਾਰਾ ਸੂਟ ਪਾਇਆ ਹੋਇਆ ਹੈ। ਇਸ ਦੌਰਾਨ ਸਾਰਾ ਨੇ ਮੇਅਕਪ ਨਹੀਂ ਕੀਤਾ। ਇਨ੍ਹਾਂ ਤਸਵੀਰਾਂ ਦੇ ਵਿੱਚ ਉਹ ਬਹੁਤ ਹੀ ਸਿੰਪਲ ਤੇ ਕਿਊਟ ਨਜ਼ਰ ਆ ਰਹੀ ਹੈ। ਸਾਰਾ ਦੀਆਂ ਤਸਵੀਰਾਂ ਦੀ ਬੈਕਗਰਾਉਂਡ ਵਿੱਚ ਇੱਕ ਮੰਦਰ ਨਜ਼ਰ ਆ ਰਿਹਾ ਹੈ।

ਹੋਰ ਪੜ੍ਹੋ : ਧੀ ਦੀ ਤਸਵੀਰ ਵਾਇਰਲ ਹੋਣ 'ਤੇ ਅਨੁਸ਼ਕਾ ਸ਼ਰਮਾ ਨੇ ਦਿੱਤਾ ਰਿਐਕਸ਼ਨ- ਕਿਹਾ ਕਿਰਪਾ ਇਸ ਨੂੰ ਇਥੇ ਹੀ ਰੋਕ ਦਵੋ

ਸਾਰਾ ਦੇ ਫੈਨਜ਼ ਉਸ ਦੀਆਂ ਇਸ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ। ਸਾਰਾ ਅਲੀ ਖ਼ਾਨ ਦਾ ਇਹ ਨੋ-ਮੇਅਕਪ ਲੁੱਕ ਉਸ ਦੇ ਫੈਨਜ਼ ਨੂੰ ਪਸੰਦ ਆ ਰਿਹਾ ਹੈ। ਇਸ ਲਈ ਫੈਨਜ਼ ਉਸ ਦੀਆਂ ਤਸਵੀਰਾਂ ਉੱਤੇ ਕਮੈਂਟ ਕਰਕੇ ਉਸ ਦੀ ਸ਼ਲਾਘਾ ਕਰਦੇ ਨਜ਼ਰ ਆਏ। ਉਥੇ ਹੀ ਦੂਜੇ ਪਾਸੇ ਸਾਰਾ ਦੇ ਕੋ-ਸਟਾਰ ਵਿੱਕੀ ਕੌਸ਼ਲ ਨੇ ਵੀ ਨਰਮਦਾ ਨਦੀ ਕਿਨਾਰੇ ਬਤੀਤ ਕੀਤੇ ਸਮੇਂ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network