
Sara Ali Khan completed 'Ai Watan Mere Watan' shooting: ਸਾਰਾ ਅਲੀ ਖ਼ਾਨ ਉਨ੍ਹਾਂ ਅਭਿਨੇਤਰਿਆਂ ਚੋਂ ਇੱਕ ਹੈ ਜਿਸ ਨੇ ਬੇਹੱਦ ਘੱਟ ਸਮੇਂ 'ਚ ਫ਼ਿਲਮ ਇੰਡਸਟਰੀ ਅੰਦਰ ਆਪਣੀ ਵੱਖਰੀ ਪਛਾਣ ਬਣਾਈ ਹੈ। ਹਾਲ ਹੀ ਵਿੱਚ ਸਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਆਉਣ ਵਾਲੀ ਨਵੀਂ ਫ਼ਿਲਮ 'ਐ ਵਤਨ ਮੇਰੇ ਵਤਨ' ਬਾਰੇ ਜਾਮਕਾਰੀ ਸਾਂਝੀ ਕੀਤੀ ਹੈ।

ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿਣ ਵਾਲੀ ਅਦਾਕਾਰਾ ਸਾਰਾ ਅਲੀ ਖ਼ਾਨ ਇਨ੍ਹੀਂ ਦਿਨੀਂ ਆਪਣੇ ਆਉਣ ਵਾਲੇ ਪ੍ਰੋਜੈਕਟਸ ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਹੁਣ ਜਾਣਕਾਰੀ ਆ ਰਹੀ ਹੈ ਕਿ ਸਾਰਾ ਨੇ ਆਪਣੀ ਫ਼ਿਲਮ 'ਏ ਵਤਨ ਮੇਰੇ ਵਤਨ' ਦੀ ਸ਼ੂਟਿੰਗ ਪੂਰੀ ਕਰ ਲਈ ਹੈ।
ਇਸ ਫ਼ਿਲਮ ਦੀ ਸ਼ੂਟਿੰਗ ਪੂਰੀ ਹੋਣ ਦੀ ਜਾਣਕਾਰੀ ਇਕ ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤੀ ਹੈ। ਅਦਾਕਾਰਾ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ 'ਐ ਵਤਨ ਮੇਰੇ ਵਤਨ' ਦੇ ਨਾਈਟ ਸ਼ੈਡਿਊਲ ਦੀ ਸ਼ੂਟਿੰਗ ਕਰ ਰਹੀ ਸੀ ਪਰ ਐਤਵਾਰ ਨੂੰ ਉਸ ਨੇ ਇਸ ਸ਼ੈਡਿਊਲ ਦੀ ਸ਼ੂਟਿੰਗ ਪੂਰੀ ਕਰ ਲਈ ਹੈ।

ਸ਼ੇਅਰ ਕੀਤੀ ਗਈ ਇਸ ਤਸਵੀਰ 'ਚ ਇੱਕ ਕੇਕ ਵੀ ਨਜ਼ਰ ਆ ਰਿਹਾ ਹੈ, ਜਿਸ 'ਤੇ ਲਿਖਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਤਸਵੀਰ 'ਚ 'ਐ ਵਤਨ ਮੇਰੇ ਵਤਨ' ਵੀ ਲਿਖਿਆ ਹੈ। ਇਸ ਫ਼ਿਲਮ 'ਚ ਸਾਰਾ ਅਲੀ ਖ਼ਾਨ ਇੱਕ ਅਸਲ ਜ਼ਿੰਦਗੀ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੀ ਹੈ।
ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਫ਼ਿਲਮ ਸਾਲ 1942 'ਚ ਹੋਏ ਭਾਰਤ ਛੱਡੋ ਅੰਦੋਲਨ 'ਤੇ ਆਧਾਰਿਤ ਹੋਵੇਗੀ, ਫ਼ਿਲਮ 'ਐ ਵਤਨ ਮੇਰੇ ਵਤਨ' 'ਚ ਸਾਰਾ ਅਲੀ ਖ਼ਾਨ, ਊਸ਼ਾ ਮਹਿਤਾ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ, ਜੋ ਆਜ਼ਾਦੀ ਸੰਗਰਾਮ ਦੌਰਾਨ ਰੇਡੀਓ ਸੰਚਾਲਕ ਸੀ।

ਹੋਰ ਪੜ੍ਹੋ: ਬੱਬੂ ਮਾਨ ਦੇ ਲਾਈਵ ਕੰਸਰਟ 'ਚ ਹੋਇਆ ਜ਼ਬਰਦਸਤ ਹੰਗਾਮਾ ਜਾਣੋ ਕਿਉਂ
ਊਸ਼ਾ ਮਹਿਤਾ ਸੁਤੰਤਰਤਾ ਸੰਗਰਾਮ ਦੌਰਾਨ ਇੱਕ ਗੁਪਤ ਰੇਡੀਓ ਸੰਚਾਲਕ ਸੀ। ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਚੱਲ ਰਹੇ ਅੰਦੋਲਨਾਂ ਨੂੰ ਸਫ਼ਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਊਸ਼ਾ ਮਹਿਤਾ ਨੇ ਗੁਪਤ ਰੇਡੀਓ ਸੇਵਾ ‘ਕਾਂਗਰਸ ਰੇਡੀਓ’ ਸ਼ੁਰੂ ਕੀਤੀ। ਇਸ ਸੇਵਾ ਵਾਲੇ ਰੇਡੀਓ ਦੀ ਮਦਦ ਨਾਲ ਉਸ ਸਮੇਂ ਦੀਆਂ ਸਾਰੀਆਂ ਸੂਚਨਾਵਾਂ ਅਤੇ ਹੋਰ ਖ਼ਬਰਾਂ ਸਾਂਝੀਆਂ ਕੀਤੀਆਂ ਜਾਂਦੀਆਂ ਸਨ, ਜਿਨ੍ਹਾਂ 'ਤੇ ਉਸ ਸਮੇਂ ਅੰਗਰੇਜ਼ਾਂ ਨੇ ਪਾਬੰਦੀ ਲਗਾ ਦਿੱਤੀ ਸੀ।
View this post on Instagram