'ਲਵ ਆਜ ਕੱਲ੍ਹ'  ਦੀ ਅਦਾਕਾਰਾ ਸਾਰਾ ਅਲੀ ਖ਼ਾਨ ਕੁਝ ਸਮਾਂ ਪਹਿਲਾਂ ਦਿਖਾਈ ਦਿੰਦੀ ਸੀ ਇਸ ਤਰ੍ਹਾਂ,ਤੁਸੀਂ ਵੀ ਵੇਖ ਕੇ ਹੋ ਜਾਓਗੇ ਹੈਰਾਨ

Written by  Shaminder   |  January 28th 2020 11:52 AM  |  Updated: January 28th 2020 12:12 PM

'ਲਵ ਆਜ ਕੱਲ੍ਹ'  ਦੀ ਅਦਾਕਾਰਾ ਸਾਰਾ ਅਲੀ ਖ਼ਾਨ ਕੁਝ ਸਮਾਂ ਪਹਿਲਾਂ ਦਿਖਾਈ ਦਿੰਦੀ ਸੀ ਇਸ ਤਰ੍ਹਾਂ,ਤੁਸੀਂ ਵੀ ਵੇਖ ਕੇ ਹੋ ਜਾਓਗੇ ਹੈਰਾਨ

ਸਾਰਾ ਅਲੀ ਖ਼ਾਨ ਆਪਣੀ ਆਉਣ ਵਾਲੀ ਫ਼ਿਲਮ 'ਲਵ ਆਜ ਕੱਲ੍ਹ' ਨੂੰ ਲੈ ਕੇ ਕਾਫੀ ਚਰਚਾ 'ਚ ਹੈ ।ਸਾਰਾ ਅਲੀ ਖ਼ਾਨ ਆਪਣੀਆਂ ਅਦਾਵਾਂ ਅਤੇ ਬਿਊਟੀ ਕਰਕੇ ਜਾਣੀ ਜਾਂਦੀ ਹੈ । ਪਰ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਫ਼ਿਲਮਾਂ 'ਚ ਆਉਣ ਤੋਂ ਪਹਿਲਾਂ ਦਾ ਇੱਕ ਵੀਡੀਓ ਵਿਖਾਉਣ ਜਾ ਰਹੇ ਹਾਂ ।ਜਿਸ 'ਚ ਉਹ ਬਹੁਤ ਹੀ ਜ਼ਿਆਦਾ ਸਿਹਤਮੰਦ ਨਜ਼ਰ ਆ ਰਹੇ ਨੇ ।

ਹੋਰ ਵੇਖੋ:‘ਲਵ ਆਜ ਕੱਲ੍ਹ’ ਦੇ ਐਕਟਰ ਵੀ ਹੋਏ ਸ਼ਹਿਨਾਜ਼ ਗਿੱਲ ਦੇ ਮੁਰੀਦ, ਕਾਰਤਿਕ ਨੇ ਤਸਵੀਰ ਸ਼ੇਅਰ ਕਰਕੇ ਕੀਤਾ ਧੰਨਵਾਦ

https://www.instagram.com/p/B72V6VKhw1n/?utm_source=ig_web_copy_link

ਇਸ ਵੀਡੀਓ ਨੂੰ ਵੇਖ ਕੇ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਵੇਗਾ ਕਿ ਇਹ ਅਦਾਕਾਰਾ ਸਾਰਾ ਹੀ ਹੈ, ਜੋ ਕਿ ਬਹੁਤ ਹੀ ਸਲਿੱਮ ਨਜ਼ਰ ਆਉਂਦੀ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਸਾਰਾ ਦਾ ਮੋਟਾਪਾ ਸਾਫ਼ ਨਜ਼ਰ ਆ ਰਿਹਾ ਹੈ ।

https://www.instagram.com/p/B70_BOqJhje/

ਪਰ ਇਸ ਵੀਡੀਓ ਨੂੰ ਵੇਖ ਕੇ ਤੁਸੀਂ ਇਸ ਗੱਲ ਦਾ ਅੰਦਾਜ਼ਾ ਵੀ ਸਹਿਜ਼ ਹੀ ਲਗਾ ਸਕਦੇ ਹੋ ਕਿ ਉਨ੍ਹ ਉਨ੍ਹਾਂ ਨੇ ਆਪਣੀ ਦਿੱਖ ਨੂੰ ਬਦਲਣ ਲਈ ਕਿੰਨੀ ਮਿਹਨਤ ਕੀਤੀ ਹੋਵੇਗੀ ।ਕਿਸ ਤਰ੍ਹਾਂ ਉਨ੍ਹਾਂ ਦਿਨ ਰਾਤ ਕਸਰਤ ਅਤੇ ਜਿੰਮ 'ਚ ਪਸੀਨਾ ਵਹਾ ਕੇ ਆਪਣੇ ਆਪ ਨੂੰ ਬਿਹਤਰੀਨ ਬਣਾਇਆ ਹੈ ਕਿ ਉਨ੍ਹਾਂ ਦਾ ਨਾਂਅ ਟੌਪ ਦੀਆਂ ਹੀਰੋਇਨਾਂ 'ਚ ਸ਼ਾਮਿਲ ਹੋ ਚੁੱਕਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network