ਹਰਿਆਣਵੀ ਬੋਲੀ ਨਾਲ ਹਰ ਕਿਸੇ ਦਾ ਦਿਲ ਜਿੱਤ ਰਹੀ ਹੈ ਸਾਰਾ ਗੁਰਪਾਲ, ਦੇਖੋ ਵੀਡੀਓ

Written by  Aaseen Khan   |  October 16th 2019 01:54 PM  |  Updated: October 16th 2019 02:43 PM

ਹਰਿਆਣਵੀ ਬੋਲੀ ਨਾਲ ਹਰ ਕਿਸੇ ਦਾ ਦਿਲ ਜਿੱਤ ਰਹੀ ਹੈ ਸਾਰਾ ਗੁਰਪਾਲ, ਦੇਖੋ ਵੀਡੀਓ

ਪੰਜਾਬ ਦੀ ਖੂਬਸੂਰਤ ਗਾਇਕਾ ਅਤੇ ਅਦਾਕਾਰਾ ਸਾਰਾ ਗੁਰਪਾਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਆਏ ਦਿਨ ਹੀ ਉਹਨਾਂ ਦੀ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਹਾਲ ਦੇ ਦਿਨਾਂ 'ਚ ਸਾਰਾ ਗੁਰਪਾਲ ਬੁੱਢਾਪੇਸਟ ਦੇ ਵਿਚ ਰੌਸ਼ਨ ਪ੍ਰਿੰਸ ਅਤੇ ਸਾਵਣ ਰੂਪੋਵਾਲੀ ਨਾਲ ਫ਼ਿਲਮ 'Sehar' ਦੀ ਸ਼ੂਟਿੰਗ 'ਚ ਕਾਫੀ ਰੁੱਝੇ ਹੋਏ ਨੇ ਜਿਸ ਦੇ ਸੈੱਟ ਤੋਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰ ਰਹੇ ਹਨ।

ਸਾਰਾ ਗੁਰਪਾਲ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਉਸ ਦੇ ਨਾਲ ਟੀਮ ਦੀ ਇੱਕ ਹੋਰ ਮੈਂਬਰ ਨਜ਼ਰ ਆ ਰਹੀ ਹੈ। ਇਸ ਵੀਡੀਓ ਚ ਸਾਰਾ ਗੁਰਪਾਲ ਹਰਿਆਣਵੀ ਬੋਲੀ ਬੋਲਦੀ ਹੋਈ ਨਜ਼ਰ ਆ ਰਹੀ ਹੈ ਅਤੇ ਆਪਣੀ ਟੀਮ ਮੈਂਬਰ ਨੂੰ ਸਿਖਾ ਵੀ ਰਹੀ ਹੈ। ਇਸ ਦੇ ਨਾਲ ਸਾਰਾ ਉਸ ਕੋਲੋਂ ਮਰਾਠੀ ਭਾਸ਼ਾ ਵੀ ਸਿੱਖ ਰਹੀ ਹੈ।ਵੀਡੀਓਜ਼ 'ਚ ਨਜ਼ਰ ਆ ਰਿਹਾ ਸਾਰਾ ਗੁਰਪਾਲ ਦਾ ਇਹ ਅੰਦਾਜ਼ ਉਹਨਾਂ ਫੈਨਸ ਦਾ ਦਿਲ ਜਿੱਤ ਰਿਹਾ ਹੈ।

ਹੋਰ ਵੇਖੋ :  ਦੀਦਾਰ ਸੰਧੂ ਦੀਆਂ ਯਾਦਾਂ ਨੂੰ ਤਾਜ਼ਾ ਕਰ ਰਹੇ ਨੇ ਗਾਇਕ ਰਾਜਵੀਰ ਜਵੰਦਾ,ਦੇਖੋ ਵੀਡੀਓ

ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਹ ਫ਼ਿਲਮ ਫਲਕ ਫ਼ਿਲਮ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਹੈ ।ਇਹ ਫ਼ਿਲਮ ਸਿਰਾਜੁਦੀਨ ਅੰਸਾਰੀ ਦੇ ਡਾਇਰੈਕਸ਼ਨ ਵਿੱਚ ਬਣ ਰਹੀ ਹੈ । ਇਸ ਫ਼ਿਲਮ ਵਿੱਚ ਰੌਸ਼ਨ ਪ੍ਰਿੰਸ ਦੇ ਨਾਲ ਸਾਵਨ ਰੂਪੋਵਾਲੀ, ਨਵ ਬਾਜਵਾ, ਧੀਰਜ ਕੁਮਾਰ, ਸਾਰਾ ਗੁਰਪਾਲ, ਜਸਵੰਤ ਰਾਠੌਰ ਤੇ ਨਿਰਮਲ ਰਿਸ਼ੀ ਸਮੇਤ ਹੋਰ ਕਈ ਵੱਡੇ ਅਦਾਕਾਰ ਦਿਖਾਈ ਦੇਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network